ETV Bharat / bharat

ਹਰਿਆਣਾ 'ਚ ਭਾਜਪਾ ਦੀ ਨਵੀਂ ਸਰਕਾਰ ਦਾ ਅੱਜ ਫਲੋਰ ਟੈਸਟ: CM ਸੈਣੀ ਨੇ ਕਿਹਾ- ਸਾਡੇ ਕੋਲ 48 ਵਿਧਾਇਕਾਂ ਦਾ ਸਮਰਥਨ - Haryana CM Nayab Saini

ਬੀਤੇ ਦਿਨੀਂ ਹਰਿਆਣਾ 'ਚ ਜੇਜੇਪੀ ਨਾਲ ਗਠਜੋੜ ਟੁੱਟਣ ਤੋਂ ਬਾਅਦ ਖੱਟਰ ਸਰਕਾਰ ਦਾ ਤਖ਼ਤਾ ਪਲਟ ਹੋਇਆ ਤੇ ਮੁੜ ਤੋਂ ਭਾਜਪਾ ਦੇ ਨਾਇਬ ਸੈਣੀ ਵਲੋਂ ਆਪਣੀ ਕੈਬਨਿਟ ਨਾਲ ਮੁੱਖ ਮੰਤਰੀ ਦੀ ਸਹੁੰ ਚੁੱਕੀ ਗਈ। ਜਿਸ ਦੇ ਚੱਲਦੇ ਅੱਜ ਨਾਇਬ ਸੈਣੀ ਦੀ ਸਰਕਾਰ ਦਾ ਫਲੋਰ ਟੈਸਟ ਹੋਵੇਗਾ।

Haryana BJP New Government
Haryana BJP New Government
author img

By ETV Bharat Punjabi Team

Published : Mar 13, 2024, 8:31 AM IST

ਚੰਡੀਗੜ੍ਹ: ਹਰਿਆਣਾ ਵਿੱਚ ਮੰਗਲਵਾਰ ਨੂੰ ਨਵੀਂ ਕੈਬਨਿਟ ਦਾ ਗਠਨ ਕੀਤਾ ਗਿਆ। ਮਨੋਹਰ ਲਾਲ ਦੀ ਥਾਂ ਨਾਇਬ ਸੈਣੀ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਬਣੇ। ਉਨ੍ਹਾਂ ਨੇ ਪੰਜ ਮੰਤਰੀਆਂ ਸਮੇਤ ਸਹੁੰ ਚੁੱਕੀ। ਇਸ ਲਈ ਅੱਜ ਹਰਿਆਣਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਰੱਖਿਆ ਗਿਆ ਹੈ। ਜਿਸ ਵਿੱਚ ਨਵੀਂ ਸਰਕਾਰ ਫਲੋਰ ਟੈਸਟ ਪਾਸ ਕਰੇਗੀ। ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਵਿਧਾਨ ਸਭਾ 'ਚ ਫਲੋਰ ਟੈਸਟ ਹੋਵੇਗਾ।

ਭਾਜਪਾ ਦੀ ਨਵੀਂ ਸਰਕਾਰ ਦਾ ਅੱਜ ਫਲੋਰ ਟੈਸਟ: ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਾਲ ਕੰਵਰਪਾਲ ਗੁੱਜਰ, ਮੂਲਚੰਦ ਸ਼ਰਮਾ, ਰਣਜੀਤ ਸਿੰਘ ਚੌਟਾਲਾ, ਬਨਵਾਰੀ ਲਾਲ ਅਤੇ ਜੇਪੀ ਦਲਾਲ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਹ ਸਾਰੇ ਪੰਜ ਮੰਤਰੀ ਖੱਟਰ ਦੀ ਕੈਬਨਿਟ ਵਿੱਚ ਵੀ ਮੰਤਰੀ ਸਨ। ਸਹੁੰ ਚੁੱਕਣ ਤੋਂ ਬਾਅਦ ਨਾਇਬ ਸਿੰਘ ਸੈਣੀ ਨੇ ਪਹਿਲਾਂ ਚਾਰਜ ਸੰਭਾਲਿਆ ਅਤੇ ਫਿਰ ਕੈਬਨਿਟ ਮੀਟਿੰਗ ਕੀਤੀ। ਇਸ ਤੋਂ ਬਾਅਦ ਸੀਐਮ ਨਾਇਬ ਸੈਣੀ ਨੇ ਕਿਹਾ ਕਿ ਮਨੋਹਰ ਲਾਲ ਨੇ ਬਿਨਾਂ ਭੇਦਭਾਵ ਦੇ ਕੰਮ ਕੀਤਾ ਹੈ। ਯੋਜਨਾਵਾਂ ਨੂੰ ਯੋਜਨਾਬੱਧ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਇਆ ਗਿਆ ਹੈ।

ਸੀਐਮ ਸੈਣੀ ਨੇ 48 ਵਿਧਾਇਕਾਂ ਦੀ ਹਮਾਇਤ ਦਾ ਕੀਤਾ ਦਾਅਵਾ: ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਕਿਹਾ ਹੈ ਕਿ "ਨਵੀਂ ਕੈਬਨਿਟ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਦਾ ਧੰਨਵਾਦ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਹਰਿਆਣਾ ਅਤੇ ਚੰਗੇ ਪ੍ਰਸ਼ਾਸਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਇਹ ਸਭ ਤੋਂ ਵਧੀਆ ਉਦਾਹਰਣ ਹੈ। ਉਨ੍ਹਾਂ ਨੇ ਸੂਬੇ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਕਰਵਾਏ ਹਨ। ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਬੁੱਧਵਾਰ ਸਵੇਰੇ 11 ਵਜੇ ਹਰਿਆਣਾ ਵਿਧਾਨ ਸਭਾ ਵਿੱਚ ਫਲੋਰ ਟੈਸਟ ਹੋਵੇਗਾ। ਉਨ੍ਹਾਂ ਨੇ ਰਾਜਪਾਲ ਨੂੰ 48 ਵਿਧਾਇਕਾਂ ਦਾ ਸਮਰਥਨ ਪੱਤਰ ਸੌਂਪਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.