ਫਰੀਦਕੋਟ: ਸਾਲ 2003 ਵਿੱਚ ਰਿਲੀਜ਼ ਹੋਈ 'ਹਵਾਏਂ' ਨਾਲ ਪੰਜਾਬੀ ਸਿਨੇਮਾਂ ਖੇਤਰ ਵਿੱਚ ਬਤੌਰ ਨਿਰਦੇਸ਼ਕ ਅਤੇ ਅਦਾਕਾਰ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਨਿਰਦੇਸ਼ਕ ਅਮਿਤੋਜ਼ ਮਾਨ ਅਤੇ ਅਦਾਕਾਰ ਬੱਬੂ ਮਾਨ ਦੀ ਇਸ ਫ਼ਿਲਮ ਨਾਲ ਬਣੀ ਸਾਂਝ ਅਤੇ ਇਕੱਠਿਆ ਕਈ ਪ੍ਰੋਜੋਕਟਸ 'ਤੇ ਕੀਤੀ ਮਿਹਨਤ ਹੁਣ ਲਗਭਗ ਦੋ ਦਹਾਕਿਆ ਬਾਅਦ ਆਖਿਰਕਾਰ ਰੰਗ ਲਿਆਈ ਹੈ। ਇਨ੍ਹਾਂ ਦੀ ਨਵੀਂ ਪੰਜਾਬੀ ਫ਼ਿਲਮ 'ਸੁੱਚਾ ਸੂਰਮਾਂ' ਦਾ ਜਾਦੂ ਇੰਨੀ ਦਿਨੀ ਹਰ ਪਾਸੇ ਛਾਇਆ ਹੋਇਆ ਹੈ। ਵਿਸ਼ਵ ਭਰ ਵਿੱਚ ਵੱਡੇ ਪੱਧਰ ਉੱਪਰ ਰਿਲੀਜ਼ ਕੀਤੀ ਗਈ ਇਹ ਫ਼ਿਲਮ ਸਫਲਤਾ ਦੇ ਨਵੇਂ ਰਿਕਾਰਡ ਕਾਇਮ ਕਰਨ ਵੱਲ ਵਧ ਰਹੀ ਹੈ, ਜਿਸ ਨੇ ਸ਼ਾਨਦਾਰ ਓਪਨਿੰਗ ਹਾਸਿਲ ਕਰਦਿਆ ਭਾਰਤ ਦੇ ਨਾਲ-ਨਾਲ ਕੈਨੇਡਾ, ਯੂ.ਕੇ ਅਤੇ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ।
ਨੈਸ਼ਨਲ ਸਿਨੇਮਾਂ ਦਿਵਸ 'ਤੇ ਰਿਲੀਜ਼ ਹੋਈ ਇਸ ਬਹੁ-ਚਰਚਿਤ ਫ਼ਿਲਮ ਨੇ ਅਡਵਾਂਸ ਸਮੇਂ ਦੌਰਾਨ 10,000 ਤੋਂ ਵੱਧ ਟਿਕਟਾਂ ਦੀ ਵਿਕਰੀ ਕਰਕੇ ਪਾਲੀਵੁੱਡ ਗਲਿਆਰਿਆ ਵਿੱਚ ਚੋਖੀ ਹਲਚਲ ਪੈਦਾ ਕੀਤੀ ਹੈ। ਇਸ ਨਾਲ ਫਿਲਮ ਦੀ ਸ਼ੁਰੂਆਤੀ ਹਾਈਪ ਅਤੇ ਕਾਰੋਬਾਰ ਗਤੀ ਵਿੱਚ ਕਾਫ਼ੀ ਵਾਧਾ ਦਰਜ ਹੋਇਆ ਹੈ। 8 ਕਰੋੜ ਦੇ ਅਨੁਮਾਣਤ ਬਜਟ ਵਿੱਚ ਬਣਾਈ ਗਈ ਇਸ ਫਿਲਮ ਦੇ ਨਿਰਦੇਸ਼ਕ ਅਮਿਤੋਜ਼ ਮਾਨ ਅਤੇ ਅਦਾਕਾਰ ਬੱਬੂ ਮਾਨ ਦੀ ਸਿਨੇਮਾਂ ਧਾਕ ਨੂੰ ਸ਼ਾਨਦਾਰ ਪੁਖਤਗੀ ਦੇ ਦਿੱਤੀ ਹੈ, ਜਿਸ ਨਾਲ ਇੰਨ੍ਹਾਂ ਦੋਹਾਂ ਸ਼ਖਸ਼ੀਅਤਾਂ ਵੱਲੋਂ ਅਉਂਦੇ ਦਿਨੀ ਪੰਜਾਬੀ ਸਿਨੇਮਾਂ ਦਾ ਵਿਹੜਾ ਹੋਰ ਨਵੀਆਂ ਕੰਟੈਂਟ ਸੰਭਾਵਨਾਵਾਂ ਨਾਲ ਭਰਨ ਦੀ ਸੰਭਾਵਨਾ ਹੈ।
ਬੇਹਤਰੀਣ ਸਿਨੇਮਾਂ ਸਿਰਜਣਾ ਦਾ ਇਜ਼ਹਾਰ ਕਰਵਾਉਣ ਵਿੱਚ ਸਫ਼ਲ ਰਹੇ ਨਿਰਦੇਸ਼ਕ ਅਮਿਤੋਜ ਮਾਨ ਅਤੇ ਅਦਾਕਾਰ-ਗਾਇਕ ਬੱਬੂ ਮਾਨ ਤਿੰਨ ਸ਼ਾਨਦਾਰ ਵੀਡੀਓਜ਼ ਵੀ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ, ਜਿੰਨਾਂ ਵਿੱਚ 'ਦਿਲ ਤਾਂ ਪਾਗਲ ਹੈ', 'ਸਾਉਣ ਦੀ ਝੜੀ' ਅਤੇ 'ਕਬਜ਼ਾ' ਸ਼ਾਮਿਲ ਰਹੇ ਹਨ।
ਇਹ ਵੀ ਪੜ੍ਹੋ:-