ETV Bharat / bharat

ਓਲੰਪਿਕ ਤਗ਼ਮਾ ਜੇਤੂ ਮਨੂ ਭਾਕਰ ਦੇ ਕੋਚ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਪ੍ਰਸ਼ਾਸਨ ਦੀ ਕਾਰਵਾਈ ਤੋਂ ਹੋਏ ਆਹਤ - Manu Bhakers coach Samaresh Jung

Manu Bhaker coach house demolished: ਦਿੱਲੀ ਦੇ ਖੈਬਰ ਇਲਾਕੇ 'ਚ ਐਤਵਾਰ ਨੂੰ L&DO ਦੀ ਕਾਰਵਾਈ 'ਚ ਓਲੰਪਿਕ ਤਗ਼ਮਾ ਜੇਤੂ ਮਨੂ ਭਾਕਰ ਦੇ ਕੋਚ ਦੇ ਘਰ ਨੂੰ ਵੀ ਢਾਹ ਦਿੱਤਾ ਗਿਆ। ਇਸ 'ਤੇ ਉਨ੍ਹਾਂ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਨੇ ਕੀ ਕਿਹਾ, ਆਓ ਜਾਣਦੇ ਹਾਂ..

Bulldozer ran on the house of Olympic medalist Manu Bhaker's coach, notice was given two days ago
ਮਨੂ ਭਾਕਰ ਦੇ ਕੋਚ ਦੇ ਘਰ 'ਤੇ ਚੱਲਿਆ ਬੁਲਡੋਜ਼ਰ,ਪ੍ਰਸ਼ਾਸਨ ਦੀ ਕਾਰਵਾਈ ਤੋਂ ਹੋਏ ਆਹਤ (ETV Bharat)
author img

By ETV Bharat Punjabi Team

Published : Aug 5, 2024, 1:30 PM IST

ਮਨੂ ਭਾਕਰ ਦੇ ਕੋਚ ਦੇ ਘਰ 'ਤੇ ਚੱਲਿਆ ਬੁਲਡੋਜ਼ਰ,ਪ੍ਰਸ਼ਾਸਨ ਦੀ ਕਾਰਵਾਈ ਤੋਂ ਹੋਏ ਆਹਤ (ETV Bharat)

ਨਵੀਂ ਦਿੱਲੀ: ਓਲੰਪਿਕ ਤਮਗਾ ਜੇਤੂ ਮਨੂ ਭਾਕਰ ਦੇ ਕੋਚ ਸਮਰੇਸ਼ ਜੰਗ ਦੇ ਘਰ ਉੱਤੇ ਬੁਲਡੋਜ਼ ਚਲਾ ਕੀਤਾ ਗਿਆ ਹੈ। ਜਿਸ ਨੁੰ ਲੈਕੇ ਉਹਨਾਂ 'ਚ ਰੋਸ ਪਾਇਆ ਜਾ ਰਿਹਾ ਹੈ। ਲੈਂਡ ਐਂਡ ਡਿਵੈਲਪਮੈਂਟ ਆਫਿਸ (ਐੱਲ.ਐਂਡ.ਡੀ.ਓ.) ਨੇ ਸਿਵਲ ਲਾਈਨ ਦੇ ਖੈਬਰ ਪਾਸ 'ਚ ਇਹ ਕਾਰਵਾਈ ਕੀਤੀ ਗਈ ਹੈ। ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਆਦੇਸ਼ਾਂ 'ਤੇ ਐਤਵਾਰ ਨੂੰ 32 ਏਕੜ ਜ਼ਮੀਨ ਨੂੰ ਕਬਜ਼ਾ ਮੁਕਤ ਕਰ ਦਿੱਤਾ ਗਿਆ। ਦੱਸ ਦਈਏ ਕਿ ਦੋ ਦਿਨ ਪਹਿਲਾਂ ਹੀ ਅਧਿਕਾਰੀਆਂ ਵੱਲੋਂ ਘਰ ਖਾਲੀ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਲੋਕਾਂ ਵੱਲੋਂ ਘਰ ਖਾਲੀ ਨਹੀਂ ਕੀਤੇ ਗਏ ਤਾਂ ਐਤਵਾਰ ਨੂੰ ਵਿਭਾਗ ਨੇ ਇਹ ਕਾਰਵਾਈ ਕਰ ਦਿੱਤੀ, ਜਿਸ ਵਿੱਚ ਓਲੰਪਿਕ 2024 'ਚ ਤਮਗਾ ਜਿੱਤਣ ਵਾਲੀ ਮਨੂ ਭਾਕਰ ਦੇ ਕੋਚ ਸਮਰੇਸ਼ ਜੰਗ ਦੇ ਘਰ ਨੂੰ ਵੀ ਢਾਹ ਦਿੱਤਾ ਗਿਆ।

ਪਰਿਵਾਰ ਨਾਲ ਖੁਸ਼ੀ ਜ਼ਾਹਿਰ ਕਰਨ ਦਾ ਵੀ ਨਹੀਂ ਦਿੱਤਾ ਮੌਕਾ: ਦਰਅਸਲ, ਸਮਰੇਸ਼ ਜੰਗ ਨੇ ਦੋ ਦਿਨਾਂ 'ਚ ਮਕਾਨ ਖਾਲੀ ਕਰਨ ਦੇ ਨੋਟਿਸ 'ਤੇ ਇਤਰਾਜ਼ ਜਤਾਇਆ ਸੀ ਅਤੇ ਇਸ ਲਈ ਦੋ ਮਹੀਨੇ ਦਾ ਸਮਾਂ ਮੰਗਿਆ ਸੀ। ਅਧਿਕਾਰੀਆਂ ਨੇ ਉਸ ਦੇ ਇਤਰਾਜ਼ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਨੋਟਿਸ ਵਿੱਚ ਕੁਝ ਵੀ ਨਹੀਂ ਸੀ ਅਤੇ ਘਰ ਖਾਲੀ ਕਰਨ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂ ਸੋਚਿਆ ਸੀ ਕਿ ਮੈਂ ਆਪਣੇ ਪਰਿਵਾਰ ਨਾਲ ਇਸ ਜਿੱਤ ਦਾ ਜਸ਼ਨ ਮਨਾਵਾਂਗਾ, ਪਰ ਇੱਥੇ ਅਜਿਹਾ ਕੁਝ ਨਹੀਂ ਹੋ ਸਕਿਆ। ਜੇਕਰ ਢਾਹੁਣ ਦੀ ਕਾਰਵਾਈ ਕਰਨੀ ਹੈ ਤਾਂ ਉਸ ਲਈ ਢੁੱਕਵਾਂ ਸਮਾਂ ਦਿੱਤਾ ਜਾਣਾ ਚਾਹੀਦਾ ਸੀ।

ਦੋ ਦਿਨਾਂ ਵਿੱਚ ਘਰ ਖਾਲੀ ਕਰਨਾ ਸੰਭਵ ਨਹੀਂ: ਇੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਰੀਬ 70 ਸਾਲਾਂ ਤੋਂ ਇੱਥੇ ਰਹਿ ਰਹੇ ਹਨ ਪਰ ਅੱਜ ਤੱਕ ਇਸ ਪੂਰੇ ਇਲਾਕੇ ਵਿੱਚ ਪ੍ਰਸ਼ਾਸਨ ਵੱਲੋਂ ਸਿਰਫ਼ ਉਨ੍ਹਾਂ ਮਕਾਨਾਂ ਨੂੰ ਛੱਡਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਅਦਾਲਤ ਵੱਲੋਂ ਕੋਈ ਸਟੇਅ ਨਹੀਂ ਦਿੱਤਾ ਗਿਆ ਹੈ। ਸਿਰਫ਼ ਦੋ ਦਿਨਾਂ ਵਿੱਚ ਘਰ ਖਾਲੀ ਕਰਨਾ ਸੰਭਵ ਨਹੀਂ ਹੈ। ਜਾਣਕਾਰੀ ਮੁਤਾਬਕ ਇਹ ਜ਼ਮੀਨ ਰੱਖਿਆ ਮੰਤਰਾਲੇ ਨੂੰ ਅਲਾਟ ਕੀਤੀ ਗਈ ਹੈ। ਕੁੱਲ 32 ਏਕੜ ਰਕਬੇ ਵਿੱਚੋਂ ਕਬਜ਼ੇ ਹਟਾਏ ਗਏ ਹਨ। ਇਸ ਕਾਰਵਾਈ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਵੀ ਮੌਜੂਦ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.