ਮੁੰਬਈ (ਬਿਊਰੋ): ਸਟੰਟ ਆਧਾਰਿਤ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 14' ਦੇ ਪੱਕੇ ਮੁਕਾਬਲੇਬਾਜ਼ ਦੀ ਲਿਸਟ ਆਖਿਰਕਾਰ ਸਾਹਮਣੇ ਆ ਗਈ ਹੈ। ਆਉਣ ਵਾਲਾ ਸੀਜ਼ਨ ਧਮਾਕੇਦਾਰ ਹੋਵੇਗਾ, ਇਸ ਗੱਲ ਦਾ ਅੰਦਾਜ਼ਾਂ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਸ਼ੋਅ 'ਚ ਇੱਕ ਤੋਂ ਵੱਧ ਕੇ ਇੱਕ ਮੁਕਾਬਲੇਬਾਜ਼ ਹਨ। ਦਿਲਚਸਪ ਗੱਲ ਇਹ ਹੈ ਕਿ ਇਸ ਵਿੱਚ ਸਲਮਾਨ ਖਾਨ ਦੇ ਹੋਸਟ ਸ਼ੋਅ ਬਿੱਗ ਬੌਸ ਦੇ ਮੁਕਾਬਲੇਬਾਜ਼ ਵੀ ਹਨ। ਫਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ 'ਖਤਰੋਂ ਕੇ ਖਿਲਾੜੀ' ਦੇ 14ਵੇਂ ਸੀਜ਼ਨ ਦਾ ਨਿਰਦੇਸ਼ਨ ਕਰਨਗੇ।
'ਖਤਰੋਂ ਕੇ ਖਿਲਾੜੀ 14' ਦੇ ਮੁਕਾਬਲੇਬਾਜ਼:
ਅਭਿਸ਼ੇਕ ਕੁਮਾਰ: ਬਿੱਗ ਬੌਸ 17 ਦਾ ਪਹਿਲਾਂ ਰਨਰ ਅੱਪ ਅਭਿਸ਼ੇਕ ਕੁਮਾਰ 'ਖਤਰੋਂ ਕੇ ਖਿਲਾੜੀ 14' ਦਾ ਪਹਿਲਾਂ ਪ੍ਰਤੀਯੋਗੀ ਹੈ।
ਸਮਰਥ ਜੁਰੈਲ: ਬਿੱਗ ਬੌਸ 17 ਦੇ ਵਾਈਲਡ ਕਾਰਡ ਪ੍ਰਤੀਯੋਗੀ ਸਮਰਥ ਜੁਰੈਲ ਵੀ 'ਖਤਰੋਂ ਕੇ ਖਿਲਾੜੀ 14' ਦਾ ਕਨਫਰਮਡ ਪ੍ਰਤੀਯੋਗੀ ਬਣ ਗਿਆ ਹੈ।
ਗਸ਼ਮੀਰ ਮਹਾਜਨੀ: ਟੀਵੀ ਸੀਰੀਅਲ ਇਮਲੀ ਫੇਮ ਗਸ਼ਮੀਰ ਮਹਾਜਨੀ ਵੀ 'ਖਤਰੋਂ ਕੇ ਖਿਲਾੜੀ 14' 'ਚ ਆਪਣੀ ਤਾਕਤ ਦਿਖਾਉਂਦੇ ਨਜ਼ਰ ਆਉਣਗੇ।
ਸ਼ਿਲਪਾ ਸ਼ਿੰਦੇ: ਟੀਵੀ ਸ਼ੋਅ ਭਾਬੀ ਜੀ ਘਰ ਪਰ ਹੈ ਦੀ ਅੰਗੂਰੀ ਯਾਨੀ ਸ਼ਿਲਪਾ ਸ਼ਿੰਦੇ 'ਖਤਰੋਂ ਕੇ ਖਿਲਾੜੀ' 'ਚ ਪ੍ਰਤੀਯੋਗੀ ਵਜੋਂ ਆ ਰਹੀ ਹੈ।
ਨਿਮਰਤ ਕੌਰ ਆਹਲੂਵਾਲੀਆ: 'ਛੋਟੀ ਸਰਦਾਰਨੀ' ਫੇਮ ਨਿਮਰਤ ਕੌਰ ਆਹਲੂਵਾਲੀਆ ਦਾ ਨਾਂ ਵੀ 'ਖਤਰੋਂ ਕੇ ਖਿਲਾੜੀ 14' ਦੀ ਲਿਸਟ 'ਚ ਸ਼ਾਮਲ ਹੋ ਗਿਆ ਹੈ।
ਆਸਿਮ ਰਿਆਜ਼: 'ਬਿੱਗ ਬੌਸ 13' ਦੇ ਪਹਿਲੇ ਰਨਰ ਅੱਪ ਆਸਿਮ ਰਿਆਜ਼ ਵੀ 'ਖਤਰੋਂ ਕੇ ਖਿਲਾੜੀ 14' ਦਾ ਹਿੱਸਾ ਹੋਣਗੇ।
ਆਸ਼ੀਸ਼ ਮਹਿਰੋਤਰਾ: ਸੀਰੀਅਲ 'ਅਨੁਪਮਾ' 'ਚ ਨਕਾਰਾਤਮਕ ਭੂਮਿਕਾ ਨਿਭਾਉਣ ਵਾਲੇ ਆਸ਼ੀਸ਼ ਮਹਿਰੋਤਰਾ 'ਖਤਰੋਂ ਕੇ ਖਿਲਾੜੀ 14' 'ਚ ਵੀ ਨਜ਼ਰ ਆਉਣਗੇ।
ਸ਼ਾਲੀਨ ਭਨੋਟ: ਇਸ ਸੀਜ਼ਨ ਲਈ ਅਦਾਕਾਰ ਸ਼ਾਲੀਨ ਭਨੋਟ ਦਾ ਨਾਂਅ ਵੀ ਪੱਕਾ ਹੋ ਗਿਆ ਹੈ।
- ਹੁਣ ਜੈਕੀ ਸ਼ਰਾਫ ਦੀ ਨਕਲ ਕਰਨੀ ਪਵੇਗੀ ਭਾਰੀ, ਬਿਨ੍ਹਾਂ ਇਜਾਜ਼ਤ 'ਬੀੜੂ' ਕਹਿਣ 'ਤੇ ਹੋਵੇਗੀ ਕਾਰਵਾਈ - Jackie Shroff Moves Delhi HC
- OMG...ਇਰਫਾਨ ਖਾਨ ਦੇ ਬੇਟੇ ਬਾਬਿਲ ਖਾਨ ਦਾ ਹੋਇਆ ਬ੍ਰੇਕਅੱਪ, ਅਦਾਕਾਰ ਦੀ ਮਾਂ ਨੇ ਦਿੱਤਾ ਅਜਿਹਾ ਰਿਐਕਸ਼ਨ - Babil Khan Breakup Mystery Girl
- ਕੰਗਨਾ ਰਣੌਤ ਨੇ 'ਛੋਟੀ ਕਾਸ਼ੀ' 'ਚ ਦਾਖ਼ਲ ਕੀਤੀ ਨਾਮਜ਼ਦਗੀ, ਕਿਹਾ- ਉਮੀਦ ਹੈ ਕਿ ਮੈਂਨੂੰ ਰਾਜਨੀਤੀ ਖੇਤਰ 'ਚ ਵੀ ਸਫਲਤਾ ਮਿਲੇ - Kangana Ranaut Nomination
ਨਿਆਤੀ ਫਤਨਾਨੀ: ਟੀਵੀ ਸੀਰੀਅਲ 'ਨਜ਼ਰ' ਫੇਮ ਅਦਾਕਾਰਾ ਨਿਆਤੀ ਫਤਨਾਨੀ 'ਖਤਰੋਂ ਕੇ ਖਿਲਾੜੀ 14' ਲਈ ਰਾਜ਼ੀ ਹੋ ਗਈ ਹੈ।
ਕ੍ਰਿਸ਼ਨਾ ਸ਼ਰਾਫ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਵੀ 'ਖਤਰੋਂ ਕੇ ਖਿਲਾੜੀ 14' 'ਚ ਹਿੱਸਾ ਲੈਣ ਜਾ ਰਹੀ ਹੈ।
ਸੁਮੋਨਾ ਚੱਕਰਵਰਤੀ: ਸੁਮੋਨਾ ਟੀਵੀ ਦੀ ਦੁਨੀਆ ਦਾ ਇੱਕ ਵੱਡਾ ਨਾਮ ਹੈ। ਕਾਮੇਡੀ ਨਾਲ ਪ੍ਰਸ਼ੰਸਕਾਂ ਨੂੰ ਹਸਾਉਣ ਵਾਲੀ ਸੁਮੋਨਾ ਹੁਣ ਸਟੰਟ ਕਰਦੀ ਨਜ਼ਰ ਆਵੇਗੀ।
ਕਰਨ ਵੀਰ ਮਹਿਰਾ: ਟੀਵੀ ਐਕਟਰ ਕਰਨ ਵੀਰ ਮਹਿਰਾ ਵੀ 'ਖਤਰੋਂ ਕੇ ਖਿਲਾੜੀ 14' ਦੀ ਪ੍ਰਤੀਯੋਗੀ ਸੂਚੀ 'ਚ ਸ਼ਾਮਲ ਹੈ।
ਅਦਿਤੀ ਸ਼ਰਮਾ: ਟੀਵੀ ਅਦਾਕਾਰਾ ਅਦਿਤੀ ਸ਼ਰਮਾ ਵੀ 'ਖਤਰੋਂ ਕੇ ਖਿਲਾੜੀ 14' ਲਈ ਸਹਿਮਤ ਹੋ ਗਈ ਹੈ।
ਇਸ ਤੋਂ ਪਹਿਲਾਂ ਨਿਰਮਾਤਾਵਾਂ ਨੇ ਆਸਿਮ ਰਿਆਜ਼ ਅਤੇ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਨੂੰ ਪ੍ਰਤੀਯੋਗੀ ਵਜੋਂ ਪੁਸ਼ਟੀ ਕੀਤੀ ਸੀ। 'ਖਤਰੋਂ ਕੇ ਖਿਲਾੜੀ 14' ਦਿਲ ਨੂੰ ਰੋਕ ਦੇਣ ਵਾਲੇ ਸਟੰਟ ਅਤੇ ਰੋਮਾਂਚ ਨਾਲ ਭਰਪੂਰ ਇੱਕ ਰੋਮਾਂਚਕ ਸ਼ੋਅ ਪੇਸ਼ ਕਰਨ ਲਈ ਤਿਆਰ ਹੈ।