ETV Bharat / bharat

ਜੰਮੂ-ਕਸ਼ਮੀਰ ਦੇ ਰਿਆਸੀ 'ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ - Police Bust Terrorist Hideout

Police Bust Terrorist Hideout: ਜੰਮੂ-ਕਸ਼ਮੀਰ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ ਅਤੇ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਗੁਪਤ ਸੂਚਨਾ ਮਿਲਣ ਤੋਂ ਬਾਅਦ ਕੀਤੀ ਹੈ।

Police Bust Terrorist Hideout
Police Bust Terrorist Hideout
author img

By ETV Bharat Punjabi Team

Published : Apr 20, 2024, 5:49 PM IST

ਜੰਮੂ-ਕਸ਼ਮੀਰ/ਊਧਮਪੁਰ: ਪੁਲਿਸ ਅਤੇ ਸੁਰੱਖਿਆ ਬਲਾਂ ਨੇ ਸ਼ਨੀਵਾਰ ਨੂੰ ਇੱਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸੰਯੁਕਤ ਆਪ੍ਰੇਸ਼ਨ 'ਚ ਰਿਆਸੀ ਦੇ ਮਹੋਰ ਉਪ ਮੰਡਲ ਦੇ ਲਾਂਚਾ ਇਲਾਕੇ 'ਚ ਛਾਪੇਮਾਰੀ 'ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਗਿਆ ਹੈ।

ਅੱਤਵਾਦੀ ਟਿਕਾਣੇ ਤੋਂ ਇਹ ਕੁਝ ਹੋਇਆ ਬਰਾਮਦ: ਪੁਲਿਸ ਮੁਤਾਬਕ ਟੀਮ ਨੇ ਗੁਪਤ ਸੂਚਨਾ ਮਿਲਣ 'ਤੇ ਕਾਰਵਾਈ ਕੀਤੀ ਅਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਇੱਕ ਟਿਫ਼ਨ ਬਾਕਸ ਵਿੱਚ ਰੱਖੇ ਆਈਈਡੀ ਅਤੇ ਦੋ ਪਿਸਤੌਲ ਬਰਾਮਦ ਹੋਏ। ਤਲਾਸ਼ੀ ਦੌਰਾਨ ਆਈਈਡੀ ਅਤੇ ਦੋ ਪਿਸਤੌਲਾਂ ਤੋਂ ਇਲਾਵਾ ਤਿੰਨ ਇਲੈਕਟ੍ਰਿਕ ਡੈਟੋਨੇਟਰ, ਬਾਰੂਦ, ਦੋ ਪਿਸਤੌਲ ਦੇ ਮੈਗਜ਼ੀਨ ਅਤੇ 24 ਗੋਲੀਆਂ ਸਮੇਤ 40 ਏਕੇ ਅਸਾਲਟ ਰਾਈਫਲ, ਅੱਠ ਬੈਟਰੀਆਂ, 40 ਮੀਟਰ ਬਿਜਲੀ ਦੀਆਂ ਤਾਰਾਂ, ਪੰਜ ਮੀਟਰ ਪਲਾਸਟਿਕ ਦੀ ਰੱਸੀ ਵੀ ਬਰਾਮਦ ਕੀਤੀ ਗਈ।

ਗੁਪਤ ਸੂਚਨਾ ਦੇ ਅਧਾਰ 'ਤੇ ਕੀਤੀ ਕਾਰਵਾਈ: ਪੁਲਿਸ ਮੁਤਾਬਕ ਮੌਕੇ ਤੋਂ ਸਟੀਲ ਦੀ ਪਲੇਟ ਮਿਲੀ ਹੈ। ਇੱਕ ਗਲਾਸ, ਇੱਕ ਬੈਗ, ਤਿੰਨ ਬੈੱਡਸ਼ੀਟਾਂ ਅਤੇ ਕੁਝ ਤਸਵੀਰਾਂ ਬਰਾਮਦ ਹੋਈਆਂ ਹਨ। ਇਸ ਸਬੰਧੀ ਐਸਐਸਪੀ ਰਿਆਸੀ ਮੋਹਿਤਾ ਸ਼ਰਮਾ ਨੇ ਦੱਸਿਆ ਕਿ ਅਰਨਸ ਅਤੇ ਰਿਆਸੀ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੇਸ਼ ਵਿਰੋਧੀ ਅਨਸਰਾਂ ਦੇ ਕਿਸੇ ਵੀ ਨਾਪਾਕ ਮਨਸੂਬੇ ਨੂੰ ਨਾਕਾਮ ਕਰਨ ਲਈ ਵਚਨਬੱਧ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.