ਮੁੰਬਈ: ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਬਦਲਾਪੁਰ ਸ਼ਹਿਰ ਦੇ ਇਕ ਸਕੂਲ 'ਚ ਦੋ ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ 'ਚ ਗ੍ਰਿਫਤਾਰ ਇਕ ਵਿਅਕਤੀ ਨੇ ਸੋਮਵਾਰ ਨੂੰ ਖੁਦ ਨੂੰ ਗੋਲੀ ਮਾਰ ਲਈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਇਕ ਪੁਲਸ ਕਰਮਚਾਰੀ 'ਤੇ ਗੋਲੀਬਾਰੀ ਕੀਤੀ ਅਤੇ ਜਵਾਬੀ ਗੋਲੀਬਾਰੀ 'ਚ ਉਹ ਜ਼ਖਮੀ ਹੋ ਗਿਆ। ਹਾਲਾਂਕਿ ਪੁਲਿਸ ਨੇ ਅਜੇ ਤੱਕ ਮਾਮਲੇ ਦੀ ਜਾਣਕਾਰੀ ਨਹੀਂ ਦਿੱਤੀ ਹੈ।
Badlapur school girls sexual assault case accused succumbs to injuries after retaliatory firing by police: Official
— Press Trust of India (@PTI_News) September 23, 2024
ਇਕ ਅਧਿਕਾਰੀ ਨੇ ਦੱਸਿਆ ਕਿ ਸਕੂਲ 'ਚ ਸਵੀਪਰ ਦਾ ਕੰਮ ਕਰਨ ਵਾਲੇ ਅਕਸ਼ੈ ਸ਼ਿੰਦੇ ਨੂੰ ਜਾਂਚ ਲਈ ਤਲੋਜਾ ਜੇਲ ਤੋਂ ਬਦਲਾਪੁਰ ਲਿਜਾਇਆ ਜਾ ਰਿਹਾ ਹੈ। ਜਦੋਂ ਪੁਲਿਸ ਦੀ ਗੱਡੀ ਮੁੰਬਰਾ ਬਾਈਪਾਸ ’ਤੇ ਪੁੱਜੀ ਤਾਂ ਸ਼ਿੰਦੇ ਨੇ ਪੁਲਿਸ ਮੁਲਾਜ਼ਮ ਦੀ ਬੰਦੂਕ ਖੋਹ ਲਈ ਅਤੇ ਇੱਕ ਸਹਾਇਕ ਥਾਣੇਦਾਰ ’ਤੇ ਗੋਲੀ ਚਲਾ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜਵਾਬੀ ਗੋਲੀਬਾਰੀ 'ਚ ਸ਼ਿੰਦੇ ਜ਼ਖਮੀ ਹੋ ਗਿਆ। 12 ਅਗਸਤ ਨੂੰ ਸਕੂਲ ਦੇ ਟਾਇਲਟ 'ਚ ਦੋ ਨਾਬਾਲਿਗਾਂ ਨਾਲ ਕਥਿਤ ਤੌਰ 'ਤੇ ਬਦਸਲੂਕੀ ਕੀਤੀ ਗਈ ਸੀ। ਮੁਲਜ਼ਮ ਨੂੰ 17 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਰੋਸ ਪ੍ਰਦਰਸ਼ਨ ਹੋਇਆ।
Man accused of sexual assault of two girls in Badlapur school fires at cop, injured in retaliatory firing: Police
— Press Trust of India (@PTI_News) September 23, 2024
ਸਥਾਨਕ ਪੁਲਿਸ ਸ਼ੁਰੂ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਸੀ, ਪਰ ਪੁਲਿਸ ਜਾਂਚ ਵਿੱਚ ਗੰਭੀਰ ਖਾਮੀਆਂ ਨੂੰ ਲੈ ਕੇ ਲੋਕਾਂ ਦੇ ਰੋਹ ਤੋਂ ਬਾਅਦ, ਮਹਾਰਾਸ਼ਟਰ ਸਰਕਾਰ ਨੇ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ। ਸਕੂਲ ਦੇ ਚੇਅਰਮੈਨ ਅਤੇ ਸੈਕਟਰੀ ਦੇ ਖਿਲਾਫ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ (ਪੋਕਸੋ) ਐਕਟ ਦੇ ਤਹਿਤ ਲਾਪਰਵਾਹੀ ਅਤੇ ਘਟਨਾ ਦੀ ਤੁਰੰਤ ਪੁਲਸ ਨੂੰ ਸੂਚਨਾ ਨਾ ਦੇਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ।
- ਰੇਲਵੇ ਦਾ ਵੱਡਾ ਫੈਸਲਾ, 1 ਅਕਤੂਬਰ ਤੋਂ ਚੱਲੇਗੀ ਵਿਸ਼ੇਸ਼ ਮੁਹਿੰਮ, ਪੁਲਿਸ ਵਾਲੇ ਵੀ ਨਹੀਂ ਬਖ਼ਸ਼ੇ ਜਾਣਗੇ - Indian Railways
- ਤਲਾਸ਼ੀ ਦੌਰਾਨ 124 ਕੋਕੀਨ ਕੈਪਸੂਲ ਨਿਗਲ ਗਈ ਬ੍ਰਾਜ਼ੀਲ ਦੀ ਔਰਤ, ਏਅਰਪੋਰਟ 'ਤੇ ਗ੍ਰਿਫਤਾਰ - Brazilian woman
- ਰਾਹੁਲ ਗਾਂਧੀ 'ਤੇ ਅਪਮਾਨਜਨਕ ਬਿਆਨ ਦੇਣ ਦੇ ਮਾਮਲੇ 'ਚ ਰਵਨੀਤ ਸਿੰਘ ਬਿੱਟੂ ਖਿਲਾਫ ਹਾਈਕੋਰਟ 'ਚ ਸੁਣਵਾਈ ਅੱਜ - Bittu Defamatory Statements