ਨਵੀਂ ਦਿੱਲੀ: ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਅੱਜ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਦਿੱਲੀ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਕੈਲਾਸ਼ ਗਹਿਲੋਤ ਨੇ ਪਾਰਟੀ ਅਤੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੈਲਾਸ਼ ਗਹਿਲੋਤ ਨੇ ਆਪਣਾ ਅਸਤੀਫਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਭੇਜ ਦਿੱਤਾ ਹੈ। ਉਨ੍ਹਾਂ ਨੇ ਕੇਜਰੀਵਾਲ ਨੂੰ ਆਪਣੇ ਅਹੁਦੇ ਅਤੇ ਪਾਰਟੀ ਤੋਂ ਅਸਤੀਫਾ ਦੇਣ ਲਈ ਪੱਤਰ ਵੀ ਭੇਜਿਆ ਹੈ।
दिल्ली सरकार में मंत्री और AAP नेता कैलाश गहलोत ने आम आदमी पार्टी की प्राथमिक सदस्यता से इस्तीफा दे दिया है। उन्होंने पार्टी के राष्ट्रीय संयोजक अरविंद केजरीवाल को पत्र लिखा है।
— ANI_HindiNews (@AHindinews) November 17, 2024
पत्र में लिखा है, " शीशमहल जैसे कई शर्मनाक और अजीबोगरीब विवाद हैं, जो अब सभी को संदेह में डाल रहे हैं… pic.twitter.com/LStqj2zCOn
ਕੇਜਰੀਵਾਲ ਨੂੰ ਭੇਜੀ ਚਿੱਠੀ
ਦਿੱਲੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਰਹੇ ਕੈਲਾਸ਼ ਗਹਿਲੋਤ ਨੇ ਪਾਰਟੀ ਦੇ ਕੌਮੀ ਕਨਵੀਂਨਰ ਨੂੰ ਭੇਜੀ ਚਿੱਠੀ 'ਚ ਲਿਖਿਆ ਕਿ ''ਅਰਵਿੰਦ ਕੇਜਰੀਵਾਲ ਜੀ, ਸਭ ਤੋਂ ਪਹਿਲਾਂ ਮੈਂ ਇੱਕ ਵਿਧਾਇਕ, ਇੱਕ ਮੰਤਰੀ ਵਜੋਂ ਦਿੱਲੀ ਦੇ ਲੋਕਾਂ ਦੀ ਸੇਵਾ ਕਰਨ ਅਤੇ ਉਨ੍ਹਾਂ ਦੀ ਨੁਮਾਇੰਦਗੀ ਕਰਨ ਦਾ ਸਨਮਾਨ ਦੇਣ ਲਈ ਤੁਹਾਡਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਹਾਲਾਂਕਿ ਇਸ ਦੇ ਨਾਲ ਹੀ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਅੱਜ ਆਮ ਆਦਮੀ ਪਾਰਟੀ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਅੰਦਰੂਨੀ ਚੁਣੌਤੀਆਂ, ਉਨ੍ਹਾਂ ਕਦਰਾਂ-ਕੀਮਤਾਂ ਤੋਂ ਲੈ ਕੇ ਜਿਨ੍ਹਾਂ ਨੇ ਸਾਨੂੰ ਇਕੱਠੇ ਕੀਤਾ, ਰਾਜਨੀਤਿਕ ਅਭਿਲਾਸ਼ਾਵਾਂ ਨੇ ਲੋਕਾਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਪਛਾੜ ਦਿੱਤਾ ਹੈ, ਬਹੁਤ ਸਾਰੇ ਵਾਅਦੇ ਅਧੂਰੇ ਛੱਡ ਦਿੱਤੇ ਹਨ।"
ਯਮੁਨਾ ਦੀ ਸਫ਼ਾਈ ਦਾ ਮੁੱਦਾ ਰੱਖਿਆ ਅਹਿਮ
ਆਪਣੇ ਅਸਤੀਫ਼ੇ ਵਿੱਚ ਉਨ੍ਹਾਂ ਨੇ ਯਮੁਨਾ ਦੀ ਸਫ਼ਾਈ ਅਤੇ ਸ਼ੀਸ਼ਮਹਿਲ ਦੇ ਨਿਰਮਾਣ ਦਾ ਮੁੱਦਾ ਉਠਾਇਆ ਹੈ। ਗਹਿਲੋਤ ਨੇ ਪੱਤਰ 'ਚ ਲਿਖਿਆ ਕਿ ਅਸੀਂ ਪਿਛਲੀਆਂ ਚੋਣਾਂ 'ਚ ਯਮੁਨਾ ਨੂੰ ਸਾਫ ਕਰਨ ਦਾ ਵਾਅਦਾ ਕੀਤਾ ਸੀ, ਪਰ ਸਫਾਈ ਨਹੀਂ ਹੋਈ, ਅਸੀਂ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੇ। "ਸ਼ੀਸ਼ਮਹਿਲ ਵਰਗੇ ਬਹੁਤ ਸਾਰੇ ਸ਼ਰਮਨਾਕ ਅਤੇ ਅਜੀਬ ਵਿਵਾਦ ਹਨ, ਜੋ ਹੁਣ ਹਰ ਕਿਸੇ ਨੂੰ ਸ਼ੱਕ ਵਿੱਚ ਪਾ ਰਹੇ ਹਨ ਕਿ ਕੀ ਅਸੀਂ ਅਜੇ ਵੀ ਇੱਕ ਆਮ ਆਦਮੀ ਵਿੱਚ ਵਿਸ਼ਵਾਸ ਕਰਦੇ ਹਾਂ?
ਮੇਰੇ ਕੋਲ ਨਹੀਂ ਬਚਿਆ ਹੋਰ ਕੋਈ ਵਿਕਲਪ
ਜ਼ਿਕਰਯੋਗ ਹੈ ਕਿ ਗਹਿਲੋਤ ਨੇ ਕਿਹਾ ਕਿ "ਮੈਂ ਆਪਣੀ ਸਿਆਸੀ ਯਾਤਰਾ ਦਿੱਲੀ ਦੇ ਲੋਕਾਂ ਦੀ ਸੇਵਾ ਕਰਨ ਦੀ ਵਚਨਬੱਧਤਾ ਨਾਲ ਸ਼ੁਰੂ ਕੀਤੀ ਸੀ ਅਤੇ ਮੈਂ ਇਸਨੂੰ ਜਾਰੀ ਰੱਖਣਾ ਚਾਹੁੰਦਾ ਹਾਂ। ਇਸ ਲਈ ਮੇਰੇ ਕੋਲ 'ਆਪ' ਤੋਂ ਵੱਖ ਹੋਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਹੈ ਅਤੇ ਇਸ ਲਈ ਮੈਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ। ਮੈਂ ਤੁਹਾਨੂੰ ਤੁਹਾਡੀ ਸਿਹਤ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ। ਮੈਂ ਇਸ ਯਾਤਰਾ ਦੌਰਾਨ ਸ਼ੁਭਕਾਮਨਾਵਾਂ ਅਤੇ ਦਿਆਲਤਾ ਲਈ ਆਪਣੇ ਸਾਰੇ ਪਾਰਟੀ ਸਹਿਯੋਗੀਆਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕਰਦਾ ਹਾਂ।"
ਇਸ ਜੱਜ ਨੇ ਆਪਣੇ ਨਾਂਅ ਕੀਤਾ ਵੱਡਾ ਰਿਕਾਰਡ, ਇੱਕ ਦਿਨ 'ਚ ਹੱਲ ਕੀਤੇ 109 ਕੇਸ, ਮਿਲਿਆ ਇਹ ਸਨਮਾਨ
ਰਾਜਾ ਵੜਿੰਗ ਨੇ ਸੁਖਬੀਰ ਬਾਦਲ 'ਤੇ ਸਾਧਿਆ ਨਿਸ਼ਾਨਾ, ਕਿਹਾ-ਹੁਣ ਪਾਰਟੀ ਬਦਲਣ ਦੀ ਤਿਆਰੀ 'ਚ ਹੈ ਸਾਬਕਾ ਪ੍ਰਧਾਨ
ਮੋਹਾਲੀ ਦੇ ਲਾਲੜੂ 'ਚ ਪੁਲਿਸ ਦੀ ਵੱਡੀ ਕਾਰਵਾਈ, ਲੁਟੇਰਾ ਗੈਂਗ ਦੇ ਸਰਗਨਾਂ ਸੱਤੀ ਦਾ ਕੀਤਾ ਐਨਕਾਊਂਟਰ
ਜ਼ਿਕਰਯੋਗ ਹੈ ਕਿ ਹੁਣ ਕਿਆਸਰਾਈਆਂ ਇਹ ਵੀ ਲਾਈਆਂ ਜਾ ਰਹੀਆਂ ਹਨ ਕਿ ਗਿਹਿਲੋਤ ਮੁੜ ਤੋਂ ਭਾਜਪਾ 'ਚ ਜਾ ਸਕਦੇ ਹਨ ਕਿਉਂਕਿ ਆਤਿਸ਼ੀ ਦੇ ਦਿੱਲੀ ਦੀ ਮੁੱਖ ਮੰਤਰੀ ਬਣਨ ਤੋਂ ਬਾਅਦ ਐਲ ਜੀ ਵੱਲੋਂ ਗਹਿਲੋਤ ਦਾ ਪੱਖ ਪੂਰਦੇ ਹੋਏ ਸਮਤਥਨ ਦਿੱਤਾ ਗਿਆ ਸੀ।