ETV Bharat / bharat

ਹਰਿਆਣਾ 'ਚ ਬਾਈਕ ਨੂੰ ਟਰੈਕਟਰ ਟਰਾਲੀ ਨੇ ਮਾਰੀ ਟੱਕਰ, ਇੱਕੋ ਪਰਿਵਾਰ ਦੇ ਤਿੰਨ ਨੌਜਵਾਨਾਂ ਦੀ ਮੌਤ - Road Accident In Jind - ROAD ACCIDENT IN JIND

Road Accident In Jind: ਹਰਿਆਣਾ ਦੇ ਜੀਂਦ ਦੇ ਪਿੰਡ ਮੁਆਣਾ ਵਿੱਚ ਇੱਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਨਸੀਮ ਅਤੇ ਨਾਜ਼ਿਮ ਦੋਵੇਂ ਸਕੇ ਭਰਾ ਸਨ, ਜਦੋਂਕਿ ਸਾਹਿਲ ਪਰਿਵਾਰ ਵਿਚ ਉਨ੍ਹਾਂ ਦਾ ਭਰਾ ਲੱਗਦਾ ਸੀ।

Road Accident In Jind
Road Accident In Jind
author img

By ETV Bharat Punjabi Team

Published : Apr 28, 2024, 9:47 AM IST

ਜੀਂਦ/ਹਰਿਆਣਾ: ਜੀਂਦ ਦੇ ਪਿੰਡ ਮੁਆਣਾ ਵਿੱਚ ਇੱਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਜਿਸ ਵਿੱਚ ਦੋ ਸਕੇ ਭਰਾ ਸਨ। ਤਿੰਨੋਂ ਨੌਜਵਾਨ ਅੰਟਾ ਪਿੰਡ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਦੀ ਪਛਾਣ ਨਸੀਮ (23), ਨਾਜ਼ਿਮ (18) ਅਤੇ ਸਾਹਿਲ (19) ਵਜੋਂ ਹੋਈ ਹੈ। ਮ੍ਰਿਤਕ ਨਸੀਮ ਅਤੇ ਨਾਜ਼ਿਮ ਦੋਵੇਂ ਸਕੇ ਭਰਾ ਸਨ, ਜਦੋਂਕਿ ਸਾਹਿਲ ਪਰਿਵਾਰ ਵਿਚ ਉਨ੍ਹਾਂ ਦਾ ਭਰਾ ਲੱਗਦਾ ਸੀ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਨੌਜਵਾਨ ਬਾਈਕ 'ਤੇ ਫੈਕਟਰੀ 'ਚ ਕੰਮ ਕਰਨ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਬਾਈਕ ਟਰੈਕਟਰ ਟਰਾਲੀ ਦੀ ਲਪੇਟ 'ਚ ਆ ਗਈ।

ਜੀਂਦ 'ਚ ਸੜਕ ਹਾਦਸਾ: ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨੋਂ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਜੀਂਦ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ। ਜੀਂਦ ਸਦਰ ਥਾਣਾ ਇੰਚਾਰਜ ਆਤਮਾਰਾਮ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਨੌਜਵਾਨਾਂ ਦੇ ਰਿਸ਼ਤੇਦਾਰ ਮੌਕੇ 'ਤੇ ਪਹੁੰਚ ਗਏ। ਮੁਆਣਾ ਸਥਿਤ ਹੈਚਰੀ ’ਤੇ ਟਰੈਕਟਰ-ਟਰਾਲੀ ਅਤੇ ਰੀਪਰ ਖੜ੍ਹੇ ਪਾਏ ਗਏ। ਪਿੰਡ ਵਾਸੀਆਂ ਨੇ ਸ਼ੱਕ ਜ਼ਾਹਰ ਕੀਤਾ ਕਿ ਇਸ ਟਰੈਕਟਰ-ਟਰਾਲੀ ਦੀ ਲਪੇਟ ਵਿੱਚ ਆਉਣ ਨਾਲ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ।

ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ: ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਟਰਾਲੀ 'ਤੇ ਖੂਨ ਦੇ ਨਿਸ਼ਾਨ ਹਨ। ਇੱਕ ਨੌਜਵਾਨ ਦੇ ਸਰੀਰ ਦਾ ਅੰਗ ਵੀ ਇਸ ਵਿੱਚ ਫੱਸਿਆ ਹੋਇਆ ਹੈ। ਘਟਨਾ ਦੀ ਜਾਣਕਾਰੀ ਐਫਐਸਐਲ ਟੀਮ ਨੂੰ ਵੀ ਦਿੱਤੀ ਗਈ। ਐਫਐਸਐਲ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ। ਪਿੰਡ ਅੰਟਾ ਦੇ ਲੋਕਾਂ ਦਾ ਕਹਿਣਾ ਹੈ ਕਿ ਨਸੀਮ, ਨਾਜ਼ਿਮ ਅਤੇ ਸਾਹਿਲ ਪਿੰਡ ਮੁਆਣਾ ਵਿੱਚ ਸਥਿਤ ਇੱਕ ਹੈਚਰੀ ਵਿੱਚ ਰਾਤ ਨੂੰ ਕੰਮ ਕਰਦੇ ਸਨ। ਰੋਜ਼ ਦੀ ਤਰ੍ਹਾਂ ਤਿੰਨੋਂ ਬਾਈਕ 'ਤੇ ਸਵਾਰ ਹੋ ਕੇ ਡਿਊਟੀ 'ਤੇ ਜਾ ਰਹੇ ਸਨ। ਰਸਤੇ ਵਿੱਚ ਹੈਚਰੀ ਨੇੜੇ ਇੱਕ ਟਰੈਕਟਰ-ਟਰਾਲੀ ਉਨ੍ਹਾਂ ਦੇ ਅੱਗੇ ਜਾ ਰਹੀ ਸੀ।

ਟਰੈਕਟਰ ਟਰਾਲੀ ਨਾਲ ਬਾਈਕ ਦੀ ਟੱਕਰ: ਫਿਰ ਟਰੈਕਟਰ ਟਰਾਲੀ ਨੇ ਅਚਾਨਕ ਕੱਟ ਮਾਰਿਆਤੇ ਪਿੱਛੇ ਆ ਰਹੇ ਤਿੰਨ ਨੌਜਵਾਨਾਂ ਦੀਬਾਈਕ ਉਸ ਦੀ ਲਪੇਟ ਵਿੱਚ ਆ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨੋਂ ਨੌਜਵਾਨਾਂ ਦੀ ਮੌਤ ਹੋ ਗਈ। ਜੀਂਦ ਸਦਰ ਥਾਣਾ ਇੰਚਾਰਜ ਆਤਮਾਰਾਮ ਨੇ ਦੱਸਿਆ ਕਿ ਰਾਤ ਨੂੰ ਖਰਾਬ ਮੌਸਮ ਦੌਰਾਨ ਇਹ ਹਾਦਸਾ ਵਾਪਰਿਆ। ਜਿਸ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਤਿੰਨੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਫੀਦੋਂ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਪੋਸਟਮਾਰਟਮ ਕਰਵਾਇਆ ਗਿਆ।

ਪੁਲਿਸ ਨੇ ਕੀਤਾ ਮਾਮਲਾ ਦਰਜ: ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਨਸੀਮ ਅਤੇ ਨਜ਼ੀਮ ਦੇ ਭਰਾ ਰਸ਼ੀਦ ਨੇ ਦੱਸਿਆ ਕਿ ਨਸੀਮ ਦਾ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ 8 ਮਹੀਨੇ ਪਹਿਲਾਂ ਹੀ ਪਰਿਵਾਰ 'ਚ ਲੜਕੇ ਨੇ ਜਨਮ ਲਿਆ। ਦੋਵੇਂ ਭਰਾ ਨਸੀਮ ਅਤੇ ਨਾਜ਼ਿਮ ਹੈਚਰੀ ਵਿੱਚ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਸਨ। ਦੋਵਾਂ ਭਰਾਵਾਂ ਦੀ ਮੌਤ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਨਸੀਮ ਦੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.