ਨਵੀਂ ਦਿੱਲੀ: ਫੋਰਟਿਸ ਹਸਪਤਾਲ ਦੇ ਵਸੰਤ ਕੁੰਜ 'ਚ ਡਾਕਟਰਾਂ ਨੇ 10 ਮਿੰਟ 'ਚ ਸਫਲ ਆਪ੍ਰੇਸ਼ਨ ਕਰਕੇ 23 ਸਾਲਾ ਨੌਜਵਾਨ ਦੀ ਅੰਤੜੀ 'ਚੋਂ ਜ਼ਿੰਦਾ ਕਾਕਰੋਚ ਕੱਢਣ 'ਚ ਸਫਲਤਾ ਹਾਸਿਲ ਕੀਤੀ ਹੈ। ਜੇਕਰ ਸਰਜਰੀ ਜਲਦੀ ਨਾ ਕੀਤੀ ਗਈ ਹੁੰਦੀ ਤਾਂ ਇਹ ਨੌਜਵਾਨ ਲਈ ਘਾਤਕ ਸਾਬਿਤ ਹੋ ਸਕਦਾ ਸੀ। ਨੌਜਵਾਨ ਦੀ ਅੰਤੜੀ ਵਿੱਚ 3 ਸੈਂਟੀਮੀਟਰ ਦਾ ਇੱਕ ਕਾਕਰੋਚ ਮਿਲਿਆ ਹੈ।
ਫੋਰਟਿਸ ਹਸਪਤਾਲ ਵਸੰਤ ਕੁੰਜ ਦੇ ਗੈਸਟ੍ਰੋਐਂਟਰੌਲੋਜੀ ਵਿਭਾਗ ਦੇ ਸੀਨੀਅਰ ਸਲਾਹਕਾਰ ਡਾ. ਸ਼ੁਭਮ ਵਤਸ ਨੇ ਦੱਸਿਆ ਕਿ ਅਸੀਂ ਮਰੀਜ਼ ਦੀ ਜਾਂਚ ਕਰਨ ਤੋਂ ਬਾਅਦ ਐਂਡੋਸਕੋਪੀ ਦੀ ਮਦਦ ਨਾਲ 10 ਮਿੰਟਾਂ ਵਿੱਚ ਸਰਜਰੀ ਪੂਰੀ ਕਰ ਕੇ ਇਸ ਕਾਕਰੋਚ ਨੂੰ ਹਟਾ ਦਿੱਤਾ। ਜਦੋਂ ਮਰੀਜ਼ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਉਹ ਪਿਛਲੇ 2-3 ਦਿਨ੍ਹਾਂ ਤੋਂ ਪੇਟ ਦਰਦ ਅਤੇ ਬਦਹਜ਼ਮੀ ਤੋਂ ਪੀੜਤ ਸੀ। ਡਾਕਟਰ ਸ਼ੁਭਮ ਵਤਸ ਦੀ ਅਗਵਾਈ ਵਿੱਚ ਡਾਕਟਰਾਂ ਦੀ ਟੀਮ ਨੇ ਉਸ ਨੂੰ ਗੈਸਟਰੋਇੰਟੇਸਟਾਈਨਲ (ਜੀਆਈ) ਐਂਡੋਸਕੋਪੀ ਕਰਵਾਉਣ ਦੀ ਸਲਾਹ ਦਿੱਤੀ ਜਿਸ ਵਿੱਚ ਉਪਰੀ ਜੀਆਈ ਟ੍ਰੈਕਟ ਦੀ ਜਾਂਚ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਦੇ ਪੇਟ ਵਿੱਚ ਦਰਦ ਅਤੇ ਬਦਹਜ਼ਮੀ ਦਾ ਕਾਰਨ ਸਮਝ ਆਇਆ।
ਜਾਂਚ ਦੌਰਾਨ ਮਰੀਜ਼ ਦੀ ਛੋਟੀ ਅੰਤੜੀ ਵਿੱਚ ਇੱਕ ਜ਼ਿੰਦਾ ਕਾਕਰੋਚ ਫਸਿਆ ਮਿਲਿਆ। ਡਾਕਟਰਾਂ ਨੇ ਐਂਡੋਸਕੋਪੀ ਰਾਹੀਂ ਇਸ ਜ਼ਿੰਦਾ ਕਾਕਰੋਚ ਨੂੰ ਸਫਲਤਾਪੂਰਵਕ ਬਾਹਰ ਕੱਢ ਦਿੱਤਾ ਗਿਆ। ਇਸ ਪ੍ਰਕਿਰਿਆ ਲਈ ਐਂਡੋਸਕੋਪੀ ਦੀ ਮਦਦ ਲਈ ਗਈ। ਡਾਕਟਰਾਂ ਨੇ ਐਂਡੋਸਕੋਪੀ ਦਾ ਸ਼ੈਕਸ਼ਨ ਬਟਨ ਚਾਲੂ ਕਰਕੇ ਡਾਕਟਰਾਂ ਨੇ ਕਾਕਰੋਚ ਨੂੰ ਬਾਹਰ ਖਿੱਚ ਕੇ ਬਾਹਰ ਕੱਢ ਲਿਆ। ਇਸ ਤਰ੍ਹਾਂ ਮਰੀਜ਼ ਦੇ ਸਰੀਰ ਵਿੱਚੋਂ ਕਾਕਰੋਚ ਬਾਹਰ ਕੱਢ ਕੇ ਇਸ ਨੌਜਵਾਨ ਦੀ ਜਾਨ ਬਚਾਈ ਗਈ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡਾਕਟਰ ਨੇ ਦੱਸਿਆ ਕਿ ਛੋਟੀ ਅੰਤੜੀ 'ਚ ਜ਼ਿੰਦਾ ਕਾਕਰੋਚ ਹੋਣਾ ਜਾਨਲੇਵਾ ਹੋ ਸਕਦਾ ਹੈ। ਇਸ ਲਈ, ਅਸੀਂ ਤੁਰੰਤ ਐਂਡੋਸਕੋਪੀ ਦੀ ਮਦਦ ਨਾਲ ਇਸ ਕਾਕਰੋਚ ਨੂੰ ਹਟਾਉਣ ਲਈ ਸਰਜਰੀ ਕੀਤੀ।
ਕਾਕਰੋਚ ਮਰੀਜ਼ ਦੇ ਪੇਟ ਵਿੱਚ ਕਿਵੇਂ ਹੋਇਆ ਦਾਖਲ?
ਡਾਕਟਰਾਂ ਦਾ ਅੰਦਾਜ਼ਾ ਹੈ ਕਿ ਇਹ ਕਾਕਰੋਚ ਉਸ ਸਮੇਂ ਮਰੀਜ਼ ਦੇ ਸਰੀਰ ਵਿੱਚ ਦਾਖਲ ਹੋਇਆ ਜਦੋਂ ਉਹ ਖਾਣਾ ਖਾ ਰਿਹਾ ਸੀ ਜਾਂ ਉਹ ਸੌਂ ਰਿਹਾ ਸੀ। ਜੇਕਰ ਇਸ ਕਾਕਰੋਚ ਨੂੰ ਸਮੇਂ ਸਿਰ ਨਾ ਹਟਾਇਆ ਜਾਂਦਾ ਤਾਂ ਇਹ ਇਨਫੈਕਸ਼ਨ ਕਾਰਨ ਜਾਨਲੇਵਾ ਵੀ ਹੋ ਸਕਦਾ ਸੀ। ਡਾਕਟਰਾਂ ਨੇ ਜ਼ਿੰਦਾ ਕਾਕਰੋਚ ਨੂੰ ਕੱਢਣ ਲਈ ਐਂਡੋਸਕੋਪੀ ਦੀ ਮਦਦ ਨਾਲ ਸਰਜਰੀ ਪੂਰੀ ਕੀਤੀ।