ਨਵੀਂ ਦਿੱਲੀ: ਫਰਵਰੀ ਨੂੰ ਪਿਆਰ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਪ੍ਰੇਮੀ ਜੋੜੇ ਸਾਲ ਭਰ ਇਸ ਮਹੀਨੇ ਦੀ ਉਡੀਕ ਕਰਦੇ ਹਨ ਕਿਉਂਕਿ ਵੈਲੇਨਟਾਈਨ ਡੇ ਫਰਵਰੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਪਿਆਰ ਕਰਨ ਵਾਲਿਆਂ ਲਈ ਇਹ ਦਿਨ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ। ਪਰ ਵੈਲੇਨਟਾਈਨ ਡੇ ਫਰਵਰੀ ਵਿਚ ਹੀ ਕਿਉਂ ਮਨਾਇਆ ਜਾਂਦਾ ਹੈ? 14 ਫਰਵਰੀ ਦਾ ਇਤਿਹਾਸ ਕੀ ਹੈ ਅਤੇ ਵੈਲੇਨਟਾਈਨ ਡੇ ਕਦੋਂ ਅਤੇ ਕਿਸਨੇ ਮਨਾਉਣਾ ਸ਼ੁਰੂ ਕੀਤਾ? ਤੁਹਾਨੂੰ ਇੱਥੇ ਵੈਲੇਨਟਾਈਨ ਡੇ ਨਾਲ ਜੁੜੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ।
ਪਹਿਲੀ ਵਾਰ ਵੈਲੇਨਟਾਈਨ ਡੇ ਕਦੋਂ ਮਨਾਇਆ ਗਿਆ?: ਵੈਲੇਨਟਾਈਨ ਡੇ 14 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਸਬੰਧੀ ਕਿਹਾ ਜਾਂਦਾ ਹੈ ਕਿ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਰੋਮ ਤੋਂ ਹੋਈ ਸੀ। ਰੋਮ ਦੇ ਬਾਦਸ਼ਾਹ ਕਲੌਡੀਅਸ ਦੇ ਸਮੇਂ ਵਿੱਚ ਇੱਕ ਪਾਦਰੀ ਸਨ, ਜਿੰਨ੍ਹਾਂ ਦਾ ਨਾਮ ਸੇਂਟ ਵੈਲੇਨਟਾਈਨ ਸੀ। ਉਨ੍ਹਾਂ ਦੇ ਨਾਂ 'ਤੇ ਵੈਲੇਨਟਾਈਨ ਡੇ ਮਨਾਇਆ ਜਾਂਦਾ ਹੈ।
ਵੈਲੇਨਟਾਈਨ ਡੇ ਕਿਉਂ ਮਨਾਇਆ ਜਾਂਦਾ?: ਪਾਦਰੀ ਸੇਂਟ ਵੈਲੇਨਟਾਈਨ ਸੰਸਾਰ ਵਿੱਚ ਪਿਆਰ ਨੂੰ ਵਧਾਉਣਾ ਚਾਹੁੰਦੇ ਸੀ ਪਰ ਰੋਮਨ ਰਾਜਾ ਕਲੌਡੀਅਸ ਨੂੰ ਇਹ ਪਸੰਦ ਨਹੀਂ ਸੀ। ਰਾਜੇ ਦਾ ਮੰਨਣਾ ਸੀ ਕਿ ਪ੍ਰੇਮ ਅਤੇ ਵਿਆਹ ਮਨੁੱਖ ਦੀ ਸ਼ਕਤੀ ਨੂੰ ਨਸ਼ਟ ਕਰ ਦਿੰਦੇ ਹਨ। ਰਾਜੇ ਨੇ ਹੁਕਮ ਦਿੱਤਾ ਸੀ ਕਿ ਰਾਜ ਦੇ ਅਧਿਕਾਰੀ ਅਤੇ ਸਿਪਾਹੀ ਵਿਆਹ ਨਹੀਂ ਕਰ ਸਕਦੇ। ਜਦੋਂ ਸੇਂਟ ਵੈਲੇਨਟਾਈਨ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ। ਬਹੁਤ ਸਾਰੇ ਫੌਜੀ ਅਫਸਰਾਂ ਅਤੇ ਸਿਪਾਹੀਆਂ ਦੇ ਵਿਆਹਾਂ ਦਾ ਆਯੋਜਨ ਕੀਤਾ।
ਕਿੰਗ ਕਲੌਡੀਅਸ ਸੇਂਟ ਵੈਲੇਨਟਾਈਨ ਦੁਆਰਾ ਆਪਣੇ ਹੁਕਮਾਂ ਦੀ ਉਲੰਘਣਾ ਕਰਨ ਤੋਂ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ 14 ਫਰਵਰੀ 269 ਨੂੰ ਸੇਂਟ ਵੈਲੇਨਟਾਈਨ ਨੂੰ ਫਾਂਸੀ ਦਾ ਹੁਕਮ ਦੇ ਦਿੱਤਾ। ਲੋਕ ਸੇਂਟ ਵੈਲੇਨਟਾਈਨ ਦੀ ਮੌਤ ਨੂੰ ਆਪਣੇ ਪਿਆਰ ਲਈ ਕੁਰਬਾਨੀ ਸਮਝਦੇ ਸਨ ਅਤੇ ਉਨ੍ਹਾਂ ਦੇ ਸਨਮਾਨ ਲਈ ਲੋਕਾਂ ਨੇ ਉਨ੍ਹਾਂ ਦੀ ਯਾਦ ਵਿੱਚ ਹਰ ਸਾਲ 14 ਫਰਵਰੀ ਨੂੰ ਵੈਲੇਨਟਾਈਨ ਦਿਵਸ ਮਨਾਉਣ ਦਾ ਫੈਸਲਾ ਕੀਤਾ।
ਵੈਲੇਨਟਾਈਨ ਡੇ ਕਿਵੇਂ ਮਨਾਇਆ ਜਾਂਦਾ ਹੈ?: ਵੈਲੇਨਟਾਈਨ ਡੇਅ 'ਤੇ ਲੋਕ ਕਾਰਡ, ਤੋਹਫ਼ੇ ਅਤੇ ਪਿਆਰ ਸੰਦੇਸ਼ ਭੇਜ ਕੇ ਇੱਕ ਦੂਜੇ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਹਨ। ਵੈਲੇਨਟਾਈਨ ਡੇਅ ਦੇ ਜਸ਼ਨਾਂ ਵਿੱਚ ਚਾਕਲੇਟ, ਜੋੜੇ ਲਈ ਡਿਨਰ ਅਤੇ ਗੁਲਾਬ ਦਾ ਫੁੱਲ ਵੀ ਸ਼ਾਮਲ ਹਨ।
ਪਹਿਲੀ ਵਾਰ ਵੈਲੇਨਟਾਈਨ ਡੇ ਕਦੋਂ ਮਨਾਇਆ ਗਿਆ?: ਇਹ ਮੰਨਿਆ ਜਾਂਦਾ ਹੈ ਕਿ ਵੈਲੇਨਟਾਈਨ ਡੇ ਦੀ ਸ਼ੁਰੂਆਤ ਰੋਮਨ ਤਿਉਹਾਰ ਤੋਂ ਹੋਈ ਸੀ। ਸੰਸਾਰ ਵਿੱਚ ਪਹਿਲੀ ਵਾਰ 496 ਈਸਵੀ ਵਿੱਚ ਵੈਲੇਨਟਾਈਨ ਡੇ ਮਨਾਇਆ ਗਿਆ। ਇਸ ਤੋਂ ਬਾਅਦ ਪੰਜਵੀਂ ਸਦੀ ਵਿੱਚ ਰੋਮ ਦੇ ਪੋਪ ਗਲੇਸੀਅਸ ਨੇ 14 ਫਰਵਰੀ ਨੂੰ ਵੈਲੇਨਟਾਈਨ ਡੇਅ ਵਜੋਂ ਮਨਾਉਣ ਦਾ ਐਲਾਨ ਕੀਤਾ। ਇਸ ਦਿਨ ਤੋਂ ਰੋਮ ਸਮੇਤ ਪੂਰੀ ਦੁਨੀਆ ਵਿਚ ਹਰ ਸਾਲ 14 ਫਰਵਰੀ ਨੂੰ ਵੈਲੇਨਟਾਈਨ ਡੇਅ ਵਜੋਂ ਮਨਾਇਆ ਜਾਣ ਲੱਗਾ। ਇਸ ਦਿਨ ਰੋਮ ਦੇ ਕਈ ਸ਼ਹਿਰਾਂ ਵਿੱਚ ਸਮੂਹਿਕ ਵਿਆਹ ਵੀ ਕਰਵਾਏ ਜਾਣ ਲੱਗੇ।
- ਬਸੰਚ ਪੰਚਮੀ ਸਪੈਸ਼ਲ: ਬਜ਼ਾਰਾਂ ਵਿੱਚ ਰੌਣਕ, ਖੂਬ ਵਿਕ ਰਹੇ ਪਤੰਗ ਤੇ ਚਾਈਨਾ ਡੋਰ ਨੂੰ ਲੈਕੇ ਵੀ ਸਖ਼ਤੀ
- ਕਿਸਾਨਾਂ ਨੇ ਪ੍ਰਦਸ਼ਨ ਰੋਕਿਆ, ਕੱਲ੍ਹ ਫਿਰ ਜਾਣਗੇ ਦਿੱਲੀ: ਸ਼ੰਭੂ ਤੇ ਖਨੌਰੀ ਬਾਰਡਰ 'ਤੇ ਝੜਪ: ਹਰਿਆਣਾ ਦੇ 7 ਜ਼ਿਲ੍ਹਿਆਂ 'ਚ 15 ਫਰਵਰੀ ਤੱਕ ਇੰਟਰਨੈੱਟ 'ਤੇ ਪਾਬੰਦੀ
- ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦਾ ਪਿਆ ਭੋਗ, ਲੋਕਾਂ ਸਭਾ ਚੋਣਾਂ ਨੂੰ ਲੈਕੇ ਬਸਪਾ ਨੇ ਕੀਤਾ ਇਹ ਵੱਡਾ ਐਲਾਨ