ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਦਾ ਸੈਸ਼ਨ ਵੀਰਵਾਰ ਤੋਂ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ 'ਚ ਨੰਬਰ ਇਕ ਨੇਤਾ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਵਿਧਾਨ ਸਭਾ 'ਚ ਨੰਬਰ ਇਕ ਸੀਟ 'ਤੇ ਨਹੀਂ ਬੈਠਣਗੇ। ਹੁਣ ਸੀਐਮ ਆਤਿਸ਼ੀ ਪਹਿਲੀ ਸੀਟ 'ਤੇ ਬੈਠਣਗੇ। ਉਥੇ ਹੀ ਕੇਜਰੀਵਾਲ ਸੀਟ ਨੰਬਰ 41 'ਤੇ ਬੈਠਣਗੇ। ਸੀਟ ਨੰਬਰ 40 'ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਬੈਠਣਗੇ। ਵਿਧਾਨ ਸਭਾ ਮੈਂਬਰਾਂ ਦੇ ਬੈਠਣ ਦੀ ਵਿਵਸਥਾ ਬਦਲ ਦਿੱਤੀ ਗਈ ਹੈ।
ਮੁੱਖ ਮੰਤਰੀ ਵਿਧਾਨ ਸਭਾ ਵਿਚ ਪਹਿਲੀ ਕੁਰਸੀ 'ਤੇ ਬੈਠਦੇ ਹਨ। ਦਿੱਲੀ ਸ਼ਰਾਬ ਨੀਤੀ ਘੁਟਾਲੇ ਵਿੱਚ ਸੁਪਰੀਮ ਕੋਰਟ ਤੋਂ ਸ਼ਰਤੀਆ ਜ਼ਮਾਨਤ ਮਿਲਣ ਤੋਂ ਬਾਅਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੀ ਥਾਂ 'ਤੇ ਆਤਿਸ਼ੀ ਹੁਣ ਦਿੱਲੀ ਦੇ ਨਵੇਂ ਮੁੱਖ ਮੰਤਰੀ ਹਨ। ਵੀਰਵਾਰ ਯਾਨੀ 26 ਸਤੰਬਰ ਤੋਂ ਸ਼ੁਰੂ ਹੋਏ ਦਿੱਲੀ ਵਿਧਾਨ ਸਭਾ ਦੇ ਸੈਸ਼ਨ ਵਿੱਚ ਬੈਠਕ ਦੀ ਯੋਜਨਾ ਵੀ ਬਦਲ ਦਿੱਤੀ ਗਈ ਹੈ। ਆਤਿਸ਼ੀ ਪਹਿਲਾਂ ਦਿੱਲੀ ਵਿਧਾਨ ਸਭਾ ਦੀ 18ਵੀਂ ਸੀਟ 'ਤੇ ਬੈਠਦੇ ਸੀ ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਹੁਣ ਉਹ ਨੰਬਰ ਵਨ ਸੀਟ 'ਤੇ ਬੈਠਣਗੇ।
ਇਸ ਦੇ ਨਾਲ ਹੀ ਦਿੱਲੀ ਵਿਧਾਨ ਸਭਾ ਦੀ ਪਹਿਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਨੂੰ 41ਵੀਂ ਸੀਟ ਦਿੱਤੀ ਗਈ ਹੈ। ਜਦੋਂ ਕਿ ਮਨੀਸ਼ ਸਿਸੋਦੀਆ ਜੋ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸਨ। ਸ਼ਰਾਬ ਨੀਤੀ ਘਪਲੇ ਦੇ ਦੋਸ਼ 'ਚ ਲੰਬੇ ਸਮੇਂ ਤੋਂ ਜੇਲ੍ਹ 'ਚ ਸੀ। ਅਜਿਹੇ 'ਚ ਉਨ੍ਹਾਂ ਲਈ ਪਹਿਲਾਂ ਹੀ ਕੋਈ ਸੀਟ ਰਾਖਵੀਂ ਨਹੀਂ ਸੀ। ਪਰ ਉਨ੍ਹਾਂ ਨੂੰ ਸੀਟ ਨੰਬਰ 40 ਦਿੱਤੀ ਗਈ ਹੈ। ਦਿੱਲੀ ਵਿਧਾਨ ਸਭਾ 'ਚ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨਾਲ-ਨਾਲ ਬੈਠਣਗੇ।
ਹੋਰ ਮੈਂਬਰਾਂ ਦੀ ਸੀਟਾਂ 'ਚ ਕੀਤਾ ਗਿਆ ਇਹ ਬਦਲਾਅ
ਦਿੱਲੀ ਸਰਕਾਰ 'ਚ ਮੰਤਰੀ ਕੈਲਾਸ਼ ਗਹਿਲੋਤ ਪਹਿਲਾਂ ਸੀਟ ਨੰਬਰ 2 'ਤੇ ਬੈਠਦੇ ਸਨ ਪਰ ਹੁਣ ਉਨ੍ਹਾਂ ਨੂੰ ਸੀਟ ਨੰਬਰ 8 ਦਿੱਤੀ ਗਈ ਹੈ। ਮੰਤਰੀ ਸੌਰਭ ਭਾਰਦਵਾਜ ਨੂੰ ਸੀਟ ਨੰਬਰ ਅੱਠ ਤੋਂ ਸੀਟ ਨੰਬਰ ਦੋ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸੀਟ ਨੰਬਰ 14 ਮੰਤਰੀ ਇਮਰਾਨ ਹੁਸੈਨ ਨੂੰ ਦਿੱਤੀ ਗਈ ਸੀ। ਹੁਣ ਉਨ੍ਹਾਂ ਨੂੰ ਸੀਟ ਨੰਬਰ 13 ਦਿੱਤੀ ਗਈ ਹੈ। ਮੰਤਰੀ ਮੁਕੇਸ਼ ਅਹਲਾਵਤ ਨੂੰ ਸੀਟ ਨੰਬਰ 18 ਤੋਂ 14 ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵਿਧਾਨ ਸਭਾ ਮੈਂਬਰ ਵਿਨੈ ਮਿਸ਼ਰਾ ਨੂੰ ਸੀਟ ਨੰਬਰ 36 ਅਲਾਟ ਕੀਤੀ ਗਈ ਸੀ। ਪਰ ਹੁਣ ਉਨ੍ਹਾਂ ਲਈ ਸੀਟ ਨੰਬਰ 19 ਅਲਾਟ ਕਰ ਦਿੱਤੀ ਗਈ ਹੈ।
ਗਿਰੀਸ਼ ਸੋਨੀ ਜੋ ਪਹਿਲਾਂ ਸੀਟ ਨੰਬਰ 40 'ਤੇ ਬੈਠੇ ਸਨ। ਹੁਣ ਮਨੀਸ਼ ਸਿਸੋਦੀਆ ਉਨ੍ਹਾਂ ਦੀ ਸੀਟ 'ਤੇ ਬੈਠਣਗੇ, ਉਨ੍ਹਾਂ ਨੂੰ ਸੀਟ ਨੰਬਰ 74 ਦਿੱਤੀ ਗਈ ਹੈ। ਸੋਮਨਾਥ ਭਾਰਤੀ ਸੀਟ ਨੰਬਰ 41 'ਤੇ ਬੈਠੇ ਸਨ। ਉਨ੍ਹਾਂ ਦੀ ਥਾਂ 'ਤੇ ਅਰਵਿੰਦ ਕੇਜਰੀਵਾਲ ਬੈਠਣਗੇ। ਸੋਮਨਾਥ ਭਾਰਤੀ ਨੂੰ ਸੀਟ ਨੰਬਰ 45 ਦਿੱਤੀ ਗਈ ਹੈ। ਰਿਤੁਰਾਜ ਗੋਵਿੰਦ ਨੂੰ ਸੀਟ ਨੰਬਰ 71 ਤੋਂ ਹਟਾ ਕੇ ਸੀਟ ਨੰਬਰ 82 ਦਿੱਤੀ ਗਈ ਹੈ। ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਸੀਟ ਨੰਬਰ 94 'ਤੇ ਬੈਠੇ ਸਨ। ਉਨ੍ਹਾਂ ਨੂੰ ਸੀਟ ਨੰਬਰ 100 ਦਿੱਤੀ ਗਈ ਹੈ। ਜਦੋਂ ਕਿ ਸੀਟ ਨੰਬਰ 101 ਤੋਂ ਅਜੇ ਮਹਾਵਰ ਨੂੰ ਸੀਟ ਨੰਬਰ 94 ਦਿੱਤੀ ਗਈ ਹੈ।
- 'ਬਾਬੇ ਦੇ ਦਰਬਾਰ' 'ਚ ਵੱਡੇ ਪੈਸਿਆਂ ਵਾਲੇ ਪਰਚੀ ਪਾਉਣ ਵਾਲਿਆਂ ਨੂੰ ਹੀ ਮਿਲੇਗੀ ਐਂਟਰੀ! ਇਸ ਸ਼ਰਧਾਲੂ ਨੂੰ 54000 ਰੁਪਏ ਦੀ ਰਸੀਦ ਮਿਲੀ - Baba Bageshwar On Gaya Visit
- ਬਿਹਾਰ 'ਚ ਜਿਤੀਆ 'ਤੇ ਮੌਤ ਦਾ ਤਾਂਡਵ, 40 ਦੀ ਡੁੱਬਣ ਨਾਲ ਹੋਈ ਮੌਤ, CM ਨਿਤੀਸ਼ ਨੇ ਮੁਆਵਜ਼ੇ ਦਾ ਕੀਤਾ ਐਲਾਨ - Death in JITIYA VRAT IN BIHAR
- ਦੋ ਕਾਰ ਸਵਾਰਾਂ ਨੇ ਫ਼ਲ ਲਏ ਤੇ ਫ਼ਲਾਂ ਦੇ ਪੈਸੇ ਮੰਗਣ 'ਤੇ ਰੇਹੜੀ ਵਾਲੇ ਨੌਜਵਾਨ ਦਾ ਕਰ ਦਿੱਤਾ ਕਤਲ - Murder young man with fruit rake