ETV Bharat / bharat

ਬੱਸ ਨੇ ਪੈਦਲ ਚੱਲਣ ਵਾਲਿਆਂ ਨੂੰ ਕੁਚਲਿਆ ਤੇ ਵਾਹਨਾਂ ਨੂੰ ਟੱਕਰ ਮਾਰੀ, 6 ਦੀ ਮੌਤ, 49 ਜ਼ਖਮੀ - MH UPDATE KURLA BUS ACCIDEN

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਕੁਰਲਾ ਪੱਛਮੀ ਇਲਾਕੇ 'ਚ ਵਾਪਰੇ ਦਰਦਨਾਕ ਬੱਸ ਹਾਦਸੇ 'ਚ ਕਈ ਲੋਕ ਜ਼ਖਮੀ ਹੋ ਗਏ।

MUMBAI ROAD ACCIDENT
ਮੁੰਬਈ ਦੇ ਕੁਰਲਾ ਵੈਸਟ 'ਚ ਵੱਡਾ ਹਾਦਸਾ ((ANI))
author img

By ETV Bharat Punjabi Team

Published : Dec 10, 2024, 1:52 PM IST

Updated : Dec 10, 2024, 3:11 PM IST

ਮੁੰਬਈ: ਕੁਰਲਾ ਪੱਛਮੀ 'ਚ ਸੋਮਵਾਰ ਰਾਤ ਨੂੰ ਇਕ ਭਿਆਨਕ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 49 ਹੋਰ ਜ਼ਖਮੀ ਹੋ ਗਏ। ਐਸਜੀ ਬਾਰਵੇ ਰੋਡ 'ਤੇ ਇੱਕ ਬੱਸ ਨੇ ਪੈਦਲ ਚੱਲਣ ਵਾਲਿਆਂ ਅਤੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।ਪੁਲਿਸ ਨੇ ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

6 ਲੋਕਾਂ ਦੀ ਮੌਤ, 49 ਹੋਰ ਜ਼ਖਮੀ

ਪੁਲਿਸ ਨੇ ਦੱਸਿਆ ਕਿ ਇੱਕ ਬੱਸ ਨੇ ਪੈਦਲ ਚੱਲਣ ਵਾਲਿਆਂ ਅਤੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 49 ਹੋਰ ਜ਼ਖਮੀ ਹੋ ਗਏ। ਬੈਸਟ ਬੱਸ ਅੰਧੇਰੀ ਵੱਲ ਜਾ ਰਹੀ ਸੀ ਜਦੋਂ ਕੁਰਲਾ ਵੈਸਟ ਵਿੱਚ ਇਹ ਹਾਦਸਾ ਵਾਪਰਿਆ। ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀਐਮਸੀ) ਨੇ ਕਿਹਾ ਕਿ ਬੱਸ ਨੇ 100 ਮੀਟਰ ਦੀ ਦੂਰੀ ਤੱਕ 30-40 ਵਾਹਨਾਂ ਨੂੰ ਟੱਕਰ ਮਾਰੀ ਅਤੇ ਫਿਰ ਸੋਲੋਮਨ ਬਿਲਡਿੰਗ ਦੇ ਆਰਸੀਸੀ ਕਾਲਮ ਨਾਲ ਟਕਰਾ ਗਈ। ਜਿਸ ਕਾਰਨ ਇਸ ਦੀ ਕੰਧ ਟੁੱਟ ਗਈ। ਹਾਦਸੇ ਦੇ ਸਮੇਂ ਬੱਸ ਵਿੱਚ 60 ਦੇ ਕਰੀਬ ਸਵਾਰੀਆਂ ਸਵਾਰ ਸਨ।

ਕਿਉਂ ਹੋਇਆ ਹਾਦਸਾ?

ਦੱਸਿਆ ਜਾ ਰਿਹਾ ਹੈ ਕਿ ਕੁਰਲਾ 'ਚ ਡਰਾਈਵਰ ਨੇ ਬੈਸਟ ਬੱਸ 'ਤੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਜ਼ਖਮੀਆਂ ਦਾ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁੱਛਗਿੱਛ ਜਾਰੀ ਹੈ। ਇਸ ਦੌਰਾਨ ਸ਼ਿਵ ਸੈਨਾ ਦੇ ਵਿਧਾਇਕ ਦਲੀਪ ਲਾਂਡੇ ਨੇ ਕਿਹਾ ਕਿ ਬੱਸ ਦੀ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਬੱਸ ਚਾਲਕ ਨੇ ਗੱਡੀ ਤੋਂ ਕੰਟਰੋਲ ਗੁਆ ਕੇ ਘਬਰਾ ਕੇ ਐਕਸੀਲੇਟਰ ਦਬਾ ਦਿੱਤਾ ਅਤੇ 30-35 ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ।

"ਕੁਰਲਾ ਸਟੇਸ਼ਨ ਤੋਂ ਨਿਕਲਣ ਵਾਲੀ ਬੱਸ ਦੇ ਬ੍ਰੇਕ ਫੇਲ ਹੋ ਗਏ। ਡਰਾਈਵਰ ਘਬਰਾ ਗਿਆ ਅਤੇ ਬ੍ਰੇਕ ਦਬਾਉਣ ਦੀ ਬਜਾਏ ਐਕਸੀਲੇਟਰ ਨੂੰ ਦਬਾ ਦਿੱਤਾ। ਇਸ ਨਾਲ ਬੱਸ ਦੀ ਰਫ਼ਤਾਰ ਹੋਰ ਵੱਧ ਗਈ"। ਲਾਂਡੇ

ਇਸ ਹਾਦਸੇ ਸਬੰਧੀ ਕੁਰਲਾ ਪੁਲਿਸ ਸਟੇਸ਼ਨ ਦੇ ਸੀਨੀਅਰ ਪੁਲਿਸ ਕਪਤਾਨ ਪ੍ਰਮੋਦ ਤੋਰਨਮਲ ਨੇ ਦਿੱਤੀ ਜਾਣਕਾਰੀ ਅਨੁਸਾਰ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਬੱਸ ਡਰਾਈਵਰ ਸੰਜੇ ਮੋਰੇ ਨੇ ਸ਼ਰਾਬ ਨਹੀਂ ਪੀਤੀ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਖੋਹ ਗਿਆ।

ਡਰਾਈਵਰ ਨੂੰ ਭਾਰੀ ਵਾਹਨ ਚਲਾਉਣ ਦਾ ਕੋਈ ਤਜਰਬਾ ਨਹੀਂ

ਮੁਲਜ਼ਮ ਬੱਸ ਡਰਾਈਵਰ ਸੰਜੇ ਮੋਰੇ 1 ਦਸੰਬਰ ਨੂੰ ਬੈਸਟ ਬੱਸ ਡਰਾਈਵਰ ਵਜੋਂ ਭਰਤੀ ਹੋਇਆ ਸੀ। ਸੰਜੇ ਮੋਰੇ ਠੇਕਾ ਮੁਲਾਜ਼ਮ ਹੈ ਅਤੇ ਉਸ ਨੂੰ ਭਾਰੀ ਵਾਹਨ ਚਲਾਉਣ ਦਾ ਕੋਈ ਤਜਰਬਾ ਨਹੀਂ ਹੈ। ਸੰਜੇ ਮੋਰੇ ਨੇ ਹੁਣ ਤੱਕ ਸਿਰਫ਼ ਛੋਟੇ ਵਾਹਨ ਹੀ ਚਲਾਏ ਹਨ। ਸੋਮਵਾਰ ਨੂੰ ਸੰਜੇ ਮੋਰੇ ਨੇ ਪਹਿਲੀ ਵਾਰ ਮੁੱਖ ਸੜਕ 'ਤੇ ਬੱਸ ਚਲਾਈ। ਇਸ ਦੌਰਾਨ ਬੱਸ ਚਾਲਕ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਹਾਦਸਾ ਵਾਪਰ ਗਿਆ।

4 ਪੁਲਿਸ ਮੁਲਾਜ਼ਮ ਵੀ ਜ਼ਖਮੀ

ਇਸ ਦੌਰਾਨ ਇਸ ਹਾਦਸੇ ਵਿੱਚ ਚਾਰ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਇਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਸੇਵਨ ਹਿਲਜ਼ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਨਗਰ ਪਾਲਿਕਾ ਨੇ ਦੱਸਿਆ ਕਿ ਇਨ੍ਹਾਂ ਚਾਰਾਂ ਪੁਲਿਸ ਮੁਲਾਜ਼ਮਾਂ ਦੀ ਹਾਲਤ ਹੁਣ ਸਥਿਰ ਹੈ ਅਤੇ ਇਨ੍ਹਾਂ ਦਾ ਅਗਲੇਰੀ ਇਲਾਜ ਡਾ. ਦੀਵਾਲੀ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ।

ਫੜਨਵੀਸ ਨੇ ਮੁਆਵਜ਼ੇ ਦਾ ਐਲਾਨ ਕੀਤਾ

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕੁਰਲਾ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਸਐਮ ਕ੍ਰਿਸ਼ਨਾ ਦਾ ਦਿਹਾਂਤ

Last Updated : Dec 10, 2024, 3:11 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.