ETV Bharat / entertainment

ਵਿਨੇਸ਼ ਫੋਗਾਟ ਦੇ ਡਿਸਕੁਆਲੀਫਾਈ ਉਤੇ ਇਸ ਐਕਟਰ ਦਾ ਵੱਡਾ ਇਲਜ਼ਾਮ, ਬੋਲੇ- ਗੁੰਡਿਆਂ ਨੇ ਭਾਰਤ ਦੀ ਧੀ ਨੂੰ... - Kamaal Rashid Khan on Vinesh Phogat - KAMAAL RASHID KHAN ON VINESH PHOGAT

Kamaal Rashid Khan on Vinesh Phogat Disqualified: ਹਾਲ ਹੀ ਵਿੱਚ ਕਮਾਲ ਰਾਸ਼ਿਦ ਖਾਨ ਨੇ ਆਪਣੇ ਟਵਿੱਟਰ ਉਤੇ ਵਿਨੇਸ਼ ਫੋਗਾਟ ਨਾਲ ਸੰਬੰਧਤ ਇੱਕ ਅਜਿਹੀ ਪੋਸਟ ਸਾਂਝੀ ਕੀਤੀ ਹੈ, ਜੋ ਕਿ ਸਭ ਦਾ ਧਿਆਨ ਖਿੱਚ ਰਹੀ ਹੈ। ਆਓ ਜਾਣਦੇ ਹਾਂ ਕਿ ਇਸ ਪੋਸਟ ਵਿੱਚ ਅਜਿਹਾ ਕੀ ਹੈ।

Kamaal Rashid Khan on Vinesh Phogat Disqualified
Kamaal Rashid Khan on Vinesh Phogat Disqualified (twitter)
author img

By ETV Bharat Punjabi Team

Published : Aug 7, 2024, 6:40 PM IST

ਚੰਡੀਗੜ੍ਹ: ਭਾਰਤ ਦੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਵਿੱਚ ਮਹਿਲਾ ਕੁਸ਼ਤੀ ਦੇ 50 ਕਿਲੋ ਸ਼੍ਰੇਣੀ ਵਿੱਚ ਸੈਮੀ ਫਾਈਨਲ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ। ਪਰ ਹੁਣ ਵਿਨੇਸ਼ ਫੋਗਾਟ ਓਲੰਪਿਕ ਵਿੱਚ ਡਿਸਕੁਆਲੀਫਾਈ ਹੋ ਗਈ ਹੈ। ਇਸ ਦਾ ਕਾਰਨ ਵਿਨੇਸ਼ ਦਾ ਭਾਰ ਦੱਸਿਆ ਗਿਆ ਹੈ। ਇਸ ਬੁਰੀ ਖ਼ਬਰ ਨਾਲ ਪੂਰੇ ਦੇਸ਼ ਵਾਸੀਆਂ ਦੇ ਦਿਲ ਟੁੱਟ ਗਏ ਹਨ। ਇਸ ਮਾੜੇ ਸਮੇਂ ਵਿੱਚ ਫਿਲਮੀ ਸਿਤਾਰਿਆਂ ਨੇ ਪਹਿਲਵਾਨ ਨੂੰ ਹੌਂਸਲਾ ਦੇਣ ਅਤੇ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਹੈ।

ਹੁਣ ਬਾਲੀਵੁੱਡ ਦੇ ਇੱਕ ਐਕਟਰ ਨੇ ਵੱਡਾ ਇਲਜ਼ਾਮ ਲਾਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਗੁੰਡਿਆਂ ਨੇ ਦੇਸ਼ ਦੀ ਬੇਟੀ ਨੂੰ ਹਰਾ ਦਿੱਤਾ ਹੈ। ਇਹ ਐਕਟਰ ਕੋਈ ਹੋਰ ਨਹੀਂ ਬਲਕਿ ਕਮਾਲ ਰਾਸ਼ਿਦ ਖਾਨ ਹਨ।

ਵਿਨੇਸ਼ ਫੋਗਾਟ ਦੇ ਡਿਸਕੁਆਲੀਫਾਈ ਉਤੇ ਕੀ ਬੋਲੇ ਅਦਾਕਾਰ ਕਮਾਲ ਰਾਸ਼ਿਦ ਖਾਨ: ਟਵਿੱਟਰ ਉਤੇ ਆਪਣੀ ਪੋਸਟ ਸਾਂਝੀ ਕਰਦੇ ਹੋਏ ਅਦਾਕਾਰ ਨੇ ਲਿਖਿਆ ਹੈ, 'ਇੱਕ ਵਾਰ ਫਿਰ ਗੁੰਡਿਆਂ ਨੇ ਆਪਣੀ ਤਾਕਤ ਦੀ ਦੁਰਵਰਤੋਂ ਕਰਕੇ ਭਾਰਤ ਦੀ ਧੀ ਨੂੰ ਹਰਾਇਆ!...ਪਰ ਵਿਨੇਸ਼ ਭਾਰਤੀਆਂ ਲਈ ਵਿਜੇਤਾ ਸੀ, ਵਿਜੇਤਾ ਹੈ ਅਤੇ ਹਮੇਸ਼ਾ ਵਿਜੇਤਾ ਰਹੇਗੀ।'

ਕਿਉਂ ਡਿਸਕੁਆਲੀਫਾਈ ਹੋਈ ਵਿਨੇਸ਼ ਫੋਗਾਟ: ਵਿਨੇਸ਼ ਫੋਗਾਟ ਦੇ ਪੈਰਿਸ ਓਲੰਪਿਕ 2024 ਤੋਂ ਡਿਸਕੁਆਲੀਫਾਈ ਹੋਣ ਦਾ ਕਾਰਨ ਕਾਫੀ ਹੈਰਾਨ ਕਰਨ ਵਾਲਾ ਹੈ। ਦੱਸ ਦੇਈਏ ਕਿ ਵਿਨੇਸ਼ ਫੋਗਾਟ ਨੂੰ ਜਿਆਦਾ ਵਜ਼ਨ ਦੇ ਚੱਲਦੇ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ।

ਓਲੰਪਿਕ 2024 ਵਿੱਚ ਵਿਨੇਸ਼ ਫੋਗਾਟ ਦਾ ਮੈਚ: ਮਹਿਲਾ ਕੁਸ਼ਤੀ ਦੇ 50 ਕਿਲੋਗ੍ਰਾਮ ਵਰਗ ਦੇ ਪਹਿਲੇ ਦੌਰ ਵਿੱਚ ਵਿਨੇਸ਼ ਨੇ 10 ਸਕਿੰਟ ਨਾਲ ਵਾਪਸੀ ਕੀਤੀ ਅਤੇ ਚੈਂਪੀਅਨ ਯੂਈ ਸੁਸਾਕੀ ਨੂੰ ਹਰਾਇਆ। ਇਸ ਤੋਂ ਬਾਅਦ ਉਸਨੇ ਕੁਆਰਟਰ ਫਾਈਨਲ ਵਿੱਚ ਓਕਸਾਨਾ ਲਿਵਾਚ ਨੂੰ ਹਰਾਇਆ ਅਤੇ ਸੈਮੀਫਾਈਨਲ ਵਿੱਚ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾਂ ਪੱਕੀ ਕੀਤੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.