ਮੁੰਬਈ: ਭਾਰਤ ਦੇ ਉਦਯੋਗਿਕ ਸ਼ਹਿਰ ਮੁੰਬਈ ਵਿੱਚ ਦਿੱਗਜ ਤਕਨੀਕੀ ਕੰਪਨੀ ਐਪਲ ਦੀ ਆਈਫੋਨ 16 ਸੀਰੀਜ਼ ਦੀ ਵਿਕਰੀ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈ ਹੈ। ਐਪਲ ਸਟੋਰ ਦੇ ਬਾਹਰ ਸਵੇਰ ਤੋਂ ਹੀ ਲੋਕਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਦੱਸ ਦਈਏ ਕਿ ਐਪਲ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਇਕ ਵੱਡੇ ਈਵੈਂਟ 'ਚ AI ਫੀਚਰਸ ਨਾਲ iPhone 16 ਸੀਰੀਜ਼ ਨੂੰ ਲਾਂਚ ਕੀਤਾ ਸੀ।
#WATCH | Maharashtra: A huge crowd gathered outside Apple store at Mumbai's BKC - India's first Apple store.
— ANI (@ANI) September 20, 2024
Apple's iPhone 16 series to go on sale in India from today. pic.twitter.com/RbmfFrR4pI
ਆਈਫੋਨ 16 ਸੀਰੀਜ਼ ਨੂੰ ਖਰੀਦਣ ਲਈ ਸਵੇਰ ਤੋਂ ਹੀ ਖਰੀਦਦਾਰਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਆਈਫੋਨ 15 ਸੀਰੀਜ਼ ਦੇ ਲਾਂਚ ਹੋਣ 'ਤੇ ਵੀ ਲੋਕਾਂ 'ਚ ਇਸ ਤਰ੍ਹਾਂ ਦਾ ਕ੍ਰੇਜ਼ ਦੇਖਿਆ ਗਿਆ ਸੀ।
#WATCH | Maharashtra: Apple begins its iPhone 16 series sale in India; a large number of people throng the company's store in Mumbai's BKC pic.twitter.com/5s049OUNbt
— ANI (@ANI) September 20, 2024
ਐਪਲ ਸਟੋਰ ਦੇ ਬਾਹਰ ਇੱਕ ਗਾਹਕ ਉੱਜਵਲ ਨੇ ਕਿਹਾ ਕਿ ਮੈਂ ਪਿਛਲੇ 21 ਘੰਟਿਆਂ ਤੋਂ ਕਤਾਰ ਵਿੱਚ ਖੜ੍ਹਾ ਹਾਂ। ਮੈਂ ਵੀਰਵਾਰ ਸਵੇਰੇ ਕਰੀਬ 11 ਵਜੇ ਇੱਥੇ ਆਇਆ ਸੀ। ਜਦੋਂ ਐਪਲ ਸਟੋਰ ਅੱਜ ਸਵੇਰੇ 8 ਵਜੇ ਖੁੱਲ੍ਹੇਗਾ, ਮੈਂ ਆਈਫੋਨ 16 ਸੀਰੀਜ਼ ਖਰੀਦਣ ਵਾਲਾ ਪਹਿਲਾ ਵਿਅਕਤੀ ਹੋਵਾਂਗਾ।
#WATCH | Maharashtra: Apple begins its iPhone 16 series sale in India; a large number of people throng the company's store in Mumbai's BKC pic.twitter.com/Yvv9CGyXoA
— ANI (@ANI) September 20, 2024
ਤੁਹਾਨੂੰ ਦੱਸ ਦਈਏ ਕਿ ਐਪਲ ਕੰਪਨੀ ਨੇ iPhone 16 ਸੀਰੀਜ਼ ਦੇ ਚਾਰ ਨਵੇਂ ਫੋਨ ਲਾਂਚ ਕੀਤੇ ਹਨ। ਇਸ 'ਚ ਕੰਪਨੀ ਨੇ ਡਿਜ਼ਾਈਨ ਤੋਂ ਲੈ ਕੇ ਫੀਚਰਸ ਤੱਕ ਸਭ ਕੁਝ ਬਦਲ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਨੇ ਆਈਫੋਨ 16 ਸੀਰੀਜ਼ ਨੂੰ ਘੱਟ ਕੀਮਤ 'ਤੇ ਲਾਂਚ ਕੀਤਾ ਹੈ।
#WATCH | Maharashtra | Long queues seen outside Apple store at Mumbai's BKC - India's first Apple store.
— ANI (@ANI) September 20, 2024
Apple's iPhone 16 series to go on sale in India from today. pic.twitter.com/DIYxyLVG6Z
ਜਾਣੋ ਕਿੰਨੀ ਹੈ ਕੀਮਤ
ਜਾਣਕਾਰੀ ਮੁਤਾਬਕ ਬਾਜ਼ਾਰ 'ਚ iPhone 16 ਸੀਰੀਜ਼ (iphone 16) ਨੂੰ ਪੰਜ ਰੰਗਾਂ 'ਚ ਲਾਂਚ ਕੀਤਾ ਗਿਆ ਹੈ। ਆਈਫੋਨ 16 ਸੀਰੀਜ਼ (iphone 16) ਦੀ ਕੀਮਤ 79,900 ਰੁਪਏ ਰੱਖੀ ਗਈ ਹੈ ਅਤੇ ਆਈਫੋਨ 16 ਪਲੱਸ (iphone 16 Plus) ਦੀ ਕੀਮਤ 89,900 ਰੁਪਏ ਰੱਖੀ ਗਈ ਹੈ।
- ਭਾਰਤ 'ਤੇ ਨਜ਼ਰ ਆ ਰਿਹਾ ਹੈ ਅਮਰੀਕਾ ਦੇ ਫੈਸਲਾ ਦਾ ਅਸਰ, ਰਿਕਾਰਡ ਉੱਚਾਈ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 536 ਦੇ ਪਾਰ - Stock market opened new record high
- ਬਸ ਫੋਲੋ ਕਰੋ ਇਹ ਸਟੈਪ, ਤਤਕਾਲ ਟਿਕਟ ਬੁੱਕ ਕਰਦੇ ਹੀ ਕਨਫਰਮ ਹੋ ਜਾਵੇਗੀ ਤੁਹਾਡੀ ਸੀਟ - Tatkal Ticket Confirm
- ਅੱਜ ਸ਼ੇਅਰ ਬਾਜ਼ਾਰ 'ਚ ਆਈ ਗਿਰਾਵਟ, ਸੈਂਸੈਕਸ 42 ਅੰਕ ਡਿੱਗਿਆ, ਨਿਫਟੀ 25,402 'ਤੇ - STOCK MARKET TODAY