ਨਵੀਂ ਦਿੱਲੀ: ਭਾਰਤ ਨੇ ਚੇਨਈ 'ਚ ਖੇਡੇ ਗਏ ਦੂਜੇ ਟੀ-20 ਮੈਚ 'ਚ ਇੰਗਲੈਂਡ ਖਿਲਾਫ਼ 166 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਤਿਲਕ ਵਰਮਾ ਦੀਆਂ 72 ਦੌੜਾਂ ਦੀ ਅਜੇਤੂ ਪਾਰੀ ਅਤੇ ਰਵੀ ਬਿਸ਼ਨੋਈ ਦੀਆਂ ਅਜੇਤੂ 9 ਦੌੜਾਂ ਦੀ ਬਦੌਲਤ 4 ਗੇਂਦਾਂ ਬਾਕੀ ਰਹਿੰਦਿਆਂ 2 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ ਹੈ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਤਿਲਕ ਵਰਮਾ ਅਤੇ ਰਵੀ ਬਿਸ਼ਨੋਈ ਖੁੱਲ੍ਹ ਕੇ ਬੋਲੇ ਹਨ।
A game-changing flick 👌🏻
— BCCI (@BCCI) January 26, 2025
A number " 72" coincidence 🤔
a thrilling chepauk chase 🔝
..in the words of "won"der men - tilak varma & ravi bishnoi 😎
watch 🎥🔽 - by @28anand & @mihirlee_58 #TeamIndia | #INDvENG | @IDFCFIRSTBank
ਮੇਰੀ ਜਰਸੀ ਨੰਬਰ ਵੀ ਹੈ 72 - ਤਿਲਕ ਵਰਮਾ
ਤਿਲਕ ਵਰਮਾ ਨੇ ਕਿਹਾ, 'ਮੈਨੂੰ ਖੇਡ ਨੂੰ ਖਤਮ ਕਰਕੇ ਚੰਗਾ ਲੱਗਦਾ ਹੈ। ਦੱਖਣੀ ਅਫਰੀਕਾ ਸੀਰੀਜ਼ ਤੋਂ ਪਹਿਲਾਂ ਜਦੋਂ ਮੈਨੂੰ ਮੌਕਾ ਮਿਲਿਆ ਤਾਂ ਮੈਂ ਚੰਗਾ ਪ੍ਰਦਰਸ਼ਨ ਕਰ ਰਿਹਾ ਸੀ ਪਰ ਖੇਡ ਖਤਮ ਨਹੀਂ ਕਰ ਸਕਿਆ। ਇਸ ਲਈ ਮੈਂ ਸੋਚਿਆ ਕਿ ਅੱਜ ਇਕ ਚੰਗਾ ਮੌਕਾ ਹੈ ਅਤੇ ਮੈਨੂੰ ਆਪਣੀ ਖੇਡ ਯੋਜਨਾ 'ਤੇ ਭਰੋਸਾ ਹੈ। ਮੈਂ ਚੰਗੀ ਪ੍ਰਕਿਰਿਆ ਅਤੇ ਸਖ਼ਤ ਮਿਹਨਤ ਕਰਦਾ ਰਹਿੰਦਾ ਹਾਂ। ਹੋਰ ਕੁਝ ਵੀ ਤੁਹਾਡੇ ਹੱਥ ਵਿੱਚ ਨਹੀਂ ਰਹਿੰਦਾ, ਬੱਸ ਇਹ ਹੀ ਤੁਹਾਡੇ ਹੱਥ ਵਿੱਚ ਰਹਿੰਦਾ ਹੈ। ਮੈਨੂੰ ਭਰੋਸਾ ਸੀ ਕਿ ਮੈਂ ਇਹ ਕਰਾਂਗਾ, ਜਦੋਂ ਮੈਂ ਖੇਡ ਨੂੰ ਖਤਮ ਕੀਤਾ ਤਾਂ ਜਸ਼ਨ ਮਨਾਇਆ ਗਿਆ। ਮੇਰੇ ਮਨ ਵਿਚ ਸੀ ਕਿ ਮੈਚ ਨੂੰ ਖਤਮ ਕਰਨਾ ਹੈ। ਮੈਚ ਤੋਂ ਬਾਅਦ ਮੈਂ ਦੇਖਿਆ ਕਿ ਮੇਰਾ ਸਕੋਰ 72 ਹੈ ਅਤੇ ਮੇਰੀ ਜਰਸੀ ਨੰਬਰ ਵੀ 72 ਹੈ। ਧੰਨਵਾਦ'। ਇਸ ਮੈਚ ਵਿੱਚ ਤਿਲਕ ਨੇ 55 ਗੇਂਦਾਂ ਵਿੱਚ 4 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 72 ਦੌੜਾਂ ਦੀ ਪਾਰੀ ਖੇਡੀ।
2️⃣-0️⃣ 🙌
— BCCI (@BCCI) January 25, 2025
Tilak Varma finishes in style and #TeamIndia register a 2-wicket win in Chennai! 👌
Scorecard ▶️ https://t.co/6RwYIFWg7i #INDvENG | @IDFCFIRSTBank pic.twitter.com/d9jg3O02IB
ਮੇਰੀ ਬੱਲੇਬਾਜ਼ੀ ਕਿਵੇਂ ਦੀ ਲੱਗੀ - ਰਵੀ ਬਿਸ਼ਨੋਈ
ਰਵੀ ਬਿਸ਼ਨੋਈ ਨੇ ਕਿਹਾ, 'ਅੱਜ ਜਦੋਂ ਮੈਨੂੰ ਮੌਕਾ ਮਿਲਿਆ ਤਾਂ ਮੈਂ ਵੀ ਕੁਝ ਮਸਤੀ ਕੀਤੀ। ਪਹਿਲਾਂ ਮੈਨੂੰ ਦੱਸੋ ਕਿ ਤੁਹਾਨੂੰ ਮੇਰੀ ਬੱਲੇਬਾਜ਼ੀ ਕਿਵੇਂ ਲੱਗੀ। ਮੈਂ ਲੰਬੇ ਸਮੇਂ ਤੋਂ ਬੱਲੇਬਾਜ਼ੀ ਦਾ ਅਭਿਆਸ ਕਰ ਰਿਹਾ ਹਾਂ। ਤੁਸੀਂ ਨਹੀਂ ਦੇਖ ਰਹੇ ਪਰ ਮੈਂ ਅਭਿਆਸ ਕਰ ਰਿਹਾ ਹਾਂ'।
ਰਵੀ ਨੇ ਮੇਰੇ ਲਈ ਖੇਡ ਨੂੰ ਆਸਾਨ ਬਣਾ ਦਿੱਤਾ - ਤਿਲਕ ਵਰਮਾ
ਰਵੀ ਬਾਰੇ ਗੱਲ ਕਰਦਿਆਂ ਤਿਲਕ ਨੇ ਕਿਹਾ, 'ਤੁਸੀਂ ਜਿਸ ਦਾ ਨਾਮ ਲੈ ਰਹੇ ਹੋ, ਉਹ ਰਵੀ ਬਿਸ਼ਨੋਈ ਹੈ। ਮੈਂ ਕਿਹਾ ਭਾਈ ਤੁਸੀਂ ਇਸ ਨੂੰ ਇੱਕ ਸਿਰੇ ਤੋਂ ਰੋਕੋ, ਮੈਂ ਦੂਜੇ ਸਿਰੇ ਦਾ ਧਿਆਨ ਰੱਖਾਂਗਾ, ਪਰ ਜਿਵੇਂ ਪ੍ਰੋਪਰ ਬੱਲੇਬਾਜ਼ ਸ਼ਾੱਟ ਮਾਰਦਾ, ਉਸ ਨੇ ਉਸ ਤਰ੍ਹਾਂ ਦਾ ਸ਼ਾੱਟ ਮਾਰਿਆ। ਇਸ ਤੋਂ ਬਾਅਦ ਉਸ ਨੇ ਲਿਆਮ ਲਿੰਗਿੰਸਟੋਨ ਨੂੰ ਚੌਕਾ ਜੜ ਕੇ ਮੇਰੇ ਲਈ ਖੇਡ ਨੂੰ ਆਸਾਨ ਕਰ ਦਿੱਤਾ।