ਨਵੀਂ ਦਿੱਲੀ: ਟ੍ਰੇਨ 'ਚ ਸਫਰ ਕਰਨ ਵਾਲੇ ਲੋਕ ਅਕਸਰ ਕਮਰਾ ਲੈਣ ਲਈ ਦੂਜੇ ਸ਼ਹਿਰਾਂ 'ਚ ਭਟਕਦੇ ਰਹਿੰਦੇ ਹਨ। ਇਨ੍ਹਾਂ ਵਿੱਚੋਂ ਬਹੁਤੇ ਲੋਕ ਸਟੇਸ਼ਨ ਦੇ ਆਲੇ-ਦੁਆਲੇ ਹੋਟਲ ਲੱਭਦੇ ਹਨ ਪਰ ਉਨ੍ਹਾਂ ਦਾ ਕਿਰਾਇਆ ਵੀ ਬਹੁਤ ਜ਼ਿਆਦਾ ਹੁੰਦਾ ਹੈ। ਰੇਲ ਯਾਤਰੀਆਂ ਲਈ ਹੁਣ ਇੱਕ ਖੁਸ਼ਖਬਰੀ ਹੈ ਕਿ ਉਨ੍ਹਾਂ ਨੂੰ ਹੁਣ ਸੜਕਾਂ 'ਤੇ ਨਹੀਂ ਭਟਕਣਾ ਪਵੇਗਾ। ਹੁਣ ਰੇਲ ਯਾਤਰੀਆਂ ਨੂੰ ਸਟੇਸ਼ਨ 'ਤੇ ਹੀ ਘੱਟ ਰੇਟ ਤੇ ਹੋਟਲ ਮਿਲੇਗਾ, ਆਓ ਜਾਣੀਏ ਕਿਵੇਂ...
ਇੰਨਾ ਹੀ ਨਹੀਂ ਕੁਝ ਲੋਕਾਂ ਨੂੰ ਤਾਂ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਆਪਣੀ ਪਸੰਦ ਦਾ ਕਮਰਾ ਨਹੀਂ ਮਿਲਦਾ। ਇਸ ਸਮੇਂ ਅਜਿਹੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਉਸ ਦੇ ਲਈ ਰੇਲਵੇ ਨੇ ਇਕ ਨਵੀਂ ਸੁਵਿਧਾ ਸ਼ੁਰੂ ਕੀਤੀ ਹੈ ਤਾਂ ਜੋ ਯਾਤਰੀਆਂ ਨੂੰ ਆਪਣੇ ਕਮਰਿਆਂ ਲਈ ਭਟਕਣਾ ਨਾ ਪਵੇ।
ਇੱਥੇ ਦੱਸਣਯੋਗ ਹੈ ਕਿ ਭਾਰਤੀ ਰੇਲਵੇ ਯਾਤਰੀਆਂ ਨੂੰ ਸਟੇਸ਼ਨ 'ਤੇ ਹੀ ਰੁਕਣ ਦੀ ਸਹੂਲਤ ਦੇਵੇਗਾ। ਇਹ ਦੇਸ਼ ਦੇ ਕਈ ਰੇਲਵੇ ਸਟੇਸ਼ਨਾਂ 'ਤੇ ਮੌਜੂਦ ਹੈ। ਟਿਕਟਾਂ ਦੀ ਬੁਕਿੰਗ ਕਰਦੇ ਸਮੇਂ, ਤੁਸੀਂ ਸੂਚੀ ਵਿੱਚ ਇਨ੍ਹਾਂ ਸਟੇਸ਼ਨਾਂ ਦੇ ਨਾਮ ਦੇਖ ਸਕਦੇ ਹੋ। ਹੈਰਾਨੀ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਲੋਕ ਰੇਲਵੇ ਦੀ ਇਸ ਸਹੂਲਤ ਤੋਂ ਅਣਜਾਣ ਹਨ।
ਪੀਐਮ ਮੋਦੀ ਨੇ ਕੀਤਾ ਸੀ ਉਦਘਾਟਨ
ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲਵੇ ਦੇ 304 ਬੈੱਡ ਵਾਲੇ ਰਿਟਾਇਰਿੰਗ ਰੂਮ ਦਾ ਉਦਘਾਟਨ ਕੀਤਾ ਸੀ। ਇਹ ਰਿਟਾਇਰਿੰਗ ਰੂਮ ਬਿਲਕੁਲ ਆਲੀਸ਼ਾਨ ਹਨ ਅਤੇ ਇਸ ਵਿੱਚ ਵੀ ਬਿਲਕੁਲ ਹੋਟਲ ਵਰਗੀਆਂ ਸਹੂਲਤਾਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਕਿਰਾਇਆ ਵੀ ਨਾ-ਮਾਤਰ ਸੀ। ਤੁਸੀਂ ਇਹ ਕਮਰੇ ਆਨਲਾਈਨ ਬੁੱਕ ਕਰ ਸਕਦੇ ਹੋ।
ਕਿੰਨਾ ਹੋਵੇਗਾ ਕਿਰਾਇਆ?
ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਕਮਰਿਆਂ 'ਚ ਰਹਿਣ ਲਈ ਤੁਹਾਨੂੰ ਸਿਰਫ 100 ਤੋਂ 700 ਰੁਪਏ ਦੇਣੇ ਪੈਂਦੇ ਹਨ। IRCTC ਦੇ ਇਨ੍ਹਾਂ ਕਮਰਿਆਂ ਵਿੱਚ AC ਦੀ ਸਹੂਲਤ ਵੀ ਉਪਲੱਬਧ ਹੈ ਅਤੇ ਹੋਟਲ ਦੇ ਕਮਰਿਆਂ ਵਾਂਗ, ਇਨ੍ਹਾਂ ਵਿੱਚ ਵੀ ਉਹ ਸਭ ਚੀਜਾਂ ਹਨ ਜਿਸਦੀ ਤੁਹਾਨੂੰ ਲੋੜ ਹੈ।
ਜਾਣੋ ਕਿਵੇ ਬੁੱਕ ਕਰੀਏ?
- ਇਨ੍ਹਾਂ ਕਮਰਿਆਂ ਨੂੰ ਬੁੱਕ ਕਰਨ ਲਈ ਪਹਿਲਾਂ IRCTC ਖਾਤਾ ਖੋਲ੍ਹੋ।
- ਇਸ ਤੋਂ ਬਾਅਦ, ਲੌਗਇਨ ਕਰੋ ਅਤੇ ਮਾਈ ਬੁਕਿੰਗ ਦਾ ਆਪਸ਼ਨ ਚੁਣੋ।
- ਇੱਥੇ ਤੁਹਾਨੂੰ ਟਿਕਟ ਬੁਕਿੰਗ ਦੇ ਹੇਠਾਂ 'ਰਿਟਾਇਰਿੰਗ ਰੂਮ' ਦਾ ਆਪਸ਼ਨ ਮਿਲੇਗਾ।
- ਇਸ 'ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਕਮਰਾ ਬੁੱਕ ਕਰਨ ਦਾ ਆਪਸ਼ਨ ਦਿਖਾਈ ਦੇਵੇਗਾ।
- ਇੱਥੇ ਆਪਣੀ ਨਿੱਜੀ ਅਤੇ ਯਾਤਰਾ ਸੰਬੰਧੀ ਜਾਣਕਾਰੀ ਦਰਜ ਕਰੋ।
- ਇਸ ਤੋਂ ਬਾਅਦ ਭੁਗਤਾਨ ਕਰੋ ਅਤੇ ਆਪਣਾ ਕਮਰਾ ਬੁੱਕ ਕਰੋ।