ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਆਫਤਾਬ ਪੂਨਾਵਾਲਾ ਖ਼ਿਲਾਫ਼ ਡਿਜੀਟਲ ਅਤੇ ਫੋਰੈਂਸਿਕ ਸਬੂਤ ਰਿਪੋਰਟਾਂ ਵਾਲੀ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਅਦਾਲਤ ਦੇ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਕਰੀਬ 3,000 ਪੰਨਿਆਂ ਦੀ ਚਾਰਜਸ਼ੀਟ ਮੈਟਰੋਪੋਲੀਟਨ ਮੈਜਿਸਟ੍ਰੇਟ ਅਵੀਰਲ ਸ਼ੁਕਲਾ ਦੇ ਸਾਹਮਣੇ ਦਾਇਰ ਕੀਤੀ ਗਈ ਹੈ।
ਆਫਤਾਬ ਪੂਨਾਵਾਲਾ 'ਤੇ ਮਈ 2022 ਵਿਚ ਰਾਸ਼ਟਰੀ ਰਾਜਧਾਨੀ ਦੇ ਮਹਿਰੌਲੀ ਵਿਚ ਸ਼ਰਧਾ ਵਾਕਰ ਦਾ ਗਲਾ ਘੁੱਟਣ ਅਤੇ ਉਸ ਦੇ ਸਰੀਰ ਦੇ ਟੁਕੜੇ-ਟੁਕੜੇ ਕਰਨ ਦਾ ਦੋਸ਼ ਹੈ। ਫਿਰ ਪਛਾਣ ਤੋਂ ਬਚਣ ਲਈ ਸ਼ਰਧਾ ਦੇ ਸਰੀਰ ਦੇ ਅੰਗ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਖਿੱਲਰੇ ਗਏ। ਮੁਲਜ਼ਮ ਪੂਨਾਵਾਲਾ 'ਤੇ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਅਤੇ 201 (ਅਪਰਾਧ ਦੇ ਸਬੂਤ ਗਾਇਬ ਕਰਨ) ਦੇ ਤਹਿਤ ਦੋਸ਼ ਲਗਾਏ ਗਏ ਹਨ।
ਅਦਾਲਤੀ ਸੂਤਰਾਂ ਨੇ ਕਿਹਾ ਕਿ ਚਾਰਜਸ਼ੀਟ ਵਿੱਚ ਮੁੱਖ ਤੌਰ 'ਤੇ ਗੂਗਲ ਲੋਕੇਸ਼ਨ, ਸਰਚ ਹਿਸਟਰੀ ਅਤੇ ਹੋਰ ਡਿਜੀਟਲ ਅਤੇ ਫੋਰੈਂਸਿਕ ਸਬੂਤ ਰਿਪੋਰਟਾਂ ਸ਼ਾਮਿਲ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਸਬੂਤ ਪੂਨਾਵਾਲਾ 'ਤੇ ਲੱਗੇ ਦੋਸ਼ਾਂ ਦੀ ਪੁਸ਼ਟੀ ਕਰਦੇ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਜਨਵਰੀ 'ਚ ਪੂਨਾਵਾਲਾ ਖਿਲਾਫ 6,629 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਮਈ 2022 ਵਿੱਚ ਆਫਤਾਬ ਪੂਨਾਵਾਲਾ ਨੇ ਸ਼ਰਧਾ ਵਾਕਰ ਦੀ ਲਾਸ਼ ਦੇ 32 ਟੁਕੜੇ ਕਰ ਕੇ ਜੰਗਲ ਵਿੱਚ ਸੁੱਟ ਦਿੱਤਾ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸ਼ਰਧਾ ਦੇ ਦੋਸਤ ਨੇ ਉਸ ਦੇ ਪਿਤਾ ਨੂੰ ਦੱਸਿਆ ਕਿ ਸ਼ਰਧਾ ਨਾਲ ਕਈ ਦਿਨਾਂ ਤੋਂ ਕੋਈ ਸੰਪਰਕ ਨਹੀਂ ਹੋਇਆ।
- ਲੋਨ ਐਪ ਕਾਰਨ ਇੰਜੀਨੀਅਰਿੰਗ ਦੇ ਵਿਦਿਆਰਥੀ ਨੇ ਗਵਾਈ ਜਾਨ, ਫਾਈਨਾਂਸਰ ਕਰ ਰਹੇ ਸਨ ਪ੍ਰੇਸ਼ਾਨ - Loan Apps
- ਸਾਰੀਆਂ ਸਿਆਸੀ ਪਾਰਟੀਆਂ ਨੇ ਪੰਜਾਬ 'ਚ ਲਗਾ ਰਹੀਆਂ ਆਪਣੀ ਤਾਕਤ, ਵੋਟਰਾਂ ਨੂੰ ਲੁਭਾਉਣ ਦੀ ਚੱਲ ਰਹੀ ਹੋੜ - Lok Sabha Election 2024
- ਕੋਰਟ ਨੇ ਸੀਐਮ ਕੇਜਰੀਵਾਲ ਦੇ ਖਿਲਾਫ ਈਡੀ ਦੀ ਚਾਰਜਸ਼ੀਟ 'ਤੇ ਨੋਟਿਸ ਲੈਂਦਿਆਂ ਆਪਣਾ ਫੈਸਲਾ ਸੁਰੱਖਿਅਤ ਰੱਖਿਆ - ED Charge Sheet Against CM Kejriwal
- ਜੇਲ ਤੋਂ ਬਾਹਰ ਆ ਕੇ CM ਕੇਜਰੀਵਾਲ ਦੇ ਸਵਾਲ ਦਾ PM ਮੋਦੀ ਨੇ ਦਿੱਤਾ ਜਵਾਬ, ਜਾਣੋ ਕੀ ਕਿਹਾ - PM MODI INTERVIEW