ਵੈਨਕੂਵਰ ਵਾਲੇ ਸ਼ੋਅ ਤੋਂ ਬਾਅਦ ਦਿਲਜੀਤ ਦੁਸਾਂਝ ਦੇ ਫੈਨ ਹੋਏ ਰਾਣਾ ਰਣਬੀਰ, ਗਾਇਕ ਦੀ ਕੀਤੀ ਰੱਜ ਕੇ ਤਾਰੀਫ਼, ਬੋਲੇ-ਉਹ ਜਾਦੂ ਕਰਦਾ ਹੈ - Rana Ranbir Praised diljit dosanjh - RANA RANBIR PRAISED DILJIT DOSANJH
Diljit Dosanjh Concert Vancouver: ਫਿਲਮ 'ਅਮਰ ਸਿੰਘ ਚਮਕੀਲਾ' ਦੇ ਅਦਾਕਾਰ ਦਿਲਜੀਤ ਦੁਸਾਂਝ ਨੇ ਹਾਲ ਹੀ ਵਿੱਚ ਵੈਨਕੂਵਰ ਵਿੱਚ ਪ੍ਰਦਰਸ਼ਨ ਕੀਤਾ, ਜਿੱਥੇ ਅਦਾਕਾਰ ਨੇ 54000 ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਹੁਣ ਗਾਇਕ ਦੇ ਇਸ ਸ਼ੋਅ ਤੋਂ ਬਾਅਦ ਪੰਜਾਬੀ ਅਦਾਕਾਰ ਰਾਣਾ ਰਣਬੀਰ ਗਾਇਕ ਦੀ ਰੱਜ ਕੇ ਤਾਰੀਫ਼ ਕਰਦੇ ਨਜ਼ਰੀ ਪਏ ਹਨ।
![ਵੈਨਕੂਵਰ ਵਾਲੇ ਸ਼ੋਅ ਤੋਂ ਬਾਅਦ ਦਿਲਜੀਤ ਦੁਸਾਂਝ ਦੇ ਫੈਨ ਹੋਏ ਰਾਣਾ ਰਣਬੀਰ, ਗਾਇਕ ਦੀ ਕੀਤੀ ਰੱਜ ਕੇ ਤਾਰੀਫ਼, ਬੋਲੇ-ਉਹ ਜਾਦੂ ਕਰਦਾ ਹੈ - Rana Ranbir Praised diljit dosanjh Diljit Dosanjh Concert Vancouver](https://etvbharatimages.akamaized.net/etvbharat/prod-images/29-04-2024/1200-675-21341416-thumbnail-16x9-p.jpg?imwidth=3840)
![ETV Bharat Entertainment Team author img](https://etvbharatimages.akamaized.net/etvbharat/prod-images/authors/entertainment-1716536424.jpeg)
By ETV Bharat Entertainment Team
Published : Apr 29, 2024, 12:23 PM IST
ਚੰਡੀਗੜ੍ਹ: ਗਾਇਕ ਤੋਂ ਅਦਾਕਾਰ ਬਣੇ ਦਿਲਜੀਤ ਦੁਸਾਂਝ ਆਪਣੀ ਨਵੀਂ ਫਿਲਮ 'ਅਮਰ ਸਿੰਘ ਚਮਕੀਲਾ' ਦੀ ਸਫਲਤਾ 'ਤੇ ਸਵਾਰ ਹਨ। ਹੁਣ ਇਸ ਗਾਇਕ ਨੇ ਲਾਈਵ ਪ੍ਰਦਰਸ਼ਨ ਨਾਲ ਕੈਨੇਡਾ ਵਿੱਚ ਹਲਚਲ ਮਚਾ ਦਿੱਤੀ ਹੈ। ਜੀ ਹਾਂ...ਮੁੰਬਈ 'ਚ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਤੋਂ ਬਾਅਦ ਦਿਲਜੀਤ ਦੁਸਾਂਝ ਨੇ ਕੈਨੇਡਾ 'ਚ ਆਪਣੀ ਲਾਈਵ ਪਰਫਾਰਮੈਂਸ ਨਾਲ ਹਲਚਲ ਮਚਾ ਦਿੱਤੀ ਹੈ। ਉਹਨਾਂ ਦੇ ਵੈਨਕੂਵਰ ਟੂਰ ਦਿਲ-ਲੁਮਿਨਾਤੀ ਨੇ ਸ਼ਨੀਵਾਰ ਨੂੰ ਬੀਸੀ ਪਲੇਸ ਸਟੇਡੀਅਮ ਨੂੰ ਰੌਸ਼ਨ ਕੀਤਾ। ਦਿਲਜੀਤ ਨੇ 54,000 ਤੋਂ ਵੱਧ ਦੀ ਭੀੜ ਦੇ ਸਾਹਮਣੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਹੁਣ ਗਾਇਕ ਦੇ ਇਸ ਸ਼ੋਅ ਤੋਂ ਬਾਅਦ ਕਈ ਪੰਜਾਬੀ ਸਿਤਾਰੇ ਗਾਇਕ ਦੀ ਰੱਜ ਕੇ ਤਾਰੀਫ਼ ਕਰ ਰਹੇ ਹਨ, ਇਸ ਲਿਸਟ ਵਿੱਚ ਪੰਜਾਬੀ ਅਦਾਕਾਰ ਰਾਣਾ ਰਣਬੀਰ ਦਾ ਨਾਂਅ ਵੀ ਜੁੜ ਗਿਆ ਹੈ। ਹਾਲ ਹੀ ਵਿੱਚ ਇਸ ਦਿੱਗਜ ਅਦਾਕਾਰ ਨੇ ਗਾਇਕ ਲਈ ਇੱਕ ਖਾਸ ਪੋਸਟ ਸਾਂਝੀ ਅਤੇ ਲਿਖਿਆ, 'ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਦੁਸਾਂਝ ਵਾਲੇ ਦਿਲਜੀਤ ਦੀ ਰਾਸ਼ੀ, ਜਾਤ ਅਤੇ ਧਰਮ ਕੀ ਹੈ। ਦਿਲਜੀਤ ਦੀ ਰਾਸ਼ੀ ਸਟੇਜ ਹੈ, ਜਾਤ ਕਲਾਕਾਰੀ ਹੈ ਅਤੇ ਧਰਮ ਉਸਦਾ ਮੁਹੱਬਤ ਹੀ ਹੈ।'
'ਪੋਸਤੀ' ਅਦਾਕਾਰ ਨੇ ਅੱਗੇ ਲਿਖਿਆ, "ਉਹ ਆਖਦਾ ਹੈ ਕਿ ਮੈਂ 100 ਤੋਂ 0 ਵੱਲ ਜਾ ਰਿਹਾ। ਇਹ ਜੋ ਆਪਣੀ ਯਾਤਰਾ ਬਾਰੇ ਉਸਨੇ ਕਿਹਾ ਹੈ ਇਸਦੇ ਅਰਥ ਬਹੁਤ ਗਹਿਰੇ ਹਨ। ਇਹ ਹੈ ਮੁਹੱਬਤ 'ਚ ਮੁਹੱਬਤ ਹੋਏ ਦੀ ਪ੍ਰਾਪਤੀ। ਉਹ ਸਾਨੂੰ ਸਭ ਨੂੰ ਅਕਾਸ਼ 'ਚ ਖੜੇ ਹੋਣ ਦਾ ਅਹਿਸਾਸ ਕਰਵਾ ਕੇ ਆਪ ਧਰਤੀ ਉੱਤੇ ਮਸਤੀ ਦਾ ਨਾਚ ਕਰ ਰਿਹਾ ਹੈ। ਇੰਟਰਟੈਨਮੈਂਟ ਦੀ ਦੁਨੀਆ 'ਚ ਜੋ ਉਸਨੇ 27 ਅਪ੍ਰੈਲ ਦੀ ਰਾਤ ਨੂੰ ਬੀਸੀ ਸਟੇਡੀਅਮ ਵੈਨਕੂਵਰ ਵਿੱਚ ਇਤਿਹਾਸ ਰਚਿਆ ਹੈ, ਉਸਦੇ ਲਈ ਸਮੁੱਚੇ ਕਲਾ ਪ੍ਰੇਮੀਆਂ ਅਤੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈ। ਇਹ ਇਤਿਹਾਸ ਉਸਨੇ ਆਪਣੀ ਲਗਨ ਨਾਲ, ਜਿੱਦ ਨਾਲ ਅਤੇ ਕਲਾ ਦੇ ਸਿਰ ਉੱਤੇ ਸਿਰਜਿਆ ਹੈ।"
- ਵੈਨਕੂਵਰ 'ਚ ਪਰਫਾਰਮ ਕਰਨ ਤੋਂ ਬਾਅਦ ਦਿਲਜੀਤ ਦੁਸਾਂਝ ਨੇ ਸਾਂਝੀ ਕੀਤੀ ਭਾਵੁਕ ਪੋਸਟ, ਪ੍ਰਸ਼ੰਸਕ ਬੋਲੇ- ਪੰਜਾਬ ਦਾ ਮਾਈਕਲ ਜੈਕਸਨ - Diljit Dosanjh Emotional Post
- ਦਿਲਜੀਤ ਦੁਸਾਂਝ ਨੇ ਰਚਿਆ ਇਤਿਹਾਸ, ਵੈਨਕੂਵਰ ਸਟੇਡੀਅਮ 'ਚ ਪਰਫਾਰਮ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਗਾਇਕ - diljit dosanjh creates history
- ਕੈਨੇਡਾ 'ਚ ਧਮਾਲ ਪਾਉਣਗੇ ਦਿਲਜੀਤ ਦੁਸਾਂਝ, 27 ਅਪ੍ਰੈਲ ਨੂੰ ਬਣਨਗੇ ਗ੍ਰੈਂਡ ਕੰਨਸਰਟ ਦਾ ਹਿੱਸਾ - Diljit Dosanjh
ਅਦਾਕਾਰ ਨੇ ਅੱਗੇ ਲਿਖਿਆ, "ਏਨੀ ਗਿਣਤੀ ਸਰੋਤਿਆਂ-ਦਰਸ਼ਕਾਂ ਦੀ ਮੈਂ ਪਹਿਲੀ ਵਾਰ ਵੇਖੀ। ਉਹ ਜਾਦੂ ਕਰਦਾ ਹੈ। ਉਹ ਦਰਸ਼ਕ ਦੀਆਂ ਅੱਖਾਂ, ਕੰਨਾਂ ਅਤੇ ਦਿਮਾਗ ਨੂੰ ਆਪਣੇ ਕੰਟਰੋਲ 'ਚ ਕਰ ਲੈਂਦਾ ਹੈ। ਉਹਦੇ ਸਿਰ 'ਚ ਬਾਦਸ਼ਾਹੀ ਹੈ। ਉਸਦੇ ਪੈਰਾਂ 'ਚ ਫਕੀਰੀ ਹੈ। ਉਹਦੇ ਲਹੂ 'ਚ ਹੌਂਸਲਾ ਹੈ। ਅਸੀਂ ਉਸ ਉੱਤੇ ਜਿਨ੍ਹਾਂ ਫ਼ਖ਼ਰ ਕਰੀਏ ਘੱਟ ਹੈ। ਬਹੁਤ ਪਿਆਰ ਦੁਸਾਂਝ ਵਾਲੇ ਨੂੰ ਅਤੇ ਸ਼ਾਬਾਸ਼ੇ ਉਸਦੀ ਟੀਮ ਦੇ ਹਰ ਮੈਂਬਰ ਨੂੰ। ਬਹੁਤ ਮੁਹੱਬਤ ਲੱਖ ਦੁਆਵਾਂ ਉਮਰ ਵਡੇਰੀ ਹੋਵੇ। ਦਿਨ ਮਤਵਾਲੇ ਵਕਤ ਹੱਕ ਦਾ ਰਾਤ ਚੰਗੇਰੀ ਹੋਵੇ।"
ਉਲੇਖਯੋਗ ਹੈ ਕਿ ਅਦਾਕਾਰ-ਲੇਖਕ ਰਾਣਾ ਰਣਬੀਰ ਗਾਇਕ ਦਿਲਜੀਤ ਦੁਸਾਂਝ ਨਾਲ ਫਿਲਮ 'ਜੱਟ ਐਂਡ ਜੂਲੀਅਟ' ਵਿੱਚ ਨਜ਼ਰੀ ਪੈ ਚੁੱਕੇ ਹਨ, ਹੁਣ ਫਿਰ ਦੋਵਾਂ ਦੀ ਫਿਲਮ 'ਜੱਟ ਐਂਡ ਜੂਲੀਅਟ' ਦਾ ਸੀਕਵਲ ਆ ਰਿਹਾ ਹੈ। ਇਸ ਦੌਰਾਨ ਦਿਲਜੀਤ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਨੈੱਟਫਲਿਕਸ 'ਤੇ ਰਿਲੀਜ਼ ਹੋਈ ਦਿਲਜੀਤ ਦੀ ਅਮਰ ਸਿੰਘ ਚਮਕੀਲਾ ਕਾਫੀ ਤਾਰੀਫ ਹਾਸਲ ਕਰ ਰਹੀ ਹੈ, ਇਹ ਫਿਲਮ ਮਾਰੇ ਗਏ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ 'ਤੇ ਆਧਾਰਿਤ ਹੈ। ਦਿਲਜੀਤ ਤੋਂ ਇਲਾਵਾ ਫਿਲਮ 'ਚ ਪਰਿਣੀਤੀ ਚੋਪੜਾ ਵੀ ਹੈ, ਜੋ ਚਮਕੀਲਾ ਦੀ ਪਤਨੀ ਅਮਰਜੋਤ ਕੌਰ ਦਾ ਕਿਰਦਾਰ ਨਿਭਾਅ ਰਹੀ ਹੈ।