ਹੈਦਰਾਬਾਦ: NEET PG ਪ੍ਰੀਖਿਆ 'ਚ ਭਾਗ ਲੈਣ ਜਾ ਰਹੇ ਵਿਦਿਆਰਥੀਆਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ। NEET PG ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰੀਖਿਆ ਮੁਲਤਵੀ ਹੋਣ ਨਾਲ ਸਬੰਧਿਤ ਜਾਣਕਾਰੀ NBEMS ਦੀ ਵੈੱਬਸਾਈਟ natboard.edu.in 'ਤੇ ਦਿੱਤੀ ਗਈ ਹੈ। ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਵੀ ਜਲਦ ਹੀ ਕੀਤਾ ਜਾਵੇਗਾ।
NEET PG ਪ੍ਰੀਖਿਆ ਮੁਲਤਵੀ ਹੋਣ ਪਿੱਛੇ ਕਾਰਨ: NEET PG ਪ੍ਰੀਖਿਆ ਦੇ ਮੁਲਤਵੀ ਹੋਣ ਦਾ ਕਾਰਨ NBEMS ਵੱਲੋ ਨੋਟੀਫਿਕੇਸ਼ਨ 'ਚ ਦੱਸਿਆ ਗਿਆ ਹੈ। ਨੋਟੀਫਿਕੇਸ਼ਨ ਅਨੁਸਾਰ, ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ਸਰਕਾਰ ਦੁਆਰਾ ਵਿਦਿਆਰਥੀਆਂ ਦੇ ਸਰਵੋਤਮ ਹਿੱਤ ਅਤੇ ਪ੍ਰੀਖਿਆ ਪ੍ਰੀਕਿਰੀਆਂ ਦੀ ਪਵਿੱਤਰਤਾ ਬਣਾਏ ਰੱਖਣ ਲਈ ਲਿਆ ਗਿਆ ਹੈ। ਇਸਦੇ ਨਾਲ ਹੀ, ਮੰਤਰਾਲੇ ਵੱਲੋ ਵਿਦਿਆਰਥੀਆਂ ਨੂੰ ਹੋਈ ਅਸੁਵਿਧਾ ਲਈ ਮੁਆਫ਼ੀ ਵੀ ਮੰਗੀ ਗਈ ਹੈ।
NEET PG ਪ੍ਰੀਖਿਆ ਦੀ ਨਵੀਂ ਤਰੀਕ: NBEMS ਵੱਲੋ ਜਾਰੀ ਕੀਤੇ ਨੋਟੀਫਿਕੇਸ਼ਨ 'ਚ ਦੱਸਿਆ ਗਿਆ ਹੈ ਕਿ ਪ੍ਰੀਖਿਆ ਦੀ ਨਵੀਂ ਤਰੀਕ ਕੁਝ ਦਿਨਾਂ ਬਾਅਦ ਜਾਰੀ ਕੀਤੀ ਜਾਵੇਗੀ। ਸਾਰੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ 'ਤੇ ਨਵੀਂ ਜਾਣਕਾਰੀ ਲਈ ਅਧਿਕਾਰਿਤ ਵੈੱਬਸਾਈਟ ਚੈੱਕ ਕਰਦੇ ਰਹਿਣ।
NTA ਦੇ ਨਵੇਂ ਚੇਅਰਮੈਨ: NTA ਵੱਲੋ ਆਯੋਜਿਤ ਹੋਈਆਂ ਪ੍ਰੀਖਿਆਵਾਂ 'ਚ ਬੇਨਿਯਮੀਆਂ ਦੇ ਦੋਸ਼ਾਂ ਦੇ ਚਲਦਿਆਂ NTA ਦੇ ਚੇਅਰਮੈਨ ਸੁਬੋਧ ਕੁਮਾਰ ਸਿੰਘ ਨੂੰ ਸ਼ਨੀਵਾਰ ਰਾਤ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾਂ 1985 ਬੈਚ ਦੇ ਸੇਵਾਮੁਕਤ ਅਧਿਕਾਰੀ ਪ੍ਰਦੀਪ ਸਿੰਘ ਕਰੋਲਾ ਨੂੰ ਅਗਲੇ ਹੁਕਮਾਂ ਤੱਕ ਐਨਟੀਏ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।