ਉਤਰਾਖੰਡ/ਚਾਈਬਾਸਾ: ਚੱਲਦੀ ਟਰੇਨ ਵਿੱਚ ਇੱਕ ਅਪਾਹਿਜ ਮਹਿਲਾ ਯਾਤਰੀ ਨਾਲ ਗੈਰ-ਕੁਦਰਤੀ ਸੈਕਸ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਤਕਲ ਐਕਸਪ੍ਰੈਸ (18477) ਟਰੇਨ ਦੇ S3 ਕੋਚ ਵਿੱਚ ਵਾਪਰੀ। ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਰਾਮਜੀਤ ਸਿੰਘ ਹੈ ਜੋ ਕਿ ਪੈਂਟਰੀ ਕਾਰ ਵਿੱਚ ਕੰਮ ਕਰਨ ਵਾਲਾ ਮੁਲਾਜ਼ਮ ਹੈ। ਜਿਸ ਨੂੰ ਟਰੇਨ ਦੇ ਯਾਤਰੀਆਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ।
ਇਸ ਘਟਨਾ ਸਬੰਧੀ ਦਿੱਤੀ ਦਰਖਾਸਤ ਅਨੁਸਾਰ ਦੱਸਿਆ ਗਿਆ ਹੈ ਕਿ ਉਤਕਲ ਐਕਸਪ੍ਰੈਸ ਗੱਡੀ ਦੇ ਚੱਕਰਧਰਪੁਰ ਸਟੇਸ਼ਨ 'ਤੇ ਪਹੁੰਚਣ ਤੋਂ ਪਹਿਲਾਂ ਹੀ ਵੀਰਵਾਰ ਰਾਤ ਕਰੀਬ 2.30 ਵਜੇ ਅਪਾਹਜ ਮਹਿਲਾ ਯਾਤਰੀ ਟਾਇਲਟ 'ਚ ਗਈ ਸੀ। ਇਸੇ ਦੌਰਾਨ ਮੁਲਜ਼ਮ ਰਾਮਜੀਤ ਸਿੰਘ ਵੀ ਮਹਿਲਾ ਦਾ ਪਿੱਛਾ ਕਰ ਕੇ ਜ਼ਬਰਦਸਤੀ ਟਰੇਨ ਦੇ ਟਾਇਲਟ ਵਿੱਚ ਦਾਖ਼ਲ ਹੋ ਗਿਆ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਇਸ ਦੌਰਾਨ ਰਾਮਜੀਤ ਨੇ ਮਹਿਲਾ ਯਾਤਰੀ ਦੀ ਕੁੱਟਮਾਰ ਕੀਤੀ ਅਤੇ ਉਸ ਨਾਲ ਜ਼ਬਰਦਸਤੀ ਗੈਰ-ਕੁਦਰਤੀ ਸਬੰਧ ਬਣਾਏ।
ਅਪਾਹਿਜ ਮਹਿਲਾ ਯਾਤਰੀ ਨੇ ਜਿਵੇਂ ਹੀ ਟਾਇਲਟ ਤੋਂ ਬਾਹਰ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਬਾਕੀ ਯਾਤਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਟਰੇਨ ਦੇ ਹੋਰ ਯਾਤਰੀਆਂ ਨੇ ਮੁਲਜ਼ਮ ਰਾਮਜੀਤ ਸਿੰਘ ਨੂੰ ਫੜ ਲਿਆ ਅਤੇ ਜਿਵੇਂ ਹੀ ਟਰੇਨ ਚੱਕਰਧਰਪੁਰ ਸਟੇਸ਼ਨ 'ਤੇ ਪਹੁੰਚੀ ਤਾਂ ਉਸ ਨੂੰ ਰੇਲਵੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੀੜਤ ਔਰਤ ਇੱਕ ਅਪਾਹਿਜ ਯਾਤਰੀ ਓਡੀਸ਼ਾ ਦੇ ਭੁਵਨੇਸ਼ਵਰ ਰੇਲਵੇ ਸਟੇਸ਼ਨ ਤੋਂ ਟਰੇਨ 'ਚ ਸਵਾਰ ਹੋ ਕੇ ਉੱਤਰ ਪ੍ਰਦੇਸ਼ ਦੇ ਝਾਂਸੀ ਜਾ ਰਹੀ ਸੀ। ਅਪਾਹਿਜ ਔਰਤ ਨਾਲ ਉਸ ਦਾ 13 ਸਾਲ ਦਾ ਬੇਟਾ ਵੀ ਸਫ਼ਰ ਕਰ ਰਿਹਾ ਸੀ। ਇਸ ਸਬੰਧੀ ਪੀੜਤ ਔਰਤ ਵੱਲੋਂ ਰੇਲਵੇ ਪੁਲਿਸ ਨੂੰ ਦਰਖਾਸਤ ਵੀ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ।
ਇਸ ਸੰਬੰਧੀ ਚਕਰਧਰਪੁਰ ਸਰਕਾਰੀ ਰੇਲਵੇ ਸਟੇਸ਼ਨ ਦੇ ਇੰਚਾਰਜ ਸੁਹੇਲ ਖਾਨ ਨੇ ਦੱਸਿਆ ਕਿ ਇਹ ਘਟਨਾ ਕਟਕ ਅਤੇ ਜਾਜਪੁਰ ਵਿਚਕਾਰ ਵਾਪਰੀ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਲਈ ਇਹ ਕੇਸ ਜਾਜਪੁਰ ਨੂੰ ਸੌਂਪਿਆ ਜਾਵੇਗਾ।
- ਭਾਰਤ ਦੇ ਇਹ ਸੱਤ ਰੇਲਵੇ ਸਟੇਸ਼ਨ, ਜਿੱਥੋਂ ਤੁਸੀਂ ਰੇਲ ਗੱਡੀ ਰਾਹੀਂ ਸਿੱਧੇ ਵਿਦੇਸ਼ ਜਾ ਸਕਦੇ ਹੋ, ਜਾਣੋ ਤੁਸੀਂ ਰੇਲ ਰਾਹੀਂ ਕਿਹੜੇ ਦੇਸ਼ਾਂ ਦੀ ਯਾਤਰਾ ਕਰ ਸਕਦੇ ਹੋ - Train For Abroad
- ਫਿਰ ਹਿੱਲੀ ਧਰਤੀ, ਜਾਣੋ ਕਿਹੜ੍ਹਾ ਜ਼ਿਲਾ ਰਿਹਾ ਭੂਚਾਲ ਦਾ ਕੇਂਦਰ, ਡਰਦੇ ਘਰਾਂ 'ਚੋਂ ਬਾਹਰ ਭੱਜੇ ਲੋਕ - Earthquake in Uttarkashi district
- ਕੀ ਹੈ ਮਾਸਕ ਆਧਾਰ ਕਾਰਡ, ਜੋ ਰੱਖਦਾ ਹੈ ਤੁਹਾਡਾ ਡੇਟਾ ਸੁਰੱਖਿਅਤ, ਜਾਣੋ ਇਸਨੂੰ ਕਿਵੇਂ ਡਾਊਨਲੋਡ ਕਰਨਾ ਹੈ? - WHAT IS MASKED AADHAAR CARD
- ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਕਾਂਗਰਸ 'ਚ ਸ਼ਾਮਿਲ, ਹਰਿਆਣਾ 'ਚ ਲੜਨਗੇ ਵਿਧਾਨ ਸਭਾ ਚੋਣਾਂ - VINESH PHOGAT join congress