ਚੰਡੀਗੜ੍ਹ: ਦੇਸ਼ ਦੇ ਸਭ ਤੋਂ ਸਫਲ ਕਾਰੋਬਾਰੀ ਅਤੇ ਅਰਬਪਤੀਆਂ ਵਿੱਚ ਸ਼ੁਮਾਰ ਰਤਨ ਟਾਟਾ ਨੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਆ ਹਨ। ਪਿਛਲੇ ਲੰਮੇਂ ਸਮੇਂ ਤੋਂ ਉਹ ਬਿਮਾਰ ਹੋਣ ਕਾਰਣ ਹਸਪਤਾਲ ਵਿੱਚ ਦਾਖਿਲ ਸਨ। 86 ਸਾਲ ਦੀ ਉਮਰ ਵਿੱਚ ਭਾਰਤ ਦੇ ਇਸ ਅਸਲੀ ਰਤਨ ਨੇ ਆਖਰੀ ਸਾਹ ਲਏ ਹਨ। ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕੋਲਾਬਾ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਜਾਇਆ ਗਿਆ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ।
ਅੰਤਿਮ ਦਰਸ਼ਨਾਂ ਲਈ ਸਮਾਂ ਤੈਅ
ਰਤਨ ਟਾਟਾ ਦੀ ਮ੍ਰਿਤਕ ਦੇਹ ਲਈ ਪੋਰਟੇਬਲ ਕੋਲਡ ਸਟੋਰੇਜ ਮੁਰਦਾਘਰ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਲੋਕਾਂ ਨੂੰ ਅੱਜ ਸ਼ਾਮ 4 ਵਜੇ ਤੱਕ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ ਵਿੱਚ ਲਿਆਂਦਾ ਜਾਵੇਗਾ। ਅੱਜ ਬਹੁਤ ਸਾਰੇ ਉਦਯੋਗਪਤੀ, ਕਾਰੋਬਾਰੀ, ਅਦਾਕਾਰ ਅਤੇ ਸਿਆਸਤਦਾਨ ਦਿਨ ਵੇਲੇ ਉਸ ਦੇ ਘਰ ਆ ਸਕਦੇ ਹਨ। ਦੱਸ ਦਈਏ ਟਾਟਾ ਨੇ ਪਿਛਲੇ ਸੋਮਵਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਬਿਆਨ ਪੋਸਟ ਕੀਤਾ, ਜਿਸ 'ਚ ਉਨ੍ਹਾਂ ਨੇ ਆਪਣੀ ਸਿਹਤ ਨੂੰ ਲੈ ਕੇ ਅਫਵਾਹਾਂ ਨੂੰ ਖਾਰਿਜ ਕੀਤਾ ਸੀ। ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਉਹ ਗੰਭੀਰ ਰੂਪ ਵਿੱਚ ਬਿਮਾਰ ਹਨ। ਉਨ੍ਹਾਂ ਕਿਹਾ ਸੀ, "ਚਿੰਤਾ ਦੀ ਕੋਈ ਗੱਲ ਨਹੀਂ ਹੈ। ਮੈਂ ਚੰਗੇ ਮੂਡ ਵਿੱਚ ਹਾਂ।" ਉਨ੍ਹਾਂ ਦਾ ਬਕਾਇਦਾ ਮੈਡੀਕਲ ਚੈਕਅੱਪ ਚੱਲ ਰਿਹਾ ਸੀ। ਉਨ੍ਹਾਂ ਲੋਕਾਂ ਅਤੇ ਮੀਡੀਆ ਨੂੰ ਗਲਤ ਜਾਣਕਾਰੀ ਫੈਲਾਉਣ ਤੋਂ ਬਚਣ ਦੀ ਅਪੀਲ ਕੀਤੀ ਸੀ।
1991 ਵਿੱਚ ਟਾਟਾ ਸੰਨਜ਼ ਦੇ ਚੇਅਰਮੈਨ ਬਣੇ
ਰਤਨ ਟਾਟਾ ਭਾਰਤੀ ਉਦਯੋਗ ਦੀ ਇੱਕ ਵੱਡੀ ਸ਼ਖਸੀਅਤ ਹਨ। ਉਹ 1991 ਵਿੱਚ ਭਾਰਤ ਦੇ ਸਭ ਤੋਂ ਵੱਡੇ ਕਾਰਪੋਰੇਟ ਸਮੂਹਾਂ ਵਿੱਚੋਂ ਇੱਕ, ਟਾਟਾ ਸੰਨਜ਼ ਦੇ ਚੇਅਰਮੈਨ ਬਣੇ ਅਤੇ 2012 ਤੱਕ ਟਾਟਾ ਸਮੂਹ ਦੀ ਅਗਵਾਈ ਕੀਤੀ। ਉਨ੍ਹਾਂ ਦੀ ਅਗਵਾਈ ਹੇਠ, ਟਾਟਾ ਸਮੂਹ ਨੇ ਵਿਸ਼ਵ ਪੱਧਰ 'ਤੇ ਵਿਸਥਾਰ ਕੀਤਾ, ਟੈਟਲੀ, ਕੋਰਸ ਅਤੇ ਜੈਗੁਆਰ ਲੈਂਡ ਰੋਵਰ ਵਰਗੀਆਂ ਵੱਡੀਆਂ ਕੰਪਨੀਆਂ ਨੂੰ ਹਾਸਲ ਕੀਤਾ, ਟਾਟਾ ਨੂੰ ਘਰੇਲੂ ਕੰਪਨੀ ਤੋਂ ਇੱਕ ਗਲੋਬਲ ਕੰਪਨੀ ਵਿੱਚ ਬਦਲ ਦਿੱਤਾ।
ਸਸਤੀ ਕਾਰ ਟਾਟਾ ਨੈਨੋ ਨੂੰ ਲਾਂਚ ਕੀਤਾ
ਰਤਨ ਟਾਟਾ ਦੀ ਅਗਵਾਈ 'ਚ ਗਰੁੱਪ ਨੇ ਦੁਨੀਆਂ ਦੀ ਸਭ ਤੋਂ ਸਸਤੀ ਕਾਰ ਟਾਟਾ ਨੈਨੋ ਨੂੰ ਲਾਂਚ ਕੀਤਾ। ਉਨ੍ਹਾਂ ਨੇ ਗਲੋਬਲ ਆਈਟੀ ਲੀਡਰ ਬਣਨ ਲਈ ਸਮੂਹ ਦੀ ਆਈਟੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਦਾ ਵਿਸਤਾਰ ਕੀਤਾ। ਰਤਨ ਟਾਟਾ ਨੇ 2012 ਵਿੱਚ ਟਾਟਾ ਸੰਨਜ਼ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਬਾਅਦ ਵਿੱਚ ਟਾਟਾ ਸੰਨਜ਼ ਅਤੇ ਟਾਟਾ ਮੋਟਰਜ਼ ਅਤੇ ਟਾਟਾ ਸਟੀਲ ਸਮੇਤ ਹੋਰ ਸਮੂਹ ਕੰਪਨੀਆਂ ਦੇ ਆਨਰੇਰੀ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।