ਲਖਨਊ: ਲਖਨਊ ਸੁਪਰ ਜਾਇੰਟਸ ਨੇ ਗੁਜਰਾਤ ਟਾਈਟਨਸ ਨੂੰ 33 ਦੌੜਾਂ ਨਾਲ ਹਰਾ ਕੇ ਇਸ ਸੀਜ਼ਨ ਵਿੱਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ। IPL ਦੇ ਇਤਿਹਾਸ 'ਚ ਪਹਿਲੀ ਵਾਰ ਲਖਨਊ ਸੁਪਰ ਜਾਇੰਟਸ ਨੇ ਗੁਜਰਾਤ ਟਾਈਟਨਸ ਨੂੰ ਹਰਾਇਆ ਹੈ, ਇਸ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਸਾਰੇ 4 ਮੈਚ ਗੁਜਰਾਤ ਟਾਈਟਨਸ ਨੇ ਜਿੱਤੇ ਸਨ। ਲਖਨਊ ਵੱਲੋਂ ਦਿੱਤੇ 164 ਦੌੜਾਂ ਦੇ ਟੀਚੇ ਦੇ ਜਵਾਬ 'ਚ ਗੁਜਰਾਤ ਦੀ ਪੂਰੀ ਟੀਮ 18.5 ਓਵਰਾਂ 'ਚ 130 ਦੌੜਾਂ 'ਤੇ ਸਿਮਟ ਗਈ ਅਤੇ 33 ਦੌੜਾਂ ਨਾਲ ਮੈਚ ਹਾਰ ਗਈ। ਲਖਨਊ ਲਈ ਤੇਜ਼ ਗੇਂਦਬਾਜ਼ ਯਸ਼ ਠਾਕੁਰ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ। ਜਦੋਂ ਕਿ ਗੁਜਰਾਤ ਵੱਲੋਂ ਸਾਈ ਸੁਦਰਸ਼ਨ (31) ਸਭ ਤੋਂ ਵੱਧ ਸਕੋਰਰ ਰਹੇ। ਇਸ ਜਿੱਤ ਨਾਲ ਲਖਨਊ ਦੀ ਟੀਮ ਅੰਕ ਸੂਚੀ ਵਿਚ ਤੀਜੇ ਸਥਾਨ 'ਤੇ ਪਹੁੰਚ ਗਈ ਹੈ।
ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਤੋਂ ਬਾਅਦ ਲਖਨਊ ਦੀ ਸ਼ੁਰੂਆਤ ਖ਼ਰਾਬ ਰਹੀ। ਟੀਮ ਨੇ 18 ਦੌੜਾਂ 'ਤੇ ਦੋ ਵਿਕਟਾਂ ਗੁਆ ਦਿੱਤੀਆਂ ਸਨ। ਅਜਿਹੇ 'ਚ ਕੇਐੱਲ ਰਾਹੁਲ ਅਤੇ ਮਾਰਕਸ ਸਟੋਇਨਿਸ ਨੇ 62 ਗੇਂਦਾਂ 'ਤੇ 73 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਸੰਭਾਲਿਆ। ਬਾਅਦ ਵਿੱਚ ਨਿਕੋਲਸ ਪੂਰਨ ਅਤੇ ਆਯੂਸ਼ ਬਡੋਨੀ ਨੇ ਸਕੋਰ 163 ਤੱਕ ਪਹੁੰਚਾਇਆ।
ਨੇ 164 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਦੋਵਾਂ ਨੇ 39 ਗੇਂਦਾਂ 'ਤੇ 54 ਦੌੜਾਂ ਦੀ ਸਾਂਝੇਦਾਰੀ ਕੀਤੀ। ਪਰ ਗਿੱਲ ਦੇ ਆਊਟ ਹੋਣ ਤੋਂ ਬਾਅਦ ਮੱਧਕ੍ਰਮ 'ਚ ਕੋਈ ਸਾਂਝੇਦਾਰੀ ਨਹੀਂ ਹੋ ਸਕੀ ਅਤੇ ਟੀਮ 130 ਦੌੜਾਂ 'ਤੇ ਆਲ ਆਊਟ ਹੋ ਗਈ।
ਲਖਨਊ ਸੁਪਰ ਜਾਇੰਟਸ: ਕੇਐਲ ਰਾਹੁਲ (ਕਪਤਾਨ ਅਤੇ ਵਿਕਟਕੀਪਰ), ਕਵਿੰਟਨ ਡੀ ਕਾਕ, ਦੇਵਦੱਤ ਪਡਿਕਲ, ਨਿਕੋਲਸ ਪੂਰਨ, ਮਾਰਕਸ ਸਟੋਇਨਿਸ, ਆਯੂਸ਼ ਬਡੋਨੀ, ਕਰੁਣਾਲ ਪੰਡਯਾ, ਰਵੀ ਬਿਸ਼ਨੋਈ, ਯਸ਼ ਠਾਕੁਰ, ਮਯੰਕ ਯਾਦਵ ਅਤੇ ਨਵੀਨ-ਉਲ-ਹੱਕ।
ਗੁਜਰਾਤ ਟਾਇਟਨਸ: ਸ਼ੁਭਮਨ ਗਿੱਲ (ਕਪਤਾਨ), ਬੀਆਰ ਸ਼ਰਤ (ਵਿਕਟਕੀਪਰ), ਸਾਈ ਸੁਦਰਸ਼ਨ, ਵਿਜੇ ਸ਼ੰਕਰ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਨੂਰ ਅਹਿਮਦ, ਸਪੈਂਸਰ ਜਾਨਸਨ, ਮੋਹਿਤ ਸ਼ਰਮਾ, ਉਮੇਸ਼ ਯਾਦਵ ਅਤੇ ਦਰਸ਼ਨ ਨਲਕੰਦੇ।