ਹਰਿਆਣਾ/ਕਰਨਾਲ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਕਰਨਾਲ ਵਿਧਾਨ ਸਭਾ ਉਪ ਚੋਣ ਵਿੱਚ ਭਾਜਪਾ ਉਮੀਦਵਾਰ ਨਾਇਬ ਸਿੰਘ ਸੈਣੀ ਨੇ ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਉੱਤੇ ਵੱਡਾ ਹਮਲਾ ਕੀਤਾ ਹੈ। ਇਸ ਤੋਂ ਇਲਾਵਾ ਨਾਇਬ ਸਿੰਘ ਸੈਣੀ ਨੇ ਭੁਪਿੰਦਰ ਸਿੰਘ ਹੁੱਡਾ 'ਤੇ ਵੀ ਚੁਟਕੀ ਲਈ ਹੈ।
"ਜੇਲ੍ਹ ਦੀ ਭੜਾਸ ਕੱਢ ਰਹੇ ਕੇਜਰੀਵਾਲ": ਚੋਣ ਪ੍ਰਚਾਰ ਲਈ ਕਰਨਾਲ ਪਹੁੰਚੇ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਨੇ ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਸਵਾਲ 'ਤੇ ਬੋਲਦੇ ਹੋਏ ਕਿਹਾ ਹੈ ਕਿ, "ਸਾਰਾ ਮਾਮਲਾ ਮੰਦਭਾਗਾ ਹੈ। ਸ਼ਰਾਬ ਘੁਟਾਲੇ ਦੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਜੇਲ੍ਹ ਗਏ ਸਨ, ਉਹ ਲੰਬੇ ਸਮੇਂ ਤੋਂ ਜੇਲ੍ਹ ਦੇ ਅੰਦਰ ਸੀ, ਇਸ ਲਈ ਉਹ ਜੇਲ੍ਹ 'ਚ ਨਿਰਾਸ਼ ਹੋ ਰਹੇ ਸੀ ਅਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਘਰ 'ਚ ਸਵਾਤੀ ਮਾਲੀਵਾਲ ਨੂੰ ਕੁੱਟਣਾ ਦਾ ਕੰਮ ਕੀਤਾ, ਜੋ ਔਰਤਾਂ ਦਾ ਅਪਮਾਨ ਹੈ।"
"ਬਾਪੂ ਨੇ ਮੈਦਾਨ ਛੱਡਿਆ, ਪੁੱਤ ਨੂੰ ਫਸਾ ਦਿੱਤਾ" : ਕਾਂਗਰਸ ਦੇ ਹਲਕਾ ਇੰਚਾਰਜ ਦੀਪਕ ਬਬਰਿਆ ਦੇ ਲੈਟਰ ਬੰਬ 'ਤੇ ਬਿਆਨ ਦਿੰਦੇ ਹੋਏ ਨਾਇਬ ਸਿੰਘ ਸੈਣੀ ਨੇ ਕਿਹਾ ਕਿ "ਕਾਂਗਰਸ ਅੰਦਰ ਕਾਫੀ ਫੁੱਟ ਹੈ ਅਤੇ ਇਹ ਅਕਸਰ ਹੀ ਮੰਚਾਂ ਤੋਂ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ। ਕਾਂਗਰਸ ਪੂਰੀ ਤਰ੍ਹਾਂ ਵੰਸ਼ਵਾਦ ਦੇ ਲਾਲਚ ਵਿੱਚ ਫਸ ਚੁੱਕੀ ਹੈ। ਦਿੱਲੀ ਵਿਚ ਗਾਂਧੀ ਪਰਿਵਾਰ ਅਤੇ ਹਰਿਆਣਾ ਵਿਚ ਹੁੱਡਾ ਪਰਿਵਾਰ ਦੋਵੇਂ ਹੀ ਵੰਸ਼ਵਾਦ ਦੇ ਲਾਲਚ ਵਿਚ ਫਸੇ ਹੋਏ ਹਨ। ਰੋਹਤਕ ਵਿੱਚ ਪਾਰਟੀ ਦੇ ਹੋਰ ਵੀ ਸੀਨੀਅਰ ਆਗੂ ਸਨ ਜੋ ਚੋਣ ਲੜਨ ਦੇ ਕਾਬਲ ਸਨ, ਪਰ ਪਰਿਵਾਰਵਾਦ ਹੈ। ਪਹਿਲਾਂ ਬਾਪੂ ਤੇ ਬੇਟੇ ਨੇ ਚੋਣ ਲੜੀ ਸੀ, ਦੋਵਾਂ ਦੀ ਪਿੱਠ ਲੱਗ ਗਈ, ਹੁਣ ਬਾਪੂ ਮੈਦਾਨ ਛੱਡ ਕੇ ਭੱਜ ਗਿਆ ਹੈ ਤੇ ਪੁੱਤ ਨੂੰ ਫਸਾ ਗਿਆ ਹੈ। ਹੁਣ ਉਹ ਵੀ ਚੋਣ ਹਾਰ ਜਾਵੇਗਾ। ਬਾਬਰਿਆ ਕੀ ਕਰਨਗੇ, ਉਹ ਚਿੱਠੀਆਂ ਲਿਖਦੇ ਰਹਿਣਗੇ, ਪਰ ਕਾਂਗਰਸ ਦਾ ਸਫਾਇਆ ਹੋ ਜਾਵੇਗਾ।"
- ਦਿੱਲੀ ਪੁਲਿਸ ਅਚਾਨਕ ਕਿਉਂ ਪਹੁੰਚੀ ਸਵਾਤੀ ਮਾਲੀਵਾਲ ਦੇ ਘਰ ? ਜਾਣਨ ਲਈ ਪੜ੍ਹੋ ਪੁੂਰੀ ਖਬਰ - Swati Maliwal Assault Case
- ਸਵਾਤੀ ਮਾਲੀਵਾਲ ਦੁਰਵਿਵਹਾਰ ਮਾਮਲੇ 'ਚ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਰਿਸ਼ਵ ਕੁਮਾਰ ਨੂੰ ਨੋਟਿਸ ਕੀਤਾ ਜਾਰੀ, 17 ਮਈ ਨੂੰ ਕੀਤਾ ਜਾਵੇਗਾ ਪੇਸ਼ - case of mistreatment
- ਸੋਨੀਪਤ 'ਚ ਫੈਕਟਰੀ ਦਾ ਬੁਆਇਲਰ ਫਟਿਆ, ਦੋ ਦੀ ਮੌਤ, 25 ਤੋਂ ਵੱਧ ਜ਼ਖ਼ਮੀ - Boiler Blast in factory in Sonipat