ETV Bharat / business

1 ਫਰਵਰੀ ਤੋਂ ਕਈ ਨਿਯਮਾਂ 'ਚ ਹੋਵੇਗਾ ਬਦਲਾਅ, 31 ਜਨਵਰੀ ਤੱਕ ਖਤਮ ਕਰ ਲਓ ਆਪਣੇ ਸਾਰੇ ਜ਼ਰੂਰੀ ਕੰਮ - 1 ਫਰਵਰੀ ਤੋਂ ਨਿਯਮਾਂ ਚ ਹੋਵੇਗਾ ਬਦਲਾਅ

Rule Changes From 1 February 2024: 1 ਫਰਵਰੀ ਨੂੰ ਦੇਸ਼ ਦਾ ਆਮ ਬਜਟ ਪੇਸ਼ ਕੀਤਾ ਜਾਵੇਗਾ। ਸਰਕਾਰ ਵੱਲੋਂ ਇਸ ਦਿਨ ਕਈ ਬਦਲਾਅ ਕੀਤੇ ਜਾਣਗੇ, ਜਿਸਦਾ ਅਸਰ ਆਮ ਜਨਤਾ 'ਤੇ ਪਵੇਗਾ।

Rule Changes From 1 February 2024
Rule Changes From 1 February 2024
author img

By ETV Bharat Features Team

Published : Jan 30, 2024, 10:47 AM IST

ਹੈਦਰਾਬਾਦ: ਫਰਵਰੀ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। 1 ਫਰਵਰੀ ਤੋਂ ਕਈ ਨਿਯਮਾਂ 'ਚ ਬਦਲਾਅ ਹੋਵੇਗਾ, ਜਿਸਦਾ ਆਮ ਜਨਤਾ 'ਤੇ ਸਿੱਧਾ ਅਸਰ ਪਵੇਗਾ। ਉਸ ਤੋਂ ਪਹਿਲਾ ਤੁਸੀਂ 31 ਜਨਵਰੀ ਤੱਕ ਆਪਣੇ ਸਾਰੇ ਜ਼ਰੂਰੀ ਕੰਮਾਂ ਨੂੰ ਪੂਰਾ ਕਰ ਲਓ, ਤਾਂਕਿ ਬਾਅਦ 'ਚ ਤੁਹਾਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

1 ਫਰਵਰੀ ਤੋਂ ਹੋਵੇਗਾ ਕਈ ਨਿਯਮਾਂ 'ਚ ਬਦਲਾਅ:

ਆਖਰੀ ਬਜਟ ਪੇਸ਼ ਕੀਤਾ ਜਾਵੇਗਾ: ਮੋਦੀ ਸਰਕਾਰ 1 ਫਰਵਰੀ ਨੂੰ ਇਸ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰਨਗੇ। ਇਸ 'ਚ ਦੇਸ਼ ਦੇ ਵਿਕਾਸ ਨੂੰ ਧਿਆਨ 'ਚ ਰੱਖਦੇ ਹੋਏ ਕਈ ਸੈਕਟਰਾਂ ਲਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਪੂੰਜੀ ਖਰਚ ਵਧਾਏਗੀ।

IMPS ਨਿਯਮ ਬਦਲ ਜਾਣਗੇ: 1 ਫਰਵਰੀ ਤੋਂ IMPS ਦੇ ਨਿਯਮਾਂ 'ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਹੁਣ 1 ਫਰਵਰੀ ਤੋਂ ਬਿਨ੍ਹਾਂ ਲਾਭਪਾਤਰੀ ਦਾ ਨਾਮ ਜੋੜ ਕੇ 5 ਲੱਖ ਰੁਪਏ ਤੱਕ ਦੇ ਫੰਡ ਸਿੱਧੇ ਬੈਂਕ ਖਾਤਿਆਂ ਵਿਚਕਾਰ ਟ੍ਰਾਂਸਫਰ ਕੀਤੇ ਜਾ ਸਕਦੇ ਹਨ। ਇਹ ਸਰਕੂਲਰ 31 ਅਕਤੂਬਰ, 2023 ਨੂੰ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ (NPCI) ਦੁਆਰਾ ਜਾਰੀ ਕੀਤਾ ਗਿਆ ਸੀ। NPCI ਨੇ ਬੈਂਕ ਖਾਤੇ ਦੇ ਲੈਣ-ਦੇਣ ਨੂੰ ਤੇਜ਼ ਅਤੇ ਵਧੇਰੇ ਸਹੀ ਬਣਾਉਣ ਲਈ IMPS ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। NPCI ਦੇ ਅਨੁਸਾਰ, ਤੁਸੀਂ ਸਿਰਫ਼ ਪ੍ਰਾਪਤਕਰਤਾ ਜਾਂ ਲਾਭਪਾਤਰੀ ਦਾ ਫ਼ੋਨ ਨੰਬਰ ਅਤੇ ਬੈਂਕ ਖਾਤੇ ਦਾ ਨਾਮ ਦਰਜ ਕਰਕੇ ਪੈਸੇ ਭੇਜ ਸਕਦੇ ਹੋ।

ਐਸਬੀਆਈ ਹੋਮ ਲੋਨ ਆਫ਼ਰ: SBI ਵੱਲੋ ਸਪੈਸ਼ਲ ਹੋਮ ਲੋਨ ਮੂੰਹਿਮ ਚਲਾਈ ਜਾ ਰਹੀ ਹੈ, ਜਿਸਦੇ ਤਹਿਤ ਬੈਂਕ ਦੇ ਗ੍ਰਾਹਕ 65 bps ਤੱਕ ਦੇ ਹੋਮ ਲੋਨ 'ਤੇ ਡਿਸਕਾਊਂਟ ਦਾ ਲਾਭ ਲੈ ਸਕਦੇ ਹਨ। ਪ੍ਰੋਸੈਸਿੰਗ ਫੀਸ ਅਤੇ ਹੋਮ ਲੋਨ 'ਤੇ ਰਿਆਇਤ ਦੀ ਆਖਰੀ ਮਿਤੀ 31 ਜਨਵਰੀ, 2024 ਹੈ। ਇਹ ਡਿਸਕਾਊਂਟ ਸਾਰੇ ਹੋਮ ਲੋਨ ਲਈ ਵੈਧ ਹੈ। ਇਹ ਲਾਭ 1 ਫਰਵਰੀ ਤੋਂ ਖਤਮ ਹੋ ਜਾਵੇਗਾ।

ਪੰਜਾਬ ਐਂਡ ਸਿੰਧ ਬੈਂਕ ਦੀ ਵਿਸ਼ੇਸ਼ ਐੱਫ.ਡੀ: ਪੰਜਾਬ ਐਂਡ ਸਿੰਧ ਬੈਂਕ (PSB) ਦੇ ਗ੍ਰਾਹਕ 31 ਜਨਵਰੀ, 2024 ਤੱਕ 'ਧਨ ਲਕਸ਼ਮੀ 444 ਦਿਨ' FD ਦੀ ਸਹੂਲਤ ਦਾ ਲਾਭ ਲੈ ਸਕਦੇ ਹਨ। ਸਾਰੇ ਨਿਵਾਸੀ ਭਾਰਤੀ, ਜੋ ਘਰੇਲੂ ਫਿਕਸਡ ਡਿਪਾਜ਼ਿਟ ਖਾਤਾ NRO/NRE ਡਿਪਾਜ਼ਿਟ ਖਾਤਾ ਧਾਰਕ ਖੋਲ੍ਹਣ ਦੇ ਯੋਗ ਹਨ, PSB ਧਨ ਲਕਸ਼ਮੀ ਨਾਮ ਦੀ ਇਸ ਵਿਸ਼ੇਸ਼ FD ਸਕੀਮ ਨੂੰ ਖੋਲ੍ਹਣ ਲਈ ਅਰਜ਼ੀ ਦੇ ਸਕਦੇ ਹਨ।

LPG ਸਿਲੰਡਰ ਦੇ ਰੇਟ ਬਦਲ ਸਕਦੇ ਹਨ: ਤੁਹਾਨੂੰ ਦੱਸ ਦੇਈਏ ਕਿ ਐਲਪੀਜੀ ਦੀਆਂ ਨਵੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਜਾਰੀ ਕੀਤੀਆਂ ਜਾਂਦੀਆਂ ਹਨ। ਹੁਣ ਦੇਖਣਾ ਇਹ ਹੈ ਕਿ 1 ਫਰਵਰੀ ਤੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਧਦੀਆਂ ਹਨ ਜਾਂ ਨਹੀਂ। ਕਿਉਂਕਿ ਲੋਕ ਸਭਾ ਚੋਣਾਂ ਬਹੁਤ ਨੇੜੇ ਹਨ।

ਬੈਂਕ ਆਫ ਬੜੌਦਾ ਦੇ ਕ੍ਰੈਡਿਟ ਕਾਰਡ ਰਾਹੀਂ ਕਿਰਾਏ ਦਾ ਭੁਗਤਾਨ ਕਰਨ 'ਤੇ ਵਾਧੂ ਖਰਚਾ: ਬੈਂਕ ਆਫ ਬੜੌਦਾ ਦੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਕ੍ਰੈਡਿਟ ਕਾਰਡ ਰਾਹੀਂ ਕਿਰਾਏ ਦੇ ਭੁਗਤਾਨ 'ਤੇ ਇਕ ਫੀਸਦੀ ਫੀਸ ਵਸੂਲ ਕਰੇਗੀ ਅਤੇ ਇਹ ਨਿਯਮ 1 ਫਰਵਰੀ ਤੋਂ ਲਾਗੂ ਹੋ ਸਕਦੇ ਹਨ। ਬੈਂਕ ਆਫ ਬੜੌਦਾ ਚੈੱਕ ਪੇਮੈਂਟ ਲਈ ਨਵੇਂ ਨਿਯਮ ਲਾਗੂ ਕਰਨ ਜਾ ਰਿਹਾ ਹੈ। 1 ਫਰਵਰੀ ਤੋਂ ਗ੍ਰਾਹਕਾਂ ਲਈ ਸਕਾਰਾਤਮਕ ਤਨਖਾਹ ਪ੍ਰਣਾਲੀ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ। ਨਵੇਂ ਨਿਯਮ 10 ਲੱਖ ਰੁਪਏ ਤੋਂ ਵੱਧ ਦੇ ਚੈੱਕਾਂ 'ਤੇ ਲਾਗੂ ਹੋਣਗੇ।

PNB ਨੇ ਚਾਰਜ ਵਧਾਏ: PNB ਨੇ ਵੀ ਆਪਣੇ ਗ੍ਰਾਹਕਾਂ ਲਈ ਕੁਝ ਨਿਯਮ ਬਦਲੇ ਹਨ। 1 ਫਰਵਰੀ ਤੋਂ, ਜੇਕਰ ਤੁਹਾਡੀ ਕੋਈ ਕਿਸ਼ਤ ਜਾਂ ਨਿਵੇਸ਼ ਡੈਬਿਟ ਖਾਤੇ ਪੈਸਿਆਂ ਦੀ ਘਾਟ ਕਾਰਨ ਅਸਫਲ ਹੋ ਜਾਂਦੇ ਹਨ, ਤਾਂ ਤੁਹਾਨੂੰ ਇਸਦੇ ਲਈ 250 ਰੁਪਏ ਅਦਾ ਕਰਨੇ ਪੈਣਗੇ। ਫਿਲਹਾਲ, ਬੈਂਕ ਇਸ ਦੇ ਲਈ ਤੁਹਾਡੇ ਤੋਂ ਸਿਰਫ 100 ਰੁਪਏ ਚਾਰਜ ਕਰਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.