ਹੈਦਰਾਬਾਦ: NEET PG 2024 ਪ੍ਰੀਖਿਆ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ। NBEMS ਦੁਆਰਾ ਆਯੋਜਿਤ ਕੀਤੇ ਜਾਣ ਵਾਲੀ NEET PG 2024 ਪੋਸਟ ਗ੍ਰੈਜੂਏਟ 'ਚ ਸ਼ਾਮਲ ਹੋਣ ਲਈ ਅਪਲਾਈ ਕੀਤੇ ਉਮੀਦਵਾਰਾਂ ਦੇ ਐਡਮਿਟ ਕਾਰਡ ਪ੍ਰੀਖਿਆ ਤੋਂ ਪੰਜ ਦਿਨ ਪਹਿਲਾ ਜਾਰੀ ਕੀਤੇ ਜਾਣਗੇ। ਵਿਦਿਆਰਥੀ ਆਪਣਾ ਐਡਮਿਟ ਕਾਰਡ 18 ਜੂਨ ਤੋਂ 23 ਜੂਨ ਤੱਕ ਡਾਊਨਲੋਡ ਕਰ ਸਕਣਗੇ। ਦੱਸ ਦਈਏ ਕਿ NEET PG 2024 ਪ੍ਰੀਖਿਆ 23 ਜੂਨ ਨੂੰ ਹੋ ਰਹੀ ਹੈ ਅਤੇ ਨਤੀਜਿਆਂ ਦਾ ਐਲਾਨ 15 ਜੁਲਾਈ 2024 ਤੱਕ ਹੋ ਸਕਦਾ ਹੈ।
NEET PG 2024 ਪ੍ਰੀਖਿਆ ਲਈ ਆਡਮਿਟ ਕਾਰਡ ਜਾਰੀ ਕਰਨ ਤੋਂ ਪਹਿਲਾ ਉਮੀਦਵਾਰਾਂ ਨੂੰ ਉਨ੍ਹਾਂ ਦੇ ਸਬਮਿਟ ਕੀਤੇ ਗਏ ਐਪਲੀਕੇਸ਼ਨ 'ਚ ਸੁਧਾਰ ਕਰਨ ਦਾ ਮੌਕਾ ਦਿੱਤਾ ਗਿਆ ਹੈ। ਇਸ ਲਈ ਬੋਰਡ ਨੇ ਫਾਈਨਲ ਸੁਧਾਰ ਵਿੰਡੋ 7 ਜੂਨ ਨੂੰ ਖੋਲ੍ਹੀ ਸੀ, ਜੋ ਕਿ ਅੱਜ ਬੰਦ ਕਰ ਦਿੱਤੀ ਜਾਵੇਗੀ। ਅਜਿਹੇ 'ਚ ਜਿਹੜੇ ਉਮੀਦਵਾਰਾਂ ਨੂੰ ਆਪਣੀ ਐਪਲੀਕੇਸ਼ਨ 'ਚ ਸੁਧਾਰ ਕਰਨਾ ਹੈ, ਉਹ ਅੱਜ ਰਾਤ 11;59 ਵਜੇ ਤੋਂ ਪਹਿਲਾ ਕਰ ਸਕਦੇ ਹਨ।
- JEE ਐਡਵਾਂਸ ਦਾ ਨਤੀਜਾ ਜਾਰੀ, IIT ਦਿੱਲੀ ਖੇਤਰ ਦਾ ਵੇਦ ਲਾਹੋਟੀ ਨੇ ਕੀਤਾ ਟਾਪ - JEE ADVANCED 2024 TOPPER
- CA ਫਾਊਂਡੇਸ਼ਨ ਦੀ ਪ੍ਰੀਖਿਆ ਲਈ ਜਾਰੀ ਹੋਏ ਐਡਮਿਟ ਕਾਰਡ, ਇਸ ਦਿਨ ਹੋਵੇਗੀ ਪ੍ਰੀਖਿਆ - CA Admit Card 2024
- ਆਈਆਈਟੀ ਮਦਰਾਸ ਵਿੱਚ ਆਰਜ਼ੀ 'ਜਵਾਬ ਕੁੰਜੀ' ਜਾਰੀ, ਕੀ ਇਸ ਵਾਰ ਵੀ ਬੋਨਸ ਅੰਕ ਮਿਲਣਗੇ ਜਾਂ ਛੱਡ ਦਿੱਤੇ ਜਾਣਗੇ ਸਵਾਲ? - JEE ADVANCED 2024
NEET PG 2024 ਪ੍ਰੀਖਿਆ ਦੀ ਐਪਲੀਕੇਸ਼ਨ 'ਚ ਇਸ ਤਰ੍ਹਾਂ ਕਰੋ ਸੁਧਾਰ: ਉਮੀਦਵਾਰਾਂ ਨੂੰ ਆਪਣੇ ਐਪਲੀਕੇਸ਼ਨ 'ਚ ਸੁਧਾਰ ਕਰਨ ਲਈ NBEMS ਦੀ ਅਧਿਕਾਰਿਤ ਵੈੱਬਸਾਈਟ natboard.edu.in 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਉਮੀਦਵਾਰਾਂ ਨੂੰ NEET PG 2024 ਸੈਕਸ਼ਨ 'ਚ ਜਾਣਾ ਹੋਵੇਗਾ। ਇਸ ਸੈਕਸ਼ਨ 'ਚ ਐਕਟਿਵ ਐਪਲੀਕੇਸ਼ਨ ਲਿੰਕ 'ਤੋ ਕਲਿੱਕ ਕਰਨਾ ਹੋਵੇਗਾ। ਫਿਰ ਨਵੇਂ ਪੇਜ 'ਤੇ ਉਮੀਦਵਾਰਾਂ ਨੂੰ ਆਪਣੀ ਯੂਜ਼ਰ ਆਈਡੀ ਅਤੇ ਪਾਸਵਰਡ ਦੀ ਡਿਟੇਲ ਨਾਲ ਲੌਗਇਨ ਕਰਨਾ ਹੋਵੇਗਾ। ਲੌਗਇਨ ਕਰਨ ਤੋਂ ਬਾਅਦ ਉਮੀਦਵਾਰ ਆਪਣੇ ਸਬਮਿਟ ਕੀਤੇ ਗਏ ਐਪਲੀਕੇਸ਼ਨ 'ਚ ਸੁਧਾਰ ਕਰ ਸਕਣਗੇ।