ਚੰਡੀਗੜ੍ਹ : ਬਾਲੀਵੁੱਡ ਅਭਿਨੇਤਰੀ ਅਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਚੰਡੀਗੜ੍ਹ ਹਵਾਈ ਅੱਡੇ 'ਤੇ ਇੱਕ CISF ਸੁਰੱਖਿਆ ਅਧਿਕਾਰੀ ਨੇ ਉਸ ਨੂੰ ਉਦੋਂ ਥੱਪੜ ਮਾਰ ਦਿੱਤਾ ਜਦੋਂ ਉਹ ਦਿੱਲੀ ਜਾ ਰਹੀ ਸੀ। ਕੰਗਨਾ ਮੁਤਾਬਕ ਜਦੋਂ ਉਹ ਫਲਾਈਟ UK707 ਰਾਹੀਂ ਦਿੱਲੀ ਜਾਣ ਲਈ ਏਅਰਪੋਰਟ 'ਤੇ ਬੋਰਡਿੰਗ ਪੁਆਇੰਟ ਵੱਲ ਜਾ ਰਹੀ ਸੀ ਤਾਂ CISF ਅਧਿਕਾਰੀ ਕੁਲਵਿੰਦਰ ਕੌਰ ਨੇ ਕਥਿਤ ਤੌਰ 'ਤੇ ਉਸ ਨਾਲ ਬਹਿਸ ਕੀਤੀ ਅਤੇ ਫਿਰ ਉਸ ਨੂੰ ਥੱਪੜ ਮਾਰ ਦਿੱਤਾ।
ਦਿੱਲੀ ਪਹੁੰਚ ਕੇ ਕੰਗਨਾ ਨੇ ਸੀਆਈਐਸਐਫ ਦੀ ਡਾਇਰੈਕਟਰ ਜਨਰਲ ਨੀਨਾ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਘਟਨਾ ਦੀ ਸ਼ਿਕਾਇਤ ਕੀਤੀ। ਸੂਤਰਾਂ ਮੁਤਾਬਕ ਸੀਆਈਐਸਐਫ ਜਵਾਨ ਦਾ ਨਾਂ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ। ਕੰਗਨਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਯੂ.ਕੇ.707 ਰਾਹੀਂ ਦਿੱਲੀ ਜਾ ਰਹੀ ਸੀ। ਇਸ ਦੌਰਾਨ ਜਦੋਂ ਉਹ ਸੁਰੱਖਿਆ ਜਾਂਚ ਲਈ ਚੰਡੀਗੜ੍ਹ ਏਅਰਪੋਰਟ ਪਹੁੰਚੀ। ਇਸ ਤੋਂ ਬਾਅਦ ਜਦੋਂ ਉਹ ਬੋਰਡਿੰਗ ਲਈ ਜਾ ਰਹੀ ਸੀ ਤਾਂ ਸੀਆਈਐਸਐਫ ਯੂਨਿਟ ਚੰਡੀਗੜ੍ਹ ਏਅਰਪੋਰਟ ’ਤੇ ਤਾਇਨਾਤ ਐਲਸੀਟੀ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਕੰਗਨਾ ਰਣੌਤ ਦੇ ਨਾਲ ਘੁੰਮ ਰਹੇ ਮਯੰਕ ਮਧੁਰ ਨੇ ਕੁਲਵਿੰਦਰ ਕੌਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ।
ਕੌਣ ਹੈ ਕੰਗਣਾ ਰਣੌਤ: ਕੰਗਨਾ ਰਣੌਤ ਇੱਕ ਮਸ਼ਹੂਰ ਅਦਾਕਾਰਾ ਹੈ। ਉਹ ਲੋਕ ਸਭਾ ਚੋਣਾਂ 2024 ਵਿੱਚ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਹੈ। ਉਨ੍ਹਾਂ ਨੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਹਿਮਾਚਲ ਸਰਕਾਰ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਨੂੰ ਹਰਾਇਆ ਹੈ। ਕੰਗਨਾ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਇੱਕ ਵਾਰ ਫਿਰ ਉਹ ਆਪਣੇ ਨਾਲ ਵਾਪਰੀ ਇਸ ਕਥਿਤ ਘਟਨਾ ਕਾਰਨ ਸੁਰਖੀਆਂ ਵਿੱਚ ਹੈ।
ਕੰਗਣਾ ਰਣੌਤ ਨੇ ਦਿੱਤਾ ਸਪੱਸ਼ਟੀਕਰਨ : ਇਸ ਘਟਨਾ ਕ੍ਰਮ ਤੋਂ ਬਾਅਦ ਕੰਗਣਾ ਰਣੌਤ ਨੇ ਐਕਸ 'ਤੇ ਇੱਕ ਪੋਸਟ ਦੌਰਾਨ ਕਿਹਾ ਕਿ ਮੈਂ ਆਪਣੇ ਸਮਰਥਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਠੀਕ ਹਾਂ। ਉਹਨਾਂ ਦੱਸਿਆ ਕਿ ਇਹ ਘਟਨਾ ਚੰਡੀਗੜ੍ਹ ਏਅਰਪੋਰਟ ਸਿਕਿਊਟਰਟੀ ਚੈਕਿੰਗ ਦੌਰਾਨ ਹੋਇਆ। ਉਹਨਾਂ ਦੱਸਿਆ ਕਿ ਜਦੋਂ ਮੈਂ ਸਿਕਿਊਟਰਟੀ ਕੈਬਨ ਚੋਂ ਬਾਹਰ ਨਿੱਕਲੀ ਤਾਂ ਦੂਸਰੇ ਪਾਸਿਓਂ ਇੱਕ CIAF ਦੀ ਮਹਿਲਾ ਨੇ ਮੇਰੇ ਫੇਸ 'ਤੇ ਹਿੱਟ ਕੀਤਾ ਅਤੇ ਮੈਨੂੰ ਗਾਲੀ ਗਲੋਚ ਕਰਨ ਲੱਗੀ। ਉਹਨਾਂ ਦੱਸਿਆ ਕਿ ਜਦੋਂ ਮੈਂ ਉਸ ਮਹਿਲਾ ਨੂੰ ਪੁੱਛਿਆ ਕਿ ਤੁਸੀ ਏਦਾਂ ਕਿਉ ਕੀਤਾ ਤਾਂ ਉਹ ਬੋਲੀ ਕਿ ਉਹ ਕਿਸਾਨਾਂ ਦੀ ਸਮਰਥਕ ਹੈ। ਆਖਿਰ ਵਿੱਚ ਉਹਨਾਂ ਕਿਹਾ ਕਿ ਮੈਂ ਠੀਕ ਹਾ ਪਰ ਮੈਂ ਚਿੰਤਕ ਹੈ ਕਿ ਪੰਜਾਬ ਵਿੱਚ ਜੋ ਆਤਕਵਾਦ ਵੱਧਦਾ ਜਾ ਰਿਹਾ ਹੈ ਉਸ ਨੂੰ ਕਿਵੇਂ ਹੈਂਡਲ ਕੀਤਾ ਜਾਵੇ।
'ਕੰਗਣਾ ਰਣੌਤ ਦਾ ਹੋਵੇ ਡੋਪ ਟੈਸਟ' : ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਥੱਪੜ ਦੀ ਘਟਨਾ ਤੋਂ ਬਾਅਦ ਕੰਗਨਾ ਰਣੌਤ ਦੇ ਬਿਆਨ 'ਤੇ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਕਿਹਾ ਕਿ ਕੰਗਨਾ ਰਣੌਤ ਪਹਿਲਾਂ ਵੀ ਕਿਸਾਨਾਂ ਪ੍ਰਤੀ ਗਲਤ ਬਿਆਨਬਾਜ਼ੀ ਕਰਦੀ ਰਹੀ ਹੈ, ਜਿਸ ਦੇ ਨਤੀਜੇ ਵਜੋਂ ਅੱਜ ਇਹ ਘਟਨਾ ਵਾਪਰੀ ਹੈ। ਅੱਜ ਵੀ ਉਨ੍ਹਾਂ ਵੱਲੋਂ ਦਿੱਤਾ ਗਿਆ ਬਿਆਨ ਸਹੀ ਨਹੀਂ ਹੈ, ਅਸੀਂ ਇਸ ਦੀ ਨਿਖੇਧੀ ਕਰਦੇ ਹਾਂ। ਉਹਨਾਂ ਕਿਹਾ ਕਿ ਅਸੀਂ ਸੁਣਿਆ ਹੈ ਕਿ ਕੰਗਣਾ ਰਣੌਤ ਨੇ ਏਅਰਪੋਰਟ ਉੱਪਰ ਬਦਸਲੂਕੀ ਕੀਤੀ ਹੈ, ਜਿਸ ਕਾਰਨ ਉਸ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ।
ਕਿਸਾਨ ਆਗੂ ਹਰਿੰਦਰ ਲੱਖੋਵਾਲ ਦਾ ਬਿਆਨ : ਚੰਡੀਗੜ੍ਹ ਏਅਰਪੋਰਟ 'ਤੇ ਅੱਜ ਇਕ ਸਿੱਖ ਲੜਕੀ ਨੇ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ। ਕੰਗਨਾ ਰਣੌਤ ਨੇ ਕਿਸਾਨਾਂ ਅਤੇ ਸਿੱਖਾਂ ਲਈ ਬਹੁਤ ਨਿੰਦਣਯੋਗ ਸ਼ਬਦ ਕਹੇ ਹਨ, ਜੋ ਸਾਡੇ ਨਾਲ ਦੁਰਵਿਵਹਾਰ ਕਰਦੇ ਹਨ, ਅਸੀਂ ਅਜਿਹੀਆਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਸਰਦਾਰ ਊਧਮ ਸਿੰਘ ਨੇ ਇੰਗਲੈਂਡ ਜਾ ਕੇ ਜਨਰਲ ਡਾਇਰ ਦਾ ਬਦਲਾ ਲਿਆ ਸੀ, ਇਸੇ ਤਰ੍ਹਾਂ ਸਾਡੇ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ ਦਿੱਲੀ ਜਾ ਕੇ ਇੰਦਰਾ ਗਾਂਧੀ ਦਾ ਬਦਲਾ ਲਿਆ ਸੀ। ਇਸ ਲਈ, ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅਜਿਹੀ ਸ਼ਬਦਾਵਲੀ ਦੀ ਵਰਤੋਂ ਨਾ ਕਰੋ। ਭਾਜਪਾ ਅਤੇ ਮੋਦੀ ਨੇ ਸਾਡੀ ਗੱਲ ਨਹੀਂ ਸੁਣੀ, ਸਾਡੀਆਂ ਮੰਗਾਂ ਨਹੀਂ ਮੰਨੀਆਂ, ਇਸੇ ਕਰਕੇ ਅੱਜ ਉਨ੍ਹਾਂ ਨੇ ਮਜ਼ਬੂਤ ਸਰਕਾਰ ਨਹੀਂ ਬਣਾਈ। ਜੇਕਰ ਉਨ੍ਹਾਂ ਨੇ ਸਾਡੀ ਗੱਲ ਸੁਣੀ ਹੁੰਦੀ ਅਤੇ ਸਾਡੀਆਂ ਮੰਗਾਂ ਮੰਨ ਲਈਆਂ ਹੁੰਦੀਆਂ ਤਾਂ ਅੱਜ ਫਿਰ ਤੋਂ ਮਜ਼ਬੂਤ ਸਰਕਾਰ ਬਣ ਸਕਦੀ ਸੀ।
- ਬਾੜੇਵਾਲ 'ਚ ਨੌਜਵਾਨ ਦਾ ਹੋਇਆ ਕਤਲ, ਪਰਿਵਾਰ ਨੇ ਲਗਾਏ ਇਲਜ਼ਾਮ, ਕਿਹਾ-ਜਿਸ ਲੜਕੀ ਨਾਲ ਕਰਦਾ ਸੀ ਪਿਆਰ ਉਸ ਦੇ ਪਰਿਵਾਰ ਨੇ ਮਾਰਿਆ ਸਾਡਾ ਮੁੰਡਾ - young man found dead in Ludhiana
- ਲੁਧਿਆਣਾ ਦੇ ਨੈਸ਼ਨਲ ਹਾਈਵੇ ਉੱਪਰ ਇੱਕ ਤੋਂ ਬਾਅਦ ਇੱਕ ਭਿੜ ਗਈਆਂ ਤਿੰਨ ਗੱਡੀਆਂ, ਇਕ ਡਰਾਇਵਰ ਦੀ ਹਾਲਤ ਗੰਭੀਰ - Ludhian Road Accident
- ਸਾਂਸਦ ਅੰਮ੍ਰਿਤਪਾਲ ਸਿੰਘ ਕਿਸ ਪਾਰਟੀ ਨੂੰ ਦੇ ਸਕਦੇ ਹਨ ਸਮਰਥਨ, ਪਰਿਵਾਰ ਨੇ ਦੱਸੀ ਸਾਰੀ ਗੱਲ - Amritpal Singh News
ਕੀ ਕਹਿੰਦੇ ਹਨ ਡੀਐਸਪੀ ਕੇਐਸ ਸੰਧੂ : ਕੰਗਨਾ ਰਣੌਤ ਦੇ ਥੱਪੜ ਕਾਂਡ ਬਾਰੇ ਮੋਹਾਲੀ ਪੁਲਿਸ ਦੇ ਡੀਐਸਪੀ ਕੇਐਸ ਸੰਧੂ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ CISF ਨੇ ਸਾਨੂੰ ਇੱਕ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ ਅਸੀਂ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਹਨਾਂ ਕਿਹਾ ਕਿ ਜਾਂਚ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਅੰਦਰ ਜੋ ਵੀ ਘਟਨਾ ਵਾਪਰੀ ਹੈ, ਉਸ ਬਾਰੇ ਸਾਨੂੰ ਸ਼ਿਕਾਇਤ ਮਿਲੀ ਹੈ, ਅਸੀਂ ਫਿਲਹਾਲ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਾਂ।