ਹੈਦਰਾਬਾਦ: ਪੰਜਾਬ ਦੇ SOE ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਜਮਾਤ 9ਵੀਂ ਅਤੇ 11ਵੀਂ ਦੇ ਦਾਖਲੇ ਲਈ ਸੰਯੁਕਤ ਦਾਖਲਾ ਪ੍ਰੀਖਿਆ 30 ਮਾਰਚ ਨੂੰ ਹੋਵੇਗੀ। ਪ੍ਰੀਖਿਆ 'ਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਦੁਆਰਾ ਰੋਲ ਨੰਬਰ ਘਰ ਦੇ ਪਤੇ 'ਤੇ ਨਹੀਂ ਭੇਜੇ ਜਾਣਗੇ, ਸਗੋ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੋਂ ਰੋਲ ਨੰਬਰ ਹਾਸਿਲ ਕਰਨੇ ਪੈਣਗੇ। ਵਿਭਾਗ ਵੱਲੋ ਪ੍ਰੀਖਿਆ ਕੇਂਦਰਾਂ ਲਈ ਸਟਾਫ਼ ਦੀਆਂ ਡਿਊਟੀਆਂ ਲਗਾਉਣ ਤੋਂ ਲੈ ਕੇ ਹੋਰ ਰਸਮੀ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ।
ਇੰਨੇ ਵਿਦਿਆਰਥੀ ਕਰ ਚੁੱਕੇ ਨੇ ਰਜਿਸਟਰ: SOE ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਇਸ ਵਾਰ ਕੁੱਲ 24002 ਸੀਟਾਂ ਹਨ। ਇਸ ਵਾਰ 9ਵੀਂ ਜਮਾਤ ਲਈ ਲਗਭਗ 90 ਹਜ਼ਾਰ ਅਤੇ 11ਵੀਂ ਜਮਾਤ ਲਈ 1 ਲੱਖ 10 ਹਜ਼ਾਰ ਵਿਦਿਆਰਥੀਆਂ ਨੇ ਰਜਿਸਟਰ ਕੀਤਾ ਹੈ। ਜਦਕਿ ਪਿਛਲੇ ਸਾਲ 102784 ਵਿਦਿਆਰਥੀਆਂ ਨੇ ਰਜਿਸਟਰ ਕਰਵਾਇਆ ਸੀ। ਸੰਯੁਕਤ ਦਾਖਲਾ ਪ੍ਰੀਖਿਆ 30 ਮਾਰਚ ਦੀ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਆਯੋਜਿਤ ਕੀਤੀ ਜਾਵੇਗੀ।
SOE ਦੀਆਂ 75 ਫੀਸਦੀ ਸੀਟਾਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਰਾਖਵੀਆਂ ਹੋਣਗੀਆਂ, ਜਦਕਿ 25 ਫੀਸਦੀ ਸੀਟਾਂ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਲਈ ਰਹਿਣਗੀਆ। ਜੇਕਰ ਨਿੱਜੀ ਸਕੂਲ ਤੋਂ ਆਉਣ ਵਾਲੇ ਵਿਦਿਆਰਥੀਆਂ ਦੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਹਨ, ਤਾਂ ਉਸ 'ਤੇ ਸਰਕਾਰੀ ਸਕੂਲ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਮੌਕਾ ਦਿੱਤਾ ਜਾਵੇਗਾ। ਇਨ੍ਹਾਂ ਸਕੂਲਾਂ 'ਚ ਸਟਾਫ਼ ਤਾਇਨਾਤ ਕਰ ਦਿੱਤੇ ਗਏ ਹਨ।
- ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ ਲਈ ਜਲਦ ਹੀ ਪ੍ਰੀਖਿਆ ਸਿਟੀ ਸਲਿੱਪ ਹੋਵੇਗੀ ਜਾਰੀ, ਇੱਥੇ ਜਾਣੋ ਕਦੋ ਹੋਵੇਗੀ ਪ੍ਰੀਖਿਆ - JEE Main 2O24
- ਕਾਂਸਟੇਬਲ ਭਰਤੀ ਲਈ ਹੁਣ ਇਸ ਦਿਨ ਹੋਵੇਗੀ ਦੁਬਾਰਾ ਪ੍ਰੀਖਿਆ, ਤਰੀਕਾਂ ਦਾ ਹੋਇਆ ਐਲਾਨ - SSC Constable GD Exam 2024
- ਜ਼ਿੰਦਗੀ 'ਚ ਸਫ਼ਲਤਾ ਹਾਸਲ ਕਰਨ ਲਈ ਵਿਦਿਆਰਥੀ ਜ਼ਰੂਰ ਅਪਣਾਉਣ ਇਹ 4 ਆਦਤਾਂ - Good Habits For Students
ਇਨ੍ਹਾਂ ਵੈੱਬਸਾਈਟਾਂ ਤੋਂ ਮਿਲਣਗੇ ਰੋਲ ਨੰਬਰ: ਵਿਦਿਆਰਥੀਆਂ ਨੂੰ ਰੋਲ ਨੰਬਰ ਹਾਸਿਲ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ pseb.ac.in, ਸਿੱਖਿਆ ਵਿਭਾਗ ਦੀ ਵੈੱਬਸਾਈਟ ssapunjab.org ਜਾਂ epunjabschool.gov.in 'ਤੇ ਕਲਿੱਕ ਕਰਨਾ ਹੋਵੇਗਾ। ਜਿਵੇਂ ਹੀ ਤੁਸੀਂ ਪੇਜ਼ 'ਤੇ ਜਾਓਗੇ, ਤਾਂ ਉੱਥੇ ਮੈਰੀਟੋਰੀਅਸ ਸਕੂਲਾਂ ਨਾਲ ਜੁੜੇ ਲਿੰਕ 'ਤੇ ਜਾ ਕੇ ਵਿਦਿਆਰਥੀ ਆਪਣਾ ਰੋਲ ਨੰਬਰ ਡਾਊਨਲੋਡ ਕਰ ਸਕਣਗੇ।