ਆਗਰਾ: 22 ਜਨਵਰੀ ਨੂੰ ਰਾਮ ਲੱਲਾ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਤਾਜ ਸ਼ਹਿਰ ਆਗਰਾ ਵਿੱਚ ਜਸ਼ਨ ਦਾ ਮਾਹੌਲ ਰਿਹਾ। ਵੱਖ-ਵੱਖ ਥਾਵਾਂ 'ਤੇ ਭਗਵਾਨ ਸ਼੍ਰੀ ਰਾਮ ਦੀਆਂ ਵਿਸ਼ਾਲ ਝਾਕੀਆਂ ਕੱਢੀਆ ਗਈਆਂ। ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਵੀ ਚੌਕਸ ਸੀ। ਰਲਵੀਂ-ਮਿਲਵੀਂ ਆਬਾਦੀ ਵਾਲੇ ਇਲਾਕਿਆਂ ਵਿੱਚ ਪੁਲਿਸ ਦੀ ਸਖ਼ਤ ਨਿਗਰਾਨੀ ਸੀ। ਪਰ ਇਸ ਦੇ ਬਾਵਜੂਦ ਕੁਝ ਲੋਕਾਂ ਨੇ ਆਗਰਾ ਦੀ ਇਕ ਮਸਜਿਦ 'ਤੇ ਭਗਵਾ ਝੰਡਾ ਲਹਿਰਾ ਦਿੱਤਾ। ਇਸ ਦਾ ਵੀਡੀਓ ਸਾਹਮਣੇ ਆਇਆ ਹੈ।
ਮੁਸਲਿਮ ਸਮਾਜ ਵਿੱਚ ਗੁੱਸਾ: ਹਾਲਾਂਕਿ, ਈਟੀਵੀ ਭਾਰਤ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਪਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸ਼ਹਿਰ 'ਚ ਤਣਾਅ ਦਾ ਮਾਹੌਲ ਹੈ। ਵਾਇਰਲ ਵੀਡੀਓ ਤਾਜਗੰਜ ਸਥਿਤ ਸ਼ਾਹੀ ਮਸਜਿਦ ਦਾ ਦੱਸਿਆ ਜਾ ਰਿਹਾ ਹੈ। ਇਹ ਵਾਇਰਲ ਵੀਡੀਓ ਇੰਸਟਾਗ੍ਰਾਮ ਆਈਡੀ ਤੋਂ ਅਪਲੋਡ ਕੀਤੀ ਗਈ ਹੈ। ਜਿਸ ਵਿੱਚ ਲਿਖਿਆ ਹੈ ਕਿ "ਤਾਜਗੰਜ ਵਿੱਚ ਬਿੱਲੋਚਪੁਰਾ ਦੀ ਸ਼ਾਹੀ ਮਸਜਿਦ ਵਿੱਚ ਹਿੰਦੂ ਭਗਵਾ ਝੰਡਾ ਲਹਿਰਾ ਰਹੇ ਹਨ"। ਇਸ ਤੋਂ ਬਾਅਦ ਮੁਸਲਿਮ ਸਮਾਜ ਵਿੱਚ ਗੁੱਸਾ ਹੈ।
ਭਾਰੀ ਪੁਲਿਸ ਫੋਰਸ ਤਾਇਨਾਤ: ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਘਟਨਾ ਤੋਂ ਬਾਅਦ ਪੱਥਰਬਾਜ਼ੀ ਵੀ ਹੋਈ। ਮੌਕੇ 'ਤੇ ਭਾਰੀ ਪੁਲਿਸ ਫੋਰਸ ਵੀ ਪਹੁੰਚ ਗਈ ਸੀ। ਪੁਲਿਸ ਨੇ ਸਥਿਤੀ ਨੂੰ ਕਾਬੂ ਕਰਕੇ ਵਿਗੜਦੀ ਅਮਨ-ਕਾਨੂੰਨ ਨੂੰ ਕਾਬੂ ਕੀਤਾ। ਨਹੀਂ ਤਾਂ ਇਹ ਘਟਨਾ ਹੋਰ ਵੀ ਵੱਡਾ ਰੂਪ ਧਾਰਨ ਕਰ ਸਕਦੀ ਸੀ। ਇਸ ਮਾਮਲੇ 'ਚ ਤਾਜਗੰਜ ਥਾਣੇ ਦੇ ਇੰਚਾਰਜ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਸ਼ਾਮ ਕਰੀਬ 6 ਵਜੇ ਦੀ ਹੈ। ਇੱਕ ਜਲੂਸ ਸ਼ਾਹੀ ਮਸਜਿਦ ਦੇ ਨੇੜਿਓਂ ਲੰਘ ਰਿਹਾ ਸੀ। ਕੁਝ ਨੌਜਵਾਨਾਂ ਨੇ ਸ਼ਾਹੀ ਮਸਜਿਦ 'ਤੇ ਚੜ੍ਹ ਕੇ ਭਗਵਾ ਝੰਡਾ ਲਹਿਰਾਉਣਾ ਸ਼ੁਰੂ ਕਰ ਦਿੱਤਾ।
- ਨਿਰਮਲਾ ਸੀਤਾਰਮਨ ਨੇ ਤਾਮਿਲਨਾਡੂ ਸਰਕਾਰ 'ਤੇ ਪੁਲਿਸ ਦੀ ਦੁਰਵਰਤੋਂ ਦਾ ਲਗਾਇਆ ਇਲਜ਼ਾਮ
- ਕਾਂਗਰਸ ਦੀ 'ਨਿਆਂ ਯਾਤਰਾ' ਅਸਾਮ 'ਚ ਤੀਜੇ ਦਿਨ ਬੋਗੀਨਦੀ ਤੋਂ ਸ਼ੁਰੂ
- ਦਿੱਲੀ ਸ਼ਰਾਬ ਘੁਟਾਲੇ 'ਚ ਨਾਮਜ਼ਦ ਮੁਲਜ਼ਮ ਨੂੰ ਰਾਹਤ, ਵਿਜੇ ਨਾਇਰ ਨੂੰ ਮਿਲੀ ਦੋ ਹਫ਼ਤਿਆਂ ਦੀ ਜ਼ਮਾਨਤ
ਝੰਡਾ ਲਹਿਰਾਉਣ ਵਾਲੇ ਲੋਕਾਂ ਦੀ ਤਲਾਸ਼: ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਪੱਥਰਬਾਜ਼ੀ ਦੀ ਜਾਣਕਾਰੀ ਗਲਤ ਹੈ। ਅਸੀਂ ਮੁਸਲਿਮ ਪੱਖ ਨੂੰ ਕਿਹਾ ਹੈ ਕਿ ਜੇਕਰ ਉਹ ਕਾਰਵਾਈ ਚਾਹੁੰਦੇ ਹਨ ਤਾਂ ਲਿਖਤੀ ਸ਼ਿਕਾਇਤ ਦੇ ਸਕਦੇ ਹਨ। ਮਸਜਿਦ 'ਤੇ ਚੜ੍ਹ ਕੇ ਭਗਵਾ ਝੰਡਾ ਲਹਿਰਾਉਣ ਵਾਲੇ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਫਿਲਹਾਲ ਸਥਿਤੀ ਕਾਬੂ ਹੇਠ ਹੈ। ਮੌਕੇ 'ਤੇ ਵਾਧੂ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।