ਬੈਂਗਲੁਰੂ: ਭਾਰਤੀ ਰਾਸ਼ਟਰੀ ਹਾਕੀ ਟੀਮ ਦੇ ਅਰਜੁਨ ਪੁਰਸਕਾਰ ਜੇਤੂ ਖਿਡਾਰੀ ਵਰੁਣ ਕੁਮਾਰ ਉੱਤੇ ਬਲਾਤਕਾਰ ਦੇ ਇਲਜ਼ਾਮ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ। ਹੈਦਰਾਬਾਦ ਦੀ ਇੱਕ ਵਾਲੀਬਾਲ ਖਿਡਾਰਨ ਦੀ ਸ਼ਿਕਾਇਤ ਦੇ ਆਧਾਰ 'ਤੇ ਗਿਆਨ ਭਾਰਤੀ ਪੁਲਿਸ ਸਟੇਸ਼ਨ 'ਚ ਐਫਆਈਆਰ ਦਰਜ ਕੀਤੀ ਗਈ ਹੈ। ਭਾਰਤੀ ਹਾਕੀ ਟੀਮ ਦੇ ਡਿਫੈਂਡਰ ਵਰੁਣ ਕੁਮਾਰ ਦੇ ਖਿਲਾਫ POCSO ਦੇ ਤਹਿਤ FIR ਦਰਜ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੀੜਤ 22 ਸਾਲਾ ਕੁੜੀ ਨੇ ਦਾਅਵਾ ਕੀਤਾ ਹੈ ਕਿ ਵਰੁਣ ਕੁਮਾਰ ਨੇ ਵਿਆਹ ਦਾ ਵਾਅਦਾ ਕਰਕੇ ਪਿਛਲੇ ਪੰਜ ਸਾਲਾਂ ਦੌਰਾਨ ਕਈ ਵਾਰ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਵਰੁਣ ਕੁਮਾਰ ਅਤੇ ਪੀੜਤ ਲੜਕੀ ਇੱਕ ਦੂਜੇ ਨੂੰ ਇੰਸਟਾਗ੍ਰਾਮ ਰਾਹੀਂ ਜਾਣਦੇ ਸਨ, ਉਸ ਸਮੇਂ ਵਰੁਣ SAI 'ਚ ਟ੍ਰੇਨਿੰਗ ਕਰ ਰਹੇ ਸਨ। ਉਸ ਨੇ ਸ਼ਿਕਾਇਤ ਵਿੱਚ ਕਿਹਾ ਕਿ ਜਿਸ ਵੇਲੇ ਉਹ ਰਿਲੇਸ਼ਨ ਵਿੱਚ ਸਨ ਉਸ ਵੇਲੇ ਉਹ 17 ਸਾਲ ਦੀ ਸੀ । ਉਹ ਇੱਕ ਦੂਜੇ ਨੂੰ 2019 ਤੋਂ ਜਾਣਦੇ ਹਨ।
ਭਾਰਤ ਲਈ ਖਿਤਾਬ ਜਿੱਤਿਆ: ਵਰੁਣ ਕੁਮਾਰ ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਉਹ ਹਾਕੀ ਲਈ ਪੰਜਾਬ ਆ ਗਿਆ ਸੀ। 2017 ਵਿੱਚ ਭਾਰਤੀ ਟੀਮ ਲਈ ਆਪਣੀ ਸ਼ੁਰੂਆਤ ਕੀਤੀ, 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਵਰੁਣ ਕੁਮਾਰ 2022 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। 2020 ਟੋਕੀਓ ਓਲੰਪਿਕ ਵਿੱਚ ਭਾਰਤ ਦੀ ਕਾਂਸੀ ਤਮਗਾ ਜੇਤੂ ਟੀਮ ਦਾ ਮੈਂਬਰ ਰਿਹਾ। ਇਸ ਜਿੱਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਸਰਕਾਰ ਨੇ ਓਲੰਪਿਕ ਵਿੱਚ ਟੀਮ ਨੂੰ ਕਾਂਸੀ ਦਾ ਤਗ਼ਮਾ ਮਿਲਣ ਤੋਂ ਬਾਅਦ ਹਾਕੀ ਖਿਡਾਰੀ ਵਜੋਂ ਉਸ ਦੇ ਯੋਗਦਾਨ ਨੂੰ ਮਾਨਤਾ ਵਜੋਂ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਮਾਮਲਾ ਦਰਜ ਹੋਣ ਤੋਂ ਬਾਅਦ ਹੁਣ ਗਿਆਨਭਾਰਤੀ ਪੁਲਿਸ ਵਰੁਣ ਦੀ ਜਲੰਧਰ ਵਿੱਚ ਭਾਲ ਕਰ ਰਹੀ ਹੈ।
ਮਾਮਲਾ ਦਰਜ ਹੋਣ ਤੋਂ ਬਾਅਦ ਹੋਇਆ ਫਰਾਰ: ਦੱਸਣਯੋਗ ਹੈ ਕਿ ਵਰੁਣ ਕੁਮਾਰ ਦਾ ਪਿਛੋਕੜ ਹਿਮਾਚਲ ਪ੍ਰਦੇਸ਼ ਦਾ ਹੈ ਅਤੇ ਹੁਣ ਉਹ ਪੰਜਾਬ ਦੇ ਜਲੰਧਰ ਵਿੱਚ ਰਹਿ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹ ਫਰਾਰ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
- ਅਦਿਤੀ ਗੋਪੀਚੰਦ ਸਵਾਮੀ ਨੂੰ ਮਿਲਿਆ 'ਬ੍ਰੇਕਥਰੂ ਪਰਫਾਰਮਰ ਆਫ ਦਿ ਈਅਰ 2023' ਅਵਾਰਡ
- ਲੁੱਟ ਖੋਹਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੁਲਜ਼ਮ ਗ੍ਰਿਫਤਾਰ, ਨਸ਼ੇ ਲਈ ਕਰਦੇ ਸੀ ਲੁੱਟ
- ਪੰਜਾਬ ਦੇ ਕਲਾਸ-1 ਖਿਡਾਰੀਆਂ ਨੂੰ ਮਿਲੀ ਸਰਕਾਰੀ ਨੌਕਰੀ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਸਮੇਤ 7 ਖਿਡਾਰੀ DSP ਤੇ 4 PCS ਨਿਯੁਕਤ
ਪੋਸਕੋ ਐਕਟ ਕੀ ਹੈ?: ਬੱਚਿਆਂ ਨੂੰ ਹਰ ਤਰ੍ਹਾਂ ਦੇ ਜਿਨਸੀ ਸ਼ੋਸ਼ਣ ਤੋਂ ਬਚਾਉਣ ਲਈ, ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ 2012 ("ਪੋਕਸੋ ਐਕਟ, 2012") ਪਾਸ ਕੀਤਾ ਗਿਆ ਸੀ। ਸੰਯੁਕਤ ਰਾਸ਼ਟਰ ਨੇ 1989 ਵਿੱਚ "ਬੱਚਿਆਂ ਦੇ ਅਧਿਕਾਰਾਂ ਬਾਰੇ ਕਨਵੈਨਸ਼ਨ" ਨੂੰ ਅਪਣਾਇਆ,ਪਰ ਭਾਰਤ ਨੇ 2012 ਤੱਕ ਬੱਚਿਆਂ ਵਿਰੁੱਧ ਅਪਰਾਧਾਂ ਨੂੰ ਹੱਲ ਕਰਨ ਲਈ ਕੋਈ ਕਾਨੂੰਨ ਨਹੀਂ ਬਣਾਇਆ। ਇਹ ਬੱਚਿਆਂ ਵਿਰੁੱਧ ਕੀਤੇ ਗਏ ਅਪਰਾਧਾਂ ਲਈ ਘੱਟੋ-ਘੱਟ 20 ਸਾਲ ਦੀ ਕੈਦ ਤੋਂ ਲੈ ਕੇ ਸਖ਼ਤ ਸਜ਼ਾਵਾਂ ਲਾਉਂਦਾ ਹੈ। ਗੰਭੀਰ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ, ਦੋਸ਼ੀਆਂ ਨੂੰ ਫਾਂਸੀ ਵੀ ਦਿੱਤੀ ਜਾ ਸਕਦੀ ਹੈ।