ਹੈਦਰਾਬਾਦ: ਬੈਂਕ ਨਾਲ ਜੁੜੇ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਅਜਿਹੇ ਲੋਕਾਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ। 9 ਅਪ੍ਰੈਲ ਨੂੰ ਦੇਸ਼ ਦੇ ਕਈ ਰਾਜਾਂ 'ਚ ਗੁੜੀ ਪਡਵੇ ਮੌਕੇ ਬੈਂਕ ਬੰਦ ਰਹਿਣਗੇ। ਮੰਗਲਵਾਰ ਤੋਂ ਬਾਅਦ ਵੀਰਵਾਰ ਨੂੰ ਈਦ ਉਲ-ਫ਼ਿਤਰ ਦੇ ਮੌਕੇ 'ਤੇ ਵੀ ਬੈਂਕ ਬੰਦ ਰਹੇਗੀ। ਇਸ ਹਫ਼ਤੇ ਮਹੀਨੇ ਦਾ ਦੂਜਾ ਸ਼ਨੀਲਾਰ ਵੀ ਆ ਰਿਹਾ ਹੈ। ਇਸ ਕਰਕੇ ਬੈਂਕ 'ਚ ਕੰਮ ਨਹੀਂ ਹੋਵੇਗਾ। ਕੁੱਲ ਮਿਲਾ ਕੇ ਇਸ ਹਫ਼ਤੇ ਭਾਰਤ ਦੇ ਕਈ ਰਾਜਾਂ 'ਚ ਸਿਰਫ਼ 3 ਹੀ ਦਿਨ ਕੰਮ ਹੋਵੇਗਾ।
9 ਅਪ੍ਰੈਲ ਨੂੰ ਇਨ੍ਹਾਂ ਰਾਜਾਂ 'ਚ ਬੈਂਕ ਰਹਿਣਗੇ ਬੰਦ: 9 ਅਪ੍ਰੈਲ ਨੂੰ ਗੁੜੀ ਪਡਵਾ/ਉਗਾਦੀ ਤਿਉਹਾਰ/ਤੇਲੁਗੂ ਨਵਾਂ ਸਾਲ ਦਿਵਸ 9 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਹੈਦਰਾਬਾਦ-ਆਂਧਰਾ ਪ੍ਰਦੇਸ਼, ਹੈਦਰਾਬਾਦ-ਤੇਲੰਗਾਨਾ, ਮਣੀਪੁਰ, ਗੋਆ, ਜੰਮੂ ਅਤੇ ਸ੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।
ਇਨ੍ਹਾਂ ਰਾਜਾਂ 'ਚ ਸਿਰਫ਼ ਤਿੰਨ ਦਿਨ ਖੁੱਲ੍ਹਣਗੇ ਬੈਂਕ: ਭਾਰਤ ਦੇ ਸਾਰੇ ਰਾਜਾਂ 'ਚ ਨਹੀਂ, ਪਰ ਕੁਝ ਰਾਜਾਂ 'ਚ ਗੁੜੀ ਪਡਵਾ ਦੇ ਇਲਾਵਾ, ਈਦ ਉਲ-ਫ਼ਿਤਰ ਦੇ ਕਰਕੇ ਵੀਰਵਾਰ ਨੂੰ ਵੀ ਬੈਂਕ ਬੰਦ ਰਹੇਗੀ। ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਹੈਦਰਾਬਾਦ-ਆਂਧਰਾ ਪ੍ਰਦੇਸ਼, ਹੈਦਰਾਬਾਦ-ਤੇਲੰਗਾਨਾ, ਮਣੀਪੁਰ, ਗੋਆ, ਜੰਮੂ ਅਤੇ ਸ਼੍ਰੀਨਗਰ 'ਚ ਇਸ ਹਫਤੇ ਸਿਰਫ ਤਿੰਨ ਦਿਨ ਕੰਮ ਹੋਵੇਗਾ। ਇਸ ਮਹੀਨੇ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ ਨੂੰ ਕੁੱਲ ਮਿਲਾ ਕੇ 14 ਦਿਨ ਬੈਂਕ ਬੰਦ ਰਹਿਣ ਵਾਲਾ ਹੈ।
9 ਅਪ੍ਰੈਲ ਤੋਂ 13 ਅਪ੍ਰੈਲ ਤੱਕ ਬੈਂਕ ਦੀ ਸਮਾਂ-ਸਾਰਣੀ:
- 9 ਅਪ੍ਰੈਲ ਨੂੰ ਗੁੜੀ ਪਡਵਾ ਦੀ ਛੁੱਟੀ
- 10 ਅਪ੍ਰੈਲ ਨੂੰ ਰਮਜ਼ਾਨ-ਈਦ ਹੈ। ਇਸ ਦਿਨ ਕੇਰਲ 'ਚ ਬੈਂਕ ਬੰਦ ਰਹੇਗਾ।
- 11 ਅਪ੍ਰੈਲ ਨੂੰ ਈਦ ਉਲ-ਫ਼ਿਤਰ ਦੀ ਛੁੱਟੀ ਹੈ।
- 12 ਅਪ੍ਰੈਲ ਨੂੰ ਬੈਂਕ ਖੁੱਲ੍ਹਾ ਹੋਵੇਗਾ।
- 13 ਅਪ੍ਰੈਲ ਨੂੰ ਮਹੀਨੇ ਦੇ ਦੂਜੇ ਸ਼ਨੀਵਾਰ ਦੀ ਛੁੱਟੀ।
- 14 ਅਪ੍ਰੈਲ ਨੂੰ ਐਤਵਾਰ ਦੀ ਛੁੱਟੀ।
- 15 ਅਪ੍ਰੈਲ ਨੂੰ ਹਿਮਾਚਲ ਦਿਵਸ ਦੇ ਕਾਰਨ ਗੁਹਾਟੀ ਅਤੇ ਸ਼ਿਮਲਾ ਦੇ ਬੈਂਕ ਬੰਦ ਰਹਿਣਗੇ।
- 17 ਅਪ੍ਰੈਲ ਨੂੰ ਰਾਮਨਵਮੀ ਹੈ। ਇਸ ਮੌਕੇ ਵੀ ਕਈ ਰਾਜਾਂ 'ਚ ਬੈਂਕ ਬੰਦ ਰਹਿਣਗੇ।
- 20 ਅਪ੍ਰੈਲ ਨੂੰ ਗਰਿਆ ਪੂਜਾ ਮੌਕੇ ਬੈਂਕ ਬੰਦ ਰਹਿਣਗੇ।
- 21 ਅਪ੍ਰੈਲ ਨੂੰ ਐਤਵਾਰ ਦੀ ਛੁੱਟੀ।