ਹੈਦਰਾਬਾਦ ਡੈਸਕ: ਅਪ੍ਰੈਲ ਮਹੀਨਾ ਖ਼ਤਮ ਹੋਣ ਨੂੰ ਸਿਰਫ਼ ਦੋ ਦਿਨ ਬਾਕੀ ਹਨ। ਫਿਰ ਸ਼ੁਰੂ ਹੋ ਜਾਵੇਗਾ ਮਈ ਮਹੀਨਾ ਅਤੇ ਇਸ ਮਹੀਨੇ ਜਿੱਥੇ ਹੋਰ ਬਦਲਾਅ ਆਉਣਗੇ, ਉੱਥੇ ਹੀ ਖਾਸ ਜਾਣਕਾਰੀ ਇਹ ਵੀ ਹੈ ਕਿ ਮਈ ਮਹੀਨੇ ਬੈਂਕ 14 ਦਿਨ ਬੰਦ ਰਹਿਣਗੇ। ਹਾਲਾਂਕਿ ਅੱਜ ਕੱਲ੍ਹ ਡਿਜੀਟਲ ਬੈਂਕਿੰਗ ਦਾ ਸਮਾਂ ਹੈ, ਪਰ ਅਜੇ ਵੀ ਬਹੁਤ ਵੱਡੀ ਗਿਣਤੀ ਵਿੱਚ ਲੋਕ ਬੈਂਕ ਵਿੱਚ ਖੁਦ ਜਾ ਕੇ ਆਪਣਾ ਕੰਮ ਕਰਵਾਉਣ ਵਿੱਚ ਵਿਸ਼ਵਾਸ ਰੱਖਦੇ ਹਨ। ਜੇਕਰ, ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹੋ, ਤਾਂ ਤੁਹਾਡੇ ਲਈ ਇਹ ਖ਼ਬਰ ਅਹਿਮ ਹੈ। ਇਸ ਖਬਰ ਰਾਹੀਂ ਤੁਹਾਨੂੰ ਮਈ ਮਹੀਨੇ ਆਉਣ ਵਾਲੀਆਂ ਬੈਂਕਾਂ ਦੀਆਂ ਛੁੱਟੀਆਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਤਾਂ ਤੁਸੀਂ ਉਸ ਮੁਤਾਬਕ ਆਪਣੇ ਬੈਂਕਿੰਗ ਪਲਾਨ ਨੂੰ ਸੈਟ ਕਰ ਸਕੋ।
ਮਹੀਨੇ ਦੀ ਸ਼ੁਰੂਆਤ ਛੁੱਟੀ ਨਾਲ: ਮਈ ਦੌਰਾਨ ਬੈਂਕ 14 ਦਿਨਾਂ ਲਈ ਬੰਦ ਰਹਿਣਗੇ। ਇਸ ਵਿੱਚ 4 ਐਤਵਾਰ ਅਤੇ 2 ਸ਼ਨੀਵਾਰ ਸ਼ਾਮਲ ਹਨ। ਨਾਲ ਹੀ, ਦੇਸ਼ ਦੇ ਕਈ ਹਿੱਸਿਆਂ ਵਿੱਚ, ਬੈਂਕ ਵੱਖ-ਵੱਖ ਕਾਰਨਾਂ ਕਰਕੇ 8 ਦਿਨਾਂ ਤੱਕ ਕੰਮ ਨਹੀਂ ਕਰਨਗੇ। ਇਸ ਮਹੀਨੇ ਦੀ ਸ਼ੁਰੂਆਤ ਛੁੱਟੀਆਂ ਨਾਲ ਹੀ ਹੋਵੇਗੀ।
1 ਮਈ ਨੂੰ ਮਹਾਰਾਸ਼ਟਰ ਦਿਵਸ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਬੈਂਕ ਬੰਦ ਰਹਿਣਗੇ। ਇਸ ਦੇ ਨਾਲ ਹੀ, ਲੋਕ ਸਭਾ ਚੋਣਾਂ ਦੇ ਕਾਰਨ, ਮਈ ਵਿੱਚ ਤਿੰਨ ਦਿਨ ਯਾਨੀ 7, 13 ਅਤੇ 20 ਮਈ ਤੱਕ ਕੁਝ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ।
ਕਦੋਂ-ਕਿੱਥੇ ਬੈਂਕ ਰਹੇਗਾ ਬੰਦ:-
- 1 ਮਈ : ਮਹਾਰਾਸ਼ਟਰ ਦਿਵਸ/ਮਈ ਦਿਵਸ
- 5 ਮਈ: ਐਤਵਾਰ
- 7 ਮਈ: ਲੋਕ ਸਭਾ ਚੋਣ
- 8 ਮਈ: ਰਬਿੰਦਰਨਾਥ ਟੈਗੋਰ ਜਯੰਤੀ
- 10 ਮਈ : ਬਸਵ ਜੈਯੰਤੀ/ਅਕਸ਼ੈ ਤ੍ਰਤੀਯਾ
- 11 ਮਈ: ਦੂਜਾ ਸ਼ਨੀਵਾਰ
- 12 ਮਈ: ਐਤਵਾਰ
- 13 ਮਈ: ਲੋਕ ਸਭਾ ਚੋਣ
- 16 ਮਈ : ਰਾਜ ਦਿਵਸ, ਸਿੱਕਮ ਦੇ ਸਾਰੇ ਬੈਂਕ ਬੰਦ ਰਹਿਣਗੇ।
- 19 ਮਈ : ਐਤਵਾਰ
- 20 ਮਈ : ਲੋਕ ਸਭਾ ਚੋਣ
- 23 ਮਈ : ਬੁੱਧ ਪੂਰਨਿਮਾ
- 25 ਮਈ : ਚੌਥਾ ਸ਼ਨੀਵਾਰ
- 26 ਮਈ : ਐਤਵਾਰ
ਬੈਂਕ ਬੰਦ ਹੋਣ ਉੱਤੇ ਕੀ ਕਰੀਏ: ਆਨਲਾਈਨ ਬੈਂਕਿੰਗ ਅਤੇ ਏਟੀਐਮ ਵਰਗੀਆਂ ਸੁਵਿਧਾਵਾਂ ਛੁੱਟੀਆਂ ਦੇ ਦਿਨ ਵੀ ਜਾਰੀ ਰਹਿੰਦੀਆਂ ਹਨ। ਜੇਕਰ ਤੁਹਾਨੂੰ ਕੋਈ ਮਹੱਤਵਪੂਰਨ ਲੈਣ-ਦੇਣ ਕਰਨਾ ਹੈ, ਤਾਂ ਤੁਸੀਂ ਇਸ ਮਾਧਿਅਮ ਦੀ ਵਰਤੋਂ ਕਰ ਸਕਦੇ ਹੋ।