ਹੈਦਰਾਬਾਦ: ਹਿੰਦੂ ਧਰਮ 'ਚ ਭਾਈ ਦੂਜ ਦਾ ਤਿਉਹਾਰ ਹੋਲੀ ਅਤੇ ਦਿਵਾਲੀ ਦੇ ਦੂਜੇ ਦਿਨ ਮਨਾਇਆ ਜਾਂਦਾ ਹੈ। ਭਾਈ ਦੂਜ ਦਾ ਤਿਉਹਾਰ ਸਾਲ ਵਿੱਚ ਇੱਕ ਵਾਰ ਸ਼ੁਕਲ ਪੱਖ ਦੇ ਦੂਜੇ ਦਿਨ ਅਤੇ ਇੱਕ ਵਾਰ ਕ੍ਰਿਸ਼ਨ ਪੱਖ ਦੇ ਦੂਜੇ ਦਿਨ ਮਨਾਇਆ ਜਾਂਦਾ ਹੈ। ਹੋਲੀ ਦਾ ਤਿਉਹਾਰ ਚੈਤਰ ਕ੍ਰਿਸ਼ਨ ਪੱਖ ਦੀ ਪ੍ਰਤੀਪਦਾ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਰੰਗਾਂ ਨਾਲ ਖੇਡਣ ਤੋਂ ਬਾਅਦ ਅਗਲੇ ਦਿਨ ਯਾਨੀ ਚੈਤਰ ਕ੍ਰਿਸ਼ਨ ਪੱਖ ਦੇ ਦੂਜੇ ਦਿਨ ਭੈਣਾਂ ਆਪਣੇ ਭਰਾ ਦੀ ਖੁਸ਼ਹਾਲੀ ਅਤੇ ਲੰਬੀ ਉਮਰ ਦੀ ਅਰਦਾਸ ਕਰਨ ਲਈ ਉਸ ਨੂੰ ਤਿਲਕ ਲਗਾ ਕੇ ਭਾਈ ਦੂਜ ਦਾ ਤਿਉਹਾਰ ਮਨਾਉਦੀਆਂ ਹਨ।
ਇਸ ਦਿਨ ਪਹਿਲਾ ਭਰਾ ਨੂੰ ਤਿਲਕ ਲਗਾ ਕੇ ਉਸਦੀ ਆਰਤੀ ਕੀਤੀ ਜਾਂਦੀ ਹੈ ਅਤੇ ਭਗਵਾਨ ਤੋਂ ਉਸਦੀ ਲੰਬੀ ਉਮਰ ਦੀ ਅਰਦਾਸ ਕੀਤੀ ਜਾਂਦੀ ਹੈ। ਇਸ ਤਿਉਹਾਰ ਨੂੰ ਮਨਾਉਣ ਨਾਲ ਭਰਾ-ਭੈਣ ਦੇ ਵਿਚਕਾਰ ਪਿਆਰ ਵੱਧਦਾ ਹੈ। ਜੋ ਵਿਆਹੀਆ ਭੈਣਾ ਆਪਣੇ ਭਰਾਵਾਂ ਤੋਂ ਦੂਰ ਰਹਿੰਦੀਆਂ ਹਨ, ਉਨ੍ਹਾਂ ਲਈ ਭਾਈ ਦੂਜ ਅਤੇ ਰੱਖੜੀ ਦਾ ਤਿਉਹਾਰ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ।
ਭਾਈ ਦੂਜ 'ਤੇ ਇਸ ਤਰ੍ਹਾਂ ਲਗਾਓ ਤਿਲਕ: ਸਭ ਤੋਂ ਪਹਿਲਾ ਇਸ ਦਿਨ ਭਰਾ-ਭਾਣ ਸਵੇਰੇ ਇਸ਼ਨਾਨ ਕਰਕੇ ਸਾਫ਼ ਕੱਪੜੇ ਪਾਉਣ। ਉਸ ਤੋਂ ਬਾਅਦ ਕੇਸਰ ਅਤੇ ਲਾਲ ਚੰਦਨ ਨਾਲ ਤਿਲਕ ਤਿਆਰ ਕਰੋ। ਇੱਕ ਥਾਲ 'ਚ ਰੋਲੀ, ਅਕਸ਼ਤ, ਨਾਰੀਅਲ ਅਤੇ ਦੀਪਕ ਰੱਖੋ। ਇਸਦੇ ਨਾਲ ਹੀ ਥਾਲੀ 'ਚ ਕੁਝ ਮਠਿਆਈਆਂ ਅਤੇ ਸੁਪਾਰੀ ਵੀ ਰੱਖੋ। ਸਭ ਤੋਂ ਪਹਿਲਾ ਭਗਵਾਨ ਗਣੇਸ਼ ਜੀ ਦੀ ਪੂਜਾ ਕਰੋ। ਉਨ੍ਹਾਂ ਨੂੰ ਤਿਲਕ ਲਗਾਓ। ਇਸ ਤੋਂ ਬਾਅਦ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਨੂੰ ਤਿਲਕ ਲਗਾਓ। ਇਸਦੇ ਨਾਲ ਹੀ, ਘਰ 'ਚ ਸਥਾਪਿਤ ਦੇਵੀ-ਦੇਵਤਿਆਂ ਦੀ ਪੂਜਾ ਕਰਕੇ ਭਰਾ ਨੂੰ ਤਿਲਕ ਲਗਾਉਣ ਦੀ ਤਿਆਰੀ ਕਰੋ।
ਆਪਣੇ ਭਰਾ ਨੂੰ ਇੱਕ ਲੱਕੜੀ ਦੇ ਬੋਰਡ ਜਾਂ ਕਿਸੇ ਊਨ ਦੀ ਸੀਟ 'ਤੇ ਬਿਠਾਓ। ਭਰਾ ਦਾ ਚਿਹਰਾ ਉੱਤਰ ਪੂਰਵ ਦਿਸ਼ਾ ਵੱਲ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਭਰਾ ਦੇ ਮੱਥੇ 'ਤੇ ਤਿਲਕ ਲਗਾਓ, ਉਸਦੇ ਉੱਪਰ ਅਕਸ਼ਤ ਚੌਲ ਲਗਾਓ। ਤਿਲਕ ਲਗਾਉਣ ਤੋਂ ਬਾਅਦ ਭਰਾ ਭੈਣ ਦੇ ਹੱਥਾਂ 'ਚ ਰਕਸ਼ਾ ਸੂਤਰ ਬੰਨ੍ਹਦੇ ਹਨ ਅਤੇ ਉਸ ਨੂੰ ਮਿਠਾਈ ਖੁਆ ਕੇ ਉਸ ਦਾ ਮੂੰਹ ਮਿੱਠਾ ਕਰਵਾਉਦੇ ਹਨ। ਫਿਰ ਭਰਾ ਦੀ ਆਰਤੀ ਕਰੋ ਅਤੇ ਭਗਵਾਨ ਤੋਂ ਭਰਾ ਖੁਸ਼ਹਾਲੀ ਅਤੇ ਲੰਬੀ ਉਮਰ ਦੀ ਅਰਦਾਸ ਕਰੋ। ਇਸਦੇ ਨਾਲ ਹੀ, ਭਰਾ ਵੀ ਆਪਣੀ ਭੈਣ ਦੀ ਖੁਸ਼ਹਾਲੀ ਦੀ ਅਰਦਾਸ ਕਰਦੇ ਹੋਏ ਭੈਣਾਂ ਨੂੰ ਆਪਣਾ ਆਸ਼ੀਰਵਾਦ ਦੇਣ ਅਤੇ ਕੋਈ ਤੌਹਫ਼ਾ ਦੇਣ।
- ਚੈਤਰ ਕ੍ਰਿਸ਼ਨ ਪੱਖ ਦ੍ਵਿਤੀਆ, ਭਵਨ ਨਿਰਮਾਣ ਅਤੇ ਤੀਰਥ ਯਾਤਰਾ ਲਈ ਇੱਕ ਚੰਗੀ ਤਰੀਕ - 27 March Bhai Dooj
- ਮੇਰੀ ਗ੍ਰਿਫਤਾਰੀ ਗੈਰ-ਕਾਨੂੰਨੀ ਹੈ, ਮੈਨੂੰ ਤੁਰੰਤ ਰਿਹਾਅ ਕਰੋ..., CM ਕੇਜਰੀਵਾਲ ਦੀ ਪਟੀਸ਼ਨ 'ਤੇ ਅੱਜ ਹਾਈਕੋਰਟ 'ਚ ਹੋਵੇਗੀ ਸੁਣਵਾਈ - Petition For Release Of CM Kejriwal
- Horoscope 27 March: ਜਾਣੋ ਕਿਵੇਂ ਰਹੇਗਾ ਦਿਨ, ਪੜ੍ਹੋ ਅੱਜ ਦਾ ਰਾਸ਼ੀਫਲ - Today Horoscope
ਭਾਈ ਦੂਜ ਦਾ ਸ਼ੁੱਭ ਸਮਾਂ: ਇਸ ਸਾਲ ਚੈਤਰ ਕ੍ਰਿਸ਼ਨ ਪੱਖ ਦਵਿਤੀਆ ਤਿਥੀ 26 ਮਾਰਚ ਨੂੰ ਦੁਪਹਿਰ 2:55 ਵਜੇ ਸ਼ੁਰੂ ਹੋ ਚੁੱਕੀ ਹੈ ਅਤੇ ਅੱਜ ਦੇ ਦਿਨ 27 ਮਾਰਚ ਨੂੰ ਸ਼ਾਮ 05:07 ਵਜੇ ਸਮਾਪਤ ਹੋਵੇਗੀ। ਧਿਆਨ ਰਹੇ ਕਿ ਇਸ ਦਿਨ ਰਾਹੂਕਾਲ (ਲਗਭਗ 11.30 ਤੋਂ 2.30 ਵਜੇ ਤੱਕ) ਦੌਰਾਨ ਭਾਈ ਦੂਜ ਨਾ ਮਨਾਓ।