ਹੈਦਰਾਬਾਦ: ਮਾਂ ਦੁਰਗਾ ਦੀ ਵਿਸ਼ੇਸ਼ ਪੂਜਾ ਲਈ ਚੈਤਰ ਨਵਰਾਤਰੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਚੈਤਰ ਨਵਰਾਤਰੀ 'ਚ ਦੇਵੀ ਮਾਂ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੌਰਾਨ ਦੇਵੀ ਮਾਂ ਦਾ ਆਸ਼ੀਰਵਾਦ ਲੈਣ ਲਈ ਕਈ ਉਪਾਅ ਵੀ ਕੀਤੇ ਜਾਂਦੇ ਹਨ। ਇਸ ਵਾਰ ਚੈਤਰ ਨਵਰਾਤਰੀ ਦੀ ਸ਼ੁਰੂਆਤ 9 ਅਪ੍ਰੈਲ ਨੂੰ ਹੋ ਰਹੀ ਹੈ ਅਤੇ ਖਤਮ 17 ਅਪ੍ਰੈਲ ਨੂੰ ਰਾਮ ਨੌਮੀ ਵਾਲੇ ਦਿਨ ਹੋਵੇਗੀ। ਨਵਰਾਤਰੀ ਦੇ ਪਹਿਲੇ ਵਰਤ ਤੋਂ ਲੈ ਕੇ ਆਖਰੀ ਦਿਨ ਤੱਕ ਸ਼ੁੱਭ ਮੁਹੂਰਤ ਦਾ ਧਿਆਨ ਰੱਖਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜੋ ਵਿਅਕਤੀ ਨਵਰਾਤਰੀ 'ਚ ਪੂਰੀ ਮਨ ਨਾਲ ਮਾਤਾ ਦਾ ਵਰਤ ਰੱਖਦਾ ਹੈ ਅਤੇ ਦੁਰਗਾ ਸਪਤਸ਼ਤੀ ਦਾ ਪਾਠ ਕਰਦਾ ਹੈ, ਤਾਂ ਉਸ ਵਿਅਕਤੀ ਨੂੰ ਦੇਵੀ ਦੁਰਗਾ ਦਾ ਆਸ਼ੀਰਵਾਦ ਮਿਲਦਾ ਹੈ। ਹਾਂਲਾਕਿ, ਕੁਝ ਲੋਕ ਇਸ ਦਿਨ ਪੂਰੇ ਵਰਤ ਨਹੀਂ ਰੱਖ ਪਾਉਦੇ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਹੋਣ 'ਤੇ ਤੁਸੀਂ ਕੁਝ ਉਪਾਅ ਅਜ਼ਮਾ ਕੇ 9 ਦਿਨਾਂ ਦੀ ਸਾਧਨਾ ਦਾ ਫਲ ਲੈ ਸਕਦੇ ਹੋ।
ਉਪਾਅ:-
ਦੇਵੀ ਮੰਤਰ: ਜੇਕਰ ਕਿਸੇ ਕਾਰਨ ਕਰਕੇ ਤੁਹਾਡਾ ਵਰਤ ਪੂਰਾ ਨਹੀਂ ਹੋਇਆ, ਤਾਂ ਰੋਜ਼ਾਨਾ ਦੇਵੀ ਦੀ ਪੂਜਾ ਅਤੇ ਉਨ੍ਹਾਂ ਦੇ ਮੰਤਰਾਂ ਦਾ ਜਾਪ ਜ਼ਰੂਰ ਕਰੋ। ਇਸ ਨਾਲ ਮਾਂ ਦਾ ਆਸ਼ੀਰਵਾਦ ਬਣਿਆ ਰਹੇਗਾ।
ਕੰਨਿਆ ਪੂਜਾ: ਜੇਕਰ ਤੁਸੀਂ ਨਵਰਾਤਰੀ ਦੇ ਵਰਤ ਪੂਰੇ ਨਹੀਂ ਕਰ ਪਾ ਰਹੇ ਹੋ, ਤਾਂ ਹਰ ਦਿਨ ਇੱਕ ਕੰਨਿਆ ਨੂੰ ਘਰ 'ਚ ਬੁਲਾਓ ਅਤੇ ਉਸਦੀ ਪੂਜਾ ਕਰੋ। ਇਸ ਤੋਂ ਇਲਾਵਾ, ਉਸਨੂੰ ਖਾਣਾ ਖਿਲਾਓ ਅਤੇ ਤੌਹਫ਼ਾ ਦੇਣ ਤੋਂ ਬਾਅਦ ਉਸਦਾ ਆਸ਼ੀਰਵਾਰ ਵੀ ਜ਼ਰੂਰ ਲਓ। ਇਸ ਨਾਲ ਮਾਂ ਦਾ ਆਸ਼ੀਰਵਾਦ ਬਣਿਆ ਰਹੇਗਾ।
ਸ਼੍ਰੀਯੰਤਰ ਦੀ ਪੂਜਾ: ਦੇਵੀ ਮਾਂ ਦਾ ਆਸ਼ੀਰਵਾਦ ਪਾਉਣ ਲਈ ਨਵਰਾਤਰੀ ਦੇ ਪਹਿਲੇ ਦਿਨ ਪੂਰੇ ਮਨ ਨਾਲ ਸ਼੍ਰੀ ਯੰਤਰ ਦੀ ਸਥਾਪਨਾ ਕਰੋ ਅਤੇ ਪੂਜਾ ਕਰੋ। ਇਸ ਉਪਾਅ ਨਾਲ ਦੇਵੀ ਮਾਂ ਦਾ ਆਸ਼ੀਰਵਾਦ ਮਿਲਦਾ ਹੈ।