ETV Bharat / entertainment

ਅਮਰੀਕਾ 'ਚ ਧੂੰਮਾਂ ਪਾਉਣਗੇ ਵਾਰਿਸ ਭਰਾ, ਪੰਜਾਬੀ ਵਿਰਸਾ 2025 ਨਾਲ ਹੋਣਗੇ ਦਰਸ਼ਕਾਂ ਦੇ ਸਨਮੁੱਖ - ਪੰਜਾਬੀ ਵਿਰਸਾ 2025

ਇਸ ਸਮੇਂ ਪੰਜਾਬੀ ਸੰਗੀਤ ਜਗਤ ਦੇ ਸਿਤਾਰੇ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਆਪਣੇ ਅਮਰੀਕਾ ਟੂਰ ਨੂੰ ਲੈ ਕੇ ਲਗਾਤਾਰ ਚਰਚਾ ਬਟੋਰ ਰਹੇ ਹਨ।

Waris Brothers
Waris Brothers (Instagram)
author img

By ETV Bharat Entertainment Team

Published : Nov 22, 2024, 4:59 PM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਮਾਣਮੱਤੀ ਭੱਲ ਕਾਇਮ ਕਰ ਚੁੱਕੀ ਹੈ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਦੀ ਤਿੱਕੜੀ, ਜੋ ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਵਿੱਚ ਵੀ ਧਮਾਲਾਂ ਪਾਉਣ ਲਈ ਤਿਆਰ ਹਨ, ਜਿੰਨ੍ਹਾਂ ਦੀ ਸ਼ਾਨਦਾਰ ਜੁਗਲਬੰਦੀ ਅਧੀਨ ਸਾਹਮਣੇ ਆਉਣ ਜਾ ਰਹੇ ਇੰਨਾਂ ਗ੍ਰੈਂਡ ਸ਼ੋਅਜ਼ ਦੀਆਂ ਤਿਆਰੀਆਂ ਇੰਨੀਂ-ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ।

ਸਾਲ 2025 ਦੇ ਮੁੱਢਲੇ ਪੜਾਅ ਦੌਰਾਨ ਅਪ੍ਰੈਲ-ਮਈ 'ਚ ਆਯੋਜਿਤ ਹੋਣ ਜਾ ਰਹੇ ਉਕਤ ਸ਼ੋਅਜ਼ ਦੀ ਪ੍ਰਬੰਧਕੀ ਕਮਾਂਡ ਬਲਵਿੰਦਰ ਢੀਂਢਸਾ ਅਤੇ ਲਖਵੀਰ ਜੌਹਲ ਸੰਭਾਲ ਰਹੇ ਹਨ, ਜਿੰਨ੍ਹਾਂ ਦੀ ਪ੍ਰਬੰਧਨ ਟੀਮ ਅਨੁਸਾਰ ਲੰਮੇਂ ਸਮੇਂ ਬਾਅਦ ਵਾਰਿਸ ਭਰਾ ਯੂਐਸ ਵਸੇਂਦੇ ਅਪਣੇ ਚਾਹੁੰਣ ਵਾਲਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣਗੇ, ਜਿੰਨ੍ਹਾਂ ਦੀ ਸਾਫ਼ ਸੁਥਰੀ, ਪਰਿਵਾਰਿਕ ਅਤੇ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੀ ਗਾਇਕੀ ਦਾ ਵੱਡੀ ਤਾਦਾਦ ਦਰਸ਼ਕ ਆਨੰਦ ਮਾਣਨਗੇ।

ਵਾਰਿਸ ਭਰਾਵਾਂ ਦੇ ਅਪਣੇ ਘਰੇਲੂ ਸੰਗੀਤਕ ਲੇਬਲ 'ਪਲਾਜ਼ਮਾ ਰਿਕਾਰਡਸ' ਦੀ ਸੁਚੱਜੀ ਰਹਿਨੁਮਾਈ ਅਤੇ ਪ੍ਰਭਾਵੀ ਪ੍ਰਸਤੁਤੀਕਰਨ ਰੂਪਰੇਖਾ ਹੇਠ ਸਾਹਮਣੇ ਲਿਆਂਦੇ ਜਾ ਰਹੇ ਹਨ ਉਕਤ ਸ਼ੋਅਜ਼, ਜਿੰਨ੍ਹਾਂ ਦਾ ਆਯੋਜਨ ਕਾਫ਼ੀ ਵੱਡੇ ਪੱਧਰ ਅਤੇ ਆਲੀਸ਼ਾਨ ਰੂਪ ਸੱਜਾ ਅਧੀਨ ਕੀਤਾ ਜਾ ਰਿਹਾ ਹੈ, ਜਿਸ ਸੰਬੰਧਤ ਸਾਰੀਆਂ ਤਿਆਰੀਆਂ ਪ੍ਰਬੰਧਕਾਂ ਵੱਲੋਂ ਤੇਜ਼ੀ ਨਾਲ ਅੰਜ਼ਾਮ ਦਿੱਤੀਆਂ ਜਾ ਰਹੀਆਂ ਹਨ।

ਪੰਜਾਬ ਤੋਂ ਲੈ ਕੇ ਦੁਨੀਆਂ-ਭਰ ਵਿੱਚ ਮਿਆਰੀ ਗਾਇਕੀ ਨੂੰ ਹੁਲਾਰਾ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਵਾਰਿਸ ਭਰਾ, ਜਿੰਨ੍ਹਾਂ ਦੋ ਦਹਾਕਿਆ ਤੋਂ ਵੀ ਲੰਮਾ ਪੈਂਡਾ ਸਫਲਤਾਪੂਰਵਕ ਹੰਢਾ ਚੁੱਕੇ ਸਫ਼ਰ ਦੌਰਾਨ ਕਦੇ ਠੇਠ ਕਮਰਸ਼ਿਅਲ ਗਾਇਕੀ ਵਾਲੇ ਪਾਸੇ ਝੁਕਾਅ ਨਹੀਂ ਕੀਤਾ ਅਤੇ ਹਮੇਸ਼ਾ ਅਪਣੀਆਂ ਸਿਰਜੀਆਂ ਪੈੜਾ ਉਤੇ ਚੱਲਣਾ ਮੁਨਾਸਿਬ ਸਮਝਿਆ ਹੈ, ਜਿੰਨ੍ਹਾਂ ਵੱਲੋਂ ਅਪਣਾਏ ਜਾ ਰਹੇ ਇਹੀ ਮਾਪਦੰਡਾਂ ਦਾ ਨਤੀਜਾ ਹੈ ਕਿ ਸਾਲਾਂ ਬਾਅਦ ਵੀ ਉਨ੍ਹਾਂ ਦੀ ਧਾਂਕ ਦਾ ਅਸਰ ਸੰਗੀਤਕ ਪਿੜਾਂ 'ਚ ਬਰਕਰਾਰ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.