ETV Bharat / entertainment

ਆਸਟ੍ਰੇਲੀਆ ਟੂਰ ਲਈ ਤਿਆਰ ਸ਼ਹਿਨਾਜ਼ ਗਿੱਲ, ਗ੍ਰੈਂਡ ਸ਼ੋਅਜ਼ ਦਾ ਬਣੇਗੀ ਹਿੱਸਾ - SHEHNAAZ GILL

ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਇਸ ਸਮੇਂ ਆਪਣੇ ਆਸਟ੍ਰੇਲੀਆ ਟੂਰ ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੀ ਹੈ।

Shehnaaz Gill
Shehnaaz Gill (Instagram)
author img

By ETV Bharat Entertainment Team

Published : Nov 22, 2024, 4:39 PM IST

ਚੰਡੀਗੜ੍ਹ: ਟੈਲੀਵਿਜ਼ਨ ਜਗਤ ਤੋਂ ਲੈ ਕੇ ਹਿੰਦੀ ਅਤੇ ਪੰਜਾਬੀ ਸਿਨੇਮਾ ਵਿਹੜਿਆਂ ਤੱਕ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ, ਜੋ ਇੰਨੀਂ ਦਿਨੀਂ ਗਲੋਬਲੀ ਪੱਧਰ ਉੱਪਰ ਵੀ ਅਪਣੀ ਧਾਂਕ ਜਮਾਉਂਦੀ ਜਾ ਰਹੀ ਹੈ, ਜਿੰਨ੍ਹਾਂ ਦੇ ਵੱਧ ਰਹੇ ਇਸੇ ਲੋਕਪ੍ਰਿਯਤਾ ਗ੍ਰਾਫ਼ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਜਲਦ ਸ਼ੁਰੂ ਹੋਣ ਜਾ ਆਸਟ੍ਰੇਲੀਆਂ ਟੂਰ, ਜਿਸ ਦੌਰਾਨ ਕਈ ਗ੍ਰੈਂਡ ਸ਼ੋਅਜ਼ ਅਤੇ ਸਮਾਰੋਹ ਦਾ ਹਿੱਸਾ ਬਣੇਗੀ ਇਹ ਬਹੁਪੱਖੀ ਪ੍ਰਤਿਭਾਵਾਂ ਦੀ ਧਨੀ ਅਦਾਕਾਰਾ।

'ਐਮ ਐਂਡ ਐਸ ਇੰਟਰਟੇਨਮੈਂਟ' ਵੱਲੋਂ ਵੱਡੇ ਪੱਧਰ ਉਪਰ ਆਯੋਜਿਤ ਕੀਤੇ ਜਾ ਰਹੇ ਉਕਤ ਸ਼ੋਅਜ਼ ਦੀ ਪ੍ਰਬੰਧਕੀ ਕਮਾਂਡ ਮਾਲਤੀ ਕੁਮਾਰ, ਸ਼ੋਭਨਾ, ਸੁਖਨੰਦਨ ਗਰੇਵਾਲ, ਕਮਲ ਕੇ ਗਰੇਵਾਲ ਸੰਭਾਲ ਰਹੇ ਹਨ, ਜਿੰਨ੍ਹਾਂ ਦੀ ਪ੍ਰਬੰਧਨ ਟੀਮ ਅਨੁਸਾਰ ਆਸਟ੍ਰੇਲੀਆ ਖਿੱਤੇ ਵਿੱਚ ਪਹਿਲੀ ਵਾਰ ਵਿਸ਼ਾਲ ਪੱਧਰ ਉੱਪਰ ਅਪਣੀ ਉਪ-ਸਥਿਤੀ ਦਾ ਇਜ਼ਹਾਰ ਅਪਣੇ ਚਾਹੁੰਣ ਵਾਲਿਆਂ ਅਤੇ ਦਰਸ਼ਕਾਂ ਨੂੰ ਕਰਵਾਏਗੀ ਅਦਾਕਾਰਾ ਸ਼ਹਿਨਾਜ਼ ਗਿੱਲ, ਜਿੰਨ੍ਹਾਂ ਦੀ ਇਸ ਸ਼ੋਅਜ਼ ਲੜੀ ਦਾ ਅਗਾਜ਼ ਖੂਬਸੂਰਤ ਸ਼ਹਿਰ ਸਿਡਨੀ ਤੋਂ ਹੋਵੇਗਾ, ਜਿਸ ਦੌਰਾਨ ਮੀਟ ਐਂਡ ਗ੍ਰੀਟ ਪ੍ਰੋਗਰਾਮਾਂ ਦੁਆਰਾ ਵੀ ਉਹ ਅਪਣੇ ਪ੍ਰਸ਼ੰਸਕਾਂ ਦੇ ਰੂਬਰੂ ਹੋਣਗੇ।

ਉਕਤ ਟੀਮ ਵੱਲੋਂ ਜਾਰੀ ਕੀਤੀ ਹੋਰ ਵਿਸਥਾਰਕ ਜਾਣਕਾਰੀ ਅਨੁਸਾਰ ਫਰਵਰੀ 2025 ਦੇ ਮੁੱਢਲੇ ਪੜਾਅ ਦੌਰਾਨ ਵੱਖ-ਵੱਖ ਹਿੱਸਿਆਂ ਵਿੱਚ ਆਯੋਜਿਤ ਹੋਣ ਵਾਲੇ ਇੰਨ੍ਹਾਂ ਸ਼ੋਅਜ਼ ਨੂੰ ਲੈ ਕੇ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕਾਂ ਵਿੱਚ ਹੁਣੇ ਤੋਂ ਹੀ ਕਾਫ਼ੀ ਉਤਸੁਕਤਾ ਪਾਈ ਜਾ ਰਹੀ ਹੈ, ਜਿੰਨ੍ਹਾਂ ਦੀ ਉਕਤ ਪ੍ਰੋਗਰਾਮਾਂ ਸੰਬੰਧੀ ਬਣੀ ਉਤਸ਼ਾਹ ਨੂੰ ਵੇਖਦਿਆਂ ਇਹ ਉਮੀਦ ਜਤਾਈ ਜਾ ਸਕਦੀ ਹੈ ਕਿ ਬਹੁ-ਤਾਦਾਦ ਦਰਸ਼ਕ ਇੰਨਾਂ ਸ਼ੋਅਜ ਦਾ ਹਿੱਸਾ ਬਣਨਗੇ, ਜਿਸ ਮੱਦੇਨਜ਼ਰ ਤਿਆਰੀਆਂ ਨੂੰ ਅੰਜ਼ਾਮ ਦੇਣ ਦੀ ਕਵਾਇਦ ਤੇਜ਼ੀ ਨਾਲ ਜਾਰੀ ਹੈ।

ਵਰਕਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਸੁਪਰ ਡੁਪਰ ਹਿੱਟ ਰਹੀ ਹਿੰਦੀ ਫਿਲਮ 'ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ' 'ਚ ਕੀਤੇ ਆਈਟਮ ਗੀਤ 'ਸੱਜਣਾ ਵੇ ਸੱਜਣਾ' ਨੂੰ ਲੈ ਕੇ ਵੀ ਵਿੱਚ ਕਾਫ਼ੀ ਚਰਚਾ ਦਾ ਕੇਂਦਰ-ਬਿੰਦੂ ਰਹੀ ਹੈ ਇਹ ਹੋਣਹਾਰ ਅਦਾਕਾਰਾ, ਜੋ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਫਿਲਮ ਪ੍ਰੋਜੈਕਟਸ ਦਾ ਵੀ ਹਿੱਸਾ ਬਣਨ ਜਾ ਰਹੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.