ਹੈਦਰਾਬਾਦ: ਅਸਿਸਟੈਂਟ ਪ੍ਰੋਫੈਸਰ ਦੇ ਅਹੁਦਿਆਂ 'ਤੇ ਭਰਤੀ, ਜੂਨੀਅਰ ਰਿਸਰਚ ਫੈਲੋਸ਼ਿਪ ਜਾਂ ਪੀਐਚਡੀ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰਾਂ ਲਈ ਜ਼ਰੂਰੀ ਖਬਰ ਆਈ ਹੈ। NTA ਦੁਆਰਾ ਆਯੋਜਿਤ ਕੀਤੇ ਜਾਣ ਵਾਲੀ UGC NET 2024 ਦੀ ਪ੍ਰੀਖਿਆ 'ਚ ਸ਼ਾਮਲ ਹੋਣ ਲਈ ਰਜਿਸਟਰ ਕਰਨ ਦੀ ਪ੍ਰੀਕਿਰੀਆਂ 20 ਅਪ੍ਰੈਲ ਤੋਂ ਚੱਲ ਰਹੀ ਹੈ। ਇਹ ਪ੍ਰੀਕਿਰੀਆਂ ਅੱਜ ਰਾਤ 11:50 ਵਜੇ ਖਤਮ ਹੋ ਜਾਵੇਗੀ। ਜਿਹੜੇ ਉਮੀਦਵਾਰਾਂ ਨੇ ਅਜੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਇਆ ਹੈ, ਉਹ ਤਰੁੰਤ ਰਜਿਸਟਰ ਕਰਵਾ ਲੈਣ।
ਇਸ ਤਰ੍ਹਾਂ ਕਰੋ ਰਜਿਸਟ੍ਰੇਸ਼ਨ: UGC NET 2024 ਦੀ ਪ੍ਰੀਖਿਆ 'ਚ ਸ਼ਾਮਲ ਹੋਣ ਲਈ ਰਜਿਸਟਰ ਇਸ ਪ੍ਰੀਖਿਆ ਦੀ ਅਧਿਕਾਰਿਤ ਵੈੱਬਸਾਈਟ ugcnet.nta.ac.in 'ਤੇ ਕੀਤੇ ਜਾ ਰਹੇ ਹਨ। ਅਪਲਾਈ ਕਰਨ ਲਈ ਉਮੀਦਵਾਰ ਸਭ ਤੋਂ ਪਹਿਲਾ ਵੈੱਬਸਾਈਟ 'ਤੇ ਜਾਣ। ਫਿਰ ਹੋਮ ਪੇਜ 'ਤੇ ਦਿੱਤੇ ਗਏ ਅਪਲਾਈ ਲਿੰਕ 'ਤੇ ਕਲਿੱਕ ਕਰੋ ਅਤੇ ਨਵੇਂ ਪੇਜ 'ਤੇ ਦਿੱਤੇ ਗਏ ਲਿੰਕ ਤੋਂ ਪਹਿਲਾ ਪੋਰਟਲ ਦਾ ਰਜਿਸਟ੍ਰੇਸ਼ਨ ਕਰੋ। ਇਸ ਤੋਂ ਬਾਅਦ ਐਪਲੀਕੇਸ਼ਨ ਨੰਬਰ ਅਤੇ ਜਨਮ ਦੀ ਤਰੀਕ ਨਾਲ ਲੌਗਇਨ ਕਰਕੇ ਉਮੀਦਵਾਰ ਇਸ ਪ੍ਰੀਖਿਆ ਲਈ ਆਪਣਾ ਰਜਿਸਟ੍ਰੇਸ਼ਨ ਕਰ ਸਕਣਗੇ।
UGC NET 2024 ਦੀ ਪ੍ਰੀਖਿਆ ਲਈ ਫੀਸ: UGC NET 2024 ਦੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਦੇ ਸਮੇਂ ਪ੍ਰੀਖਿਆ ਦੀ ਫੀਸ 1150 ਰੁਪਏ ਦਾ ਭੁਗਤਾਨ ਔਨਲਾਈਨ ਕਰਨਾ ਹੋਵੇਗਾ। ਇਹ ਫੀਸ ਜਨਰਲ-EWS ਅਤੇ OBC-NCL ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਸਿਰਫ਼ 600 ਰੁਪਏ ਹੈ ਅਤੇ SC/ST/PwD/ਤੀਜੇ ਲਿੰਗ ਸ਼੍ਰੇਣੀ ਦੇ ਉਮੀਦਵਾਰਾਂ ਲਈ 325 ਰੁਪਏ ਹੈ। ਉਮੀਦਵਾਰਾਂ ਨੂੰ 12 ਮਈ ਦੀ ਰਾਤ 11.50 ਵਜੇ ਤੱਕ ਪ੍ਰੀਖਿਆ ਦੀ ਫੀਸ ਦਾ ਭੁਗਤਾਨ ਕਰਨ ਦਾ ਸਮੇਂ ਦਿੱਤਾ ਜਾਵੇਗਾ।
ਐਪਲੀਕੇਸ਼ਨ ਫਾਰਮ 'ਚ ਸੁਧਾਰ ਕਰਨ ਦੀ ਤਰੀਕ: ਜਿਹੜੇ ਉਮੀਦਵਾਰ ਇਸ ਪ੍ਰੀਖਿਆ ਲਈ ਰਜਿਸਟਰ ਕਰ ਦਿੰਦੇ ਹਨ, ਉਹ ਐਪਲੀਕੇਸ਼ਨ ਫਾਰਮ 'ਚ 13 ਮਈ ਤੋਂ 15 ਮਈ ਦੀ ਰਾਤ 11:50 ਵਜੇ ਤੱਕ ਸੁਧਾਰ ਕਰ ਸਕਣਗੇ।