ਹੈਦਰਾਬਾਦ: ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ ਲਗਾਤਾਰ ਦਿੱਲੀ ਜਾਣ ਦੀ ਮੰਗ ਕਰ ਨੇ ਹਨ। ਇਸੇ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੰਦੇ ਹੋਏ ਭਾਜਪਾ 'ਤੇ ਨਿਸ਼ਾਨਾ ਸਾਧਿਆ। ਉਨਾਂ੍ਹ ਆਖਿਆ ਕਿ ਕਿਸਾਨ ਦਿੱਲੀ ਜਾਣ ਦੀ ਮੰਗ ਕਰ ਰਹੇ ਨੇ ਪਰ ਹਰਿਆਣਾ ਦੇ ਬਾਰਡਰਾਂ 'ਤੇ ਹੀ ਰੋਕ ਦਿੱਤਾ ਗਿਆ। ਮੁੱਖ ਮੰਤਰੀ ਨੇ ਚੁਟਕੀ ਲੈਂਦੇ ਆਖਿਆ ਕਿ ਕਿਸਾਨਾਂ ਨੂੰ ਦਿੱਲੀ ਨਾ ਭੇਜਾ ਹੋਰ ਕੀ ਲਾਹੌਰ ਭੇਜਾ।ਜੇਕਰ ਸਰਕਾਰ ਦਿੱਲੀ ਤੋਂ ਚਲਦੀ ਹੈ ਤਾਂ ਕਿਸਾਨ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਹੀ ਜਾਣਗੇ। ਉਨ੍ਹਾਂ ਆਖਿਆ ਕਿ ਕਿਸਾਨਾਂ ਨਾਲ ਗੱਲ ਕਰਕੇ ਉਨਾਂ੍ਹ ਦੀਆਂ ਮੰਗ ਸੁਣੋ ਬੈਠੇ ਕੇ ਗੱਲ ਕਰੋ ਪਰ ਭਾਜਪਾ ਸਰਕਾਰ ਤਾਂ ਹਰਿਆਣਾ ਹੀ ਨਹੀਂ ਟੱਪਣ ਦੇ ਰਹੀ।
ਹਿਸਾਰ ਪਹੁੰਚੇ ਭਗਵੰਤ ਮਾਨ: ਭਗਵੰਤ ਮਾਨ ਹਿਸਾਰ ਦੇ ਬਰਵਾਲਾ 'ਚ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ। ਜਿੱਥੇ ਉਨ੍ਹਾਂ ਜੰਮ ਕੇ ਕੇਂਦਰ ਸਰਕਾਰ 'ਤੇ ਤੰਜ ਕੱਸੇ। ਉਨ੍ਹਾਂ ਆਖਿਆ ਕਿ ਇਸ ਵਾਰ ਹਰਿਆਣਾ 'ਚ ਆਮ ਆਦਮੀ ਦੇ ਮੁੰਡੇ ਕੁੜੀਆਂ ਜਿੱਤਣਗੇ ਅਤੇ ਹਰਿਆਣਾ 'ਚ ਸਰਕਾਰ ਚਲਾਉਣਗੇ।ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਾਲਿਆਂ ਨੇ ਸਭ ਨੂੰ ਅਜ਼ਮਾ ਕੇ ਦੇਖ ਲਿਆ ਹੁਣ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਵੀ ਦੇ ਕੇ ਦੇਖੋ।
ਬਦਲਾਂਗੇ ਹਰਿਆਣਾ ਦਾ ਹਾਲ, ਹੁਣ ਲਿਆਵਾਂਗੇ ਕੇਜਰੀਵਾਲ... ਦਿੱਲੀ ਅਤੇ ਪੰਜਾਬ ਵਾਂਗ ਹਰਿਆਣਾ ਦੇ ਲੋਕ ਵੀ ਬਦਲਾਅ ਚਾਹੁੰਦੇ ਨੇ...'ਬਦਲਾਅ ਜਨਸਭਾ' ਦੌਰਾਨ ਹਰਿਆਣਾ ਦੇ ਬਰਵਾਲਾ ਤੋਂ Live... https://t.co/Bfrl18ZThn
— Bhagwant Mann (@BhagwantMann) July 26, 2024
ਪੰਜਾਬ ਵਾਂਗ ਹੋਵੇਗਾ ਵਿਕਾਸ: ਪੰਜਾਬ ਦੇ ਮੁੱਖ ਮੰਤਰੀ ਨੇ ਆਖਿਆ ਕਿ ਜਿਵੇਂ ਪੰਜਾਬ 'ਚ ਵਿਕਾਸ ਹੋਇਆ, 43 ਹਜ਼ਾਰ ਨੌਕਰੀਆਂ ਮਿਲੀਆਂ ਹਨ। ਉਸੇ ਤਰ੍ਹਾਂ ਹਰਿਆਣਾ ਦਾ ਵੀ ਵਿਕਾਸ ਸਿਰਫ਼ 'ਤੇ ਸਿਰਫ਼ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ।
- ਮੱਧ ਪ੍ਰਦੇਸ਼ ਭਾਜਪਾ ਦੇ ਸਾਬਕਾ ਪ੍ਰਧਾਨ ਪ੍ਰਭਾਤ ਝਾਅ ਦਾ ਹੋਇਆ ਦੇਹਾਂਤ, ਬਿਹਾਰ ਦੇ ਜੱਦੀ ਪਿੰਡ 'ਚ ਹੋਵੇਗਾ ਸਸਕਾਰ - Prabhat Jha passed away
- ਨਸ਼ੇ ਦੇ ਕੇਸ 'ਚ ਜੇਲ੍ਹ ਬੰਦ ਜਗਦੀਸ਼ ਭੋਲਾ ਪਿਤਾ ਦੀ ਅੰਤਿਮ ਰਸਮ 'ਚ ਹੋਏ ਸ਼ਾਮਿਲ, ਭੋਲਾ ਨੇ ਖੁੱਦ ਨੂੰ ਨਸ਼ੇ ਦੇ ਕੇਸ 'ਚ ਦੱਸਿਆ ਬੇਕਸੂਰ, ਸੀਬੀਆਈ ਜਾਂਚ ਦੀ ਕੀਤੀ ਮੰਗ - Jagdish Bhola drug case
- ਕਾਰਗਿਲ ਦੀ ਜੰਗ 'ਚ ਸ਼ਹੀਦ ਹੋਏ ਅਜਨਾਲਾ ਦੇ ਸ਼ਹੀਦ ਨੌਜਵਾਨ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਂਟ, ਸ਼ਹੀਦ ਪ੍ਰਵੀਨ ਕੁਮਾਰ ਦੀ ਯਾਦ ਵਿੱਚ ਬਣੀ ਪਾਰਕ 'ਚ ਲਗਾਏ ਗਏ ਪੌਦੇ - 25th anniversary Kargil Vijay Day