ETV Bharat / entertainment

ਕਮਾਈ ਦੇ ਮਾਮਲੇ 'ਚ ਕਈ ਟਾਲੀਵੁੱਡ ਸਟਾਰਾਂ ਨੂੰ ਅਦਾਕਾਰ ਪ੍ਰਭਾਸ ਦਿੰਦੇ ਨੇ ਮਾਤ, ਜੂਨੀਅਰ NTR ਵੀ ਪਿੱਛੇ - PRABHAS BIRTHDAY

Prabhas Birthday: ਬਾਕਸ ਆਫਿਸ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਪ੍ਰਭਾਸ ਅੱਜ ਆਪਣਾ 45ਵਾਂ ਜਨਮਦਿਨ ਮਨਾਉਣ ਜਾ ਰਹੇ ਹਨ।

PRABHAS BIRTHDAY
PRABHAS BIRTHDAY (Getty Images)
author img

By ETV Bharat Entertainment Team

Published : Oct 23, 2024, 12:17 PM IST

ਹੈਦਰਾਬਾਦ: ਬਾਹੂਬਲੀ ਸਟਾਰ ਪ੍ਰਭਾਸ ਅੱਜ ਆਪਣਾ 45ਵਾਂ ਜਨਮਦਿਨ ਸੈਲੀਬ੍ਰੇਟ ਕਰਨ ਜਾ ਰਹੇ ਹਨ। ਭਾਰਤੀ ਸਿਨੇਮਾ ਵਿੱਚ ਇੱਕ ਫਿਲਮ ਲਈ ਸਭ ਤੋਂ ਵੱਧ ਫੀਸ ਲੈਣ ਵਾਲੇ ਅਦਾਕਾਰਾ ਵਿੱਚ ਪ੍ਰਭਾਸ ਪਹਿਲੇ ਨੰਬਰ ਉੱਤੇ ਹਨ ਅਤੇ ਉਹ ਆਪਣੀਆਂ ਫਿਲਮਾਂ ਦੀ ਕਮਾਈ ਵਿੱਚ ਵੀ ਪਹਿਲੇ ਨੰਬਰ ਉੱਤੇ ਹਨ। ਪ੍ਰਭਾਸ ਨੂੰ ਪਹਿਲਾ ਪੈਨ-ਇੰਡੀਅਨ ਸੁਪਰਸਟਾਰ ਮੰਨਿਆ ਜਾਂਦਾ ਹੈ।

ਬਾਹੂਬਲੀ ਦੀ ਵੱਡੀ ਕਾਮਯਾਬੀ

ਪ੍ਰਭਾਸ ਨੇ ਐਕਸ਼ਨ ਫਿਲਮ ਬਾਹੂਬਲੀ: ਦਿ ਬਿਗਨਿੰਗ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸ਼ੰਸਾ ਪ੍ਰਾਪਤ ਕੀਤੀ ਅਤੇ ਬਾਕਸ ਆਫਿਸ 'ਤੇ ਰਿਕਾਰਡ ਤੋੜ ਸਫਲਤਾ ਵੀ ਹਾਸਿਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਬਾਹੂਬਲੀ 2: ਦ ਕੰਕਲੂਜ਼ਨ ਵਿੱਚ ਦੋਹਰੀ ਭੂਮਿਕਾ ਨਿਭਾਈ, ਜਿਸ ਨੇ ਬਾਕਸ ਆਫਿਸ 'ਤੇ ਰਿਕਾਰਡ ਤੋੜ ਸਫਲਤਾ ਹਾਸਲ ਕੀਤੀ। ਬਾਹੂਬਲੀ 2 ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਹੈ। ਉਦੋਂ ਤੋਂ ਹੀ ਪ੍ਰਭਾਸ ਨੂੰ ਪੈਨ ਇੰਡੀਆ ਸਟਾਰ ਵਜੋਂ ਪਛਾਣ ਮਿਲੀ।

ਪ੍ਰਭਾਸ ਦੇ ਨਾਂ 'ਤੇ 100 ਕਰੋੜ ਦੀ ਓਪਨਿੰਗ ਨਾਲ 5 ਫਿਲਮਾਂ

ਬਾਹੂਬਲੀ ਤੋਂ ਇਲਾਵਾ ਪ੍ਰਭਾਸ ਦੀਆਂ ਫਿਲਮਾਂ ਨੇ ਵੀ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ, ਜਿਸ ਵਿੱਚ ਐਕਸ਼ਨ ਥ੍ਰਿਲਰ ਸਾਹੋ ਅਤੇ ਸਲਾਰ: ਭਾਗ 1 ਸੀਜ਼ਫਾਇਰ ਸ਼ਾਮਲ ਹਨ। ਇਹ ਦੋਵੇਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫਿਲਮਾਂ ਵਿੱਚੋਂ ਹਨ। ਤੁਹਾਨੂੰ ਦੱਸ ਦੇਈਏ ਕਿ ਪ੍ਰਭਾਸ ਇਕੱਲੇ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੇ 100 ਕਰੋੜ ਦੀ ਓਪਨਿੰਗ ਨਾਲ 5 ਫਿਲਮਾਂ ਦਿੱਤੀਆਂ ਹਨ, ਜਿਸ ਵਿੱਚ ਬਾਹੂਬਲੀ 2, ਸਾਹੋ, ਸਲਾਰ, ਆਦਿਪੁਰਸ਼ ਅਤੇ ਕਲਕੀ 2898 ਏਡੀ ਆਦਿ ਸ਼ਾਮਲ ਹਨ। ਮੀਡੀਆ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਪ੍ਰਭਾਸ ਨੂੰ ਰੇਬਲ ਸਟਾਰ ਅਤੇ ਡਾਰਲਿੰਗ ਵਰਗੇ ਨਾਵਾਂ ਨਾਲ ਬੁਲਾਉਂਦੇ ਹਨ। ਪ੍ਰਭਾਸ ਨੇ ਹੁਣ ਤੱਕ 20 ਤੋਂ ਵੱਧ ਫਿਲਮਾਂ ਕੀਤੀਆਂ ਹਨ।

ਚੋਟੀ ਦੀਆਂ 10 ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਟਾਲੀਵੁੱਡ ਫਿਲਮਾਂ

  • ਬਾਹੂਬਲੀ 2: 1810 ਕਰੋੜ ਰੁਪਏ
  • RRR- 1300 ਕਰੋੜ ਰੁਪਏ
  • ਕਲਕੀ 2898 ਏਡੀ– 1100 ਕਰੋੜ ਰੁਪਏ
  • ਬਾਹੂਬਲੀ - ਦਿ ਬਿਗਨਿੰਗ - 650 ਕਰੋੜ ਰੁਪਏ
  • ਸਲਾਰ ਭਾਗ 1- 700 ਕਰੋੜ ਰੁਪਏ
  • ਸਾਹੋ - 439 ਕਰੋੜ ਰੁਪਏ
  • ਦੇਵਰਾ ਭਾਗ 1- 408 ਕਰੋੜ ਰੁਪਏ (ਹੁਣ ਸਿਨੇਮਾਘਰਾਂ ਵਿੱਚ)
  • ਪੁਸ਼ਪਾ ਦਿ ਰਾਈਜ਼ - 373 ਕਰੋੜ ਰੁਪਏ
  • ਆਦਿਪੁਰਸ਼- 350 ਕਰੋੜ ਰੁਪਏ

ਇਨ੍ਹਾਂ ਸਿਤਾਰਿਆਂ ਨੇ ਚੋਟੀ ਦੇ 10 'ਚ ਜਗ੍ਹਾ ਬਣਾਈ

ਪ੍ਰਭਾਸ ਤੋਂ ਬਾਅਦ ਜੂਨੀਅਰ ਐਨਟੀਆਰ-ਰਾਮ ਚਰਨ ਦੀਆਂ ਫਿਲਮਾਂ ਟਾਲੀਵੁੱਡ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚੋਂ ਇੱਕ ਹਨ। ਦੇਵਰਾ ਇਸ ਸਮੇਂ ਥੀਏਟਰ ਵਿੱਚ ਪ੍ਰਸ਼ੰਸਾ ਹਾਸਿਲ ਕਰ ਰਹੀ ਹੈ, ਜੋ ਪਹਿਲਾਂ ਹੀ ਟਾਪ 10 ਦੀ ਸੂਚੀ 'ਚ ਜਗ੍ਹਾ ਬਣਾ ਚੁੱਕੀ ਹੈ। ਪ੍ਰਭਾਸ ਦੀ ਪਿਛਲੀ ਰਿਲੀਜ਼ ਕਲਕੀ 2898 AD ਸੀ ਜਦਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ਹਨ ਆਤਮਾ, ਕੰਨੱਪਾ, ਦ ਰਾਜਾ ਸਾਬ, ਸਲਾਰ ਭਾਗ 2 ਪਾਈਪਲਾਈਨ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.