ਹੈਦਰਾਬਾਦ: UPSC ਦੀ ਸਿਵਲ ਸਰਵਿਸਿਜ਼ ਪ੍ਰੀਲਿਮਜ਼ ਪ੍ਰੀਖਿਆ ਅੱਜ ਆਯੋਜਿਤ ਕੀਤੀ ਜਾ ਰਹੀ ਹੈ। ਦੇਸ਼ ਦੇ ਅਲੱਗ-ਅਲੱਗ ਰਾਜਾਂ ਦੇ ਕੇਦਰਾਂ 'ਚ ਪ੍ਰੀਖਿਆ ਹੋਵੇਗੀ। ਸਿਵਲ ਸਰਵਿਸਿਜ਼ ਪ੍ਰੀਲਿਮਜ਼ ਪ੍ਰੀਖਿਆ ਦੋ ਸ਼ਿਫ਼ਟਾ 'ਚ ਆਯੋਜਿਤ ਕੀਤੀ ਜਾ ਰਹੀ ਹੈ। ਪਹਿਲੀ ਸ਼ਿਫ਼ਟ 9:30 ਵਜੇ ਸ਼ੁਰੂ ਹੋ ਚੁੱਕੀ ਹੈ ਅਤੇ ਦੂਜੀ ਸ਼ਿਫ਼ਟ ਦੁਪਹਿਰ 2:30 ਵਜੇ ਸ਼ੁਰੂ ਹੋਵੇਗੀ। ਸਿਵਲ ਸਰਵਿਸਿਜ਼ ਪ੍ਰੀਲਿਮਜ਼ ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ ਆਪਣਾ ਐਡਮਿਟ ਕਾਰਡ ਪ੍ਰੀਖਿਆ ਕੇਦਰਾਂ 'ਚ ਲੈ ਕੇ ਜਾਣਾ ਹੋਵੇਗਾ। ਇਸਦੇ ਨਾਲ ਹੀ, ਆਈਡੀ ਕਾਰਡ ਵੀ ਜ਼ਰੂਰੀ ਹੈ।
ਐਡਮਿਟ ਕਾਰਡ ਅਤੇ ਪਹਿਚਾਣ ਪੱਤਰ ਜ਼ਰੂਰੀ: ਜਿਹੜੇ ਉਮੀਦਵਾਰ ਸਿਵਲ ਸਰਵਿਸਿਜ਼ ਪ੍ਰੀਲਿਮਜ਼ ਪ੍ਰੀਖਿਆ 'ਚ ਸ਼ਾਮਲ ਹੋਣ ਜਾ ਰਹੇ ਹਨ, ਉਹ ਆਪਣਾ ਐਡਮਿਟ ਕਾਰਡ ਅਤੇ ਪਹਿਚਾਣ ਪੱਤਰ ਪ੍ਰੀਖਿਆ 'ਚ ਲੈ ਕੇ ਜਾਣ। ਬਿਨ੍ਹਾਂ ਐਡਮਿਟ ਕਾਰਡ ਅਤੇ ਪਹਿਚਾਣ ਪੱਤਰ ਦੇ ਪ੍ਰੀਖਿਆ ਕੇਦਰਾਂ 'ਚ ਐਂਟਰੀ ਨਹੀਂ ਹੋਵੇਗੀ। ਉਮੀਦਵਾਰ ਪ੍ਰੀਖਿਆ ਕੇਦਰਾਂ 'ਚ ਸਮੇਂ ਤੋਂ ਘੱਟੋ-ਘੱਟ 30 ਤੋਂ 60 ਮਿੰਟ ਪਹਿਲਾ ਪਹੁੰਚ ਜਾਣ। ਜੇਕਰ ਤੁਸੀਂ ਥੋੜ੍ਹਾਂ ਵੀ ਲੇਟ ਹੁੰਦੇ ਹੋ, ਤਾਂ ਪ੍ਰੀਖਿਆ ਕੇਂਦਰਾਂ 'ਚ ਐਂਟਰੀ ਨਹੀਂ ਹੋਵੇਗੀ।
ਪ੍ਰੀਖਿਆ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ: ਪ੍ਰੀਖਿਆ ਕੇਦਰਾਂ 'ਚ ਮੋਬਾਈਲ ਫੋਨ, ਸਮਾਰਟਵਾਚ, ਬਲੂਟੁੱਥ ਡਿਵਾਈਸ, ਏਅਰਫੋਨ, ਮਾਈਕ੍ਰੋਫੋਨ ਆਦਿ ਨਾ ਲੈ ਕੇ ਜਾਓ। ਜੇਕਰ ਤੁਹਾਡੇ ਕੋਲ੍ਹ ਅਜਿਹਾ ਕੋਈ ਵੀ ਸਾਮਾਨ ਫੜ੍ਹਿਆ ਜਾਂਦਾ ਹੈ, ਤਾਂ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਇਸ ਤੋਂ ਇਲਾਵਾ, ਤੁਸੀਂ ਆਪਣੇ ਨਾਲ ਬਾਲ ਪੁਆਇੰਟ ਪੈੱਨ ਅਤੇ ਇੱਕ ਪਾਰਦਰਸ਼ੀ ਪਾਣੀ ਦੀ ਬੋਤਲ ਲੈ ਕੇ ਜਾ ਸਕਦੇ ਹੋ।
- UGC NET ਜੂਨ 2024 ਪ੍ਰੀਖਿਆ ਲਈ ਐਡਮਿਟ ਕਾਰਡ ਅੱਜ ਹੋ ਸਕਦੈ ਜਾਰੀ, ਇਸ ਦਿਨ ਹੋਵੇਗੀ ਪ੍ਰੀਖਿਆ - UGC NET June 2024
- NEET UG 2024 ਪ੍ਰੀਖਿਆ ਨੂੰ ਲੈ ਕੇ ਸੁਪਰੀਮ ਕੋਰਟ 'ਚ ਅੱਜ ਹੋਈ ਸੁਣਵਾਈ, ਇਨ੍ਹਾਂ ਉਮੀਦਵਾਰਾਂ ਦੀ ਮੁੜ ਹੋਵੇਗੀ ਪ੍ਰੀਖਿਆ - NEET UG 2024 Exam
- CUET UG 2024 ਪ੍ਰੀਖਿਆ ਦੀ ਉੱਤਰ-ਕੁੰਜੀ ਅੱਜ ਹੋ ਸਕਦੀ ਹੈ ਜਾਰੀ, ਇਸ ਦਿਨ ਹੋਵੇਗਾ ਨਤੀਜਿਆਂ ਦਾ ਐਲਾਨ - CUET UG 2024 Answer Key
ਸਿਵਲ ਸਰਵਿਸਿਜ਼ ਪ੍ਰੀਲਿਮਜ਼ ਪ੍ਰੀਖਿਆ ਦਾ ਸਮੇਂ: ਸਿਵਲ ਸਰਵਿਸਿਜ਼ ਪ੍ਰੀਲਿਮਜ਼ ਪ੍ਰੀਖਿਆ ਅੱਜ 2 ਸ਼ਿਫ਼ਟਾਂ 'ਚ ਕਰਵਾਈ ਜਾ ਰਹੀ ਹੈ। ਪਹਿਲੀ ਸ਼ਿਫ਼ਟ ਦੀ ਪ੍ਰੀਖਿਆ ਸਵੇਰੇ 9:30 ਵਜੇ ਤੋਂ 11:30 ਵਜੇ ਤੱਕ ਹੈ। ਇਸ ਪ੍ਰੀਖਿਆ ਦੀ ਪਹਿਲੀ ਸ਼ਿਫ਼ਟ ਸ਼ੁਰੂ ਹੋ ਚੁੱਕੀ ਹੈ, ਜਦਕਿ ਦੂਜੀ ਸ਼ਿਫ਼ਟ ਦੁਪਹਿਰ 2:30 ਵਜੇ ਤੋਂ 4:30 ਵਜੇ ਤੱਕ ਹੈ।