ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਅਪਰਾਧ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦਿੱਲੀ ਦੇ ਸ਼ਾਹਦਰਾ 'ਚ ਦਿਨ ਦਿਹਾੜੇ ਇੱਕ ਵਪਾਰੀ 'ਤੇ ਗੋਲੀ ਚਲਾਏ ਜਾਣ ਦੀ ਘਟਨਾ ਸਾਹਮਣੇ ਆਈ ਹੈ। ਡੀਸੀਪੀ ਸ਼ਾਹਦਰਾ ਪ੍ਰਸ਼ਾਂਤ ਗੌਤਮ ਦੇ ਅਨੁਸਾਰ, ਬਜ਼ਾਰ ਥਾਣੇ ਵਿੱਚ ਗੋਲੀਬਾਰੀ ਦੀ ਘਟਨਾ ਬਾਰੇ ਇੱਕ ਪੀਸੀਆਰ ਕਾਲ ਪ੍ਰਾਪਤ ਹੋਈ ਸੀ। ਪੁਲਿਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਸੁਨੀਲ ਜੈਨ (52) ਨੂੰ ਗੋਲੀ ਲੱਗਣ ਨਾਲ ਜ਼ਖ਼ਮੀ ਹਾਲਤ ਵਿੱਚ ਲੱਭਿਆ। ਉਹ ਸਵੇਰ ਦੀ ਸੈਰ ਤੋਂ ਬਾਅਦ ਆਪਣੇ ਘਰ ਪਰਤ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ 'ਤੇ ਆਏ ਦੋ ਵਿਅਕਤੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਕ੍ਰਾਈਮ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ, ਅਗਲੇਰੀ ਜਾਂਚ ਜਾਰੀ ਹੈ।
#WATCH | Delhi: Shahdara DCP, Prashant Gautam says, " at 8:36 am, we received a pcr call that two boys on a bike shot a man and fled. on the spot, the police found that a person named sunil jain was shot. he was shot 3-4 times. sunil jain has died. he owned a crockery shop and was… https://t.co/LTix3jaqyH pic.twitter.com/w0xyaHEW9j
— ANI (@ANI) December 7, 2024
ਸ਼ਾਹਦਰਾ ਦੇ ਡੀਸੀਪੀ ਪ੍ਰਸ਼ਾਂਤ ਗੌਤਮ ਨੇ ਕਿਹਾ, “ਸਵੇਰੇ 8:36 ਵਜੇ ਸਾਨੂੰ ਪੀਸੀਆਰ ਕਾਲ ਆਈ ਕਿ ਬਾਈਕ ਸਵਾਰ ਦੋ ਹਮਲਾਵਰਾਂ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਅਤੇ ਭੱਜ ਗਏ। ਮੌਕੇ 'ਤੇ ਪੁਲਿਸ ਨੇ ਦੇਖਿਆ ਕਿ ਸੁਨੀਲ ਜੈਨ ਨਾਂ ਦੇ ਵਿਅਕਤੀ ਨੂੰ 3-4 ਗੋਲੀਆਂ ਮਾਰੀਆਂ ਗਈਆਂ ਸਨ। ਮੌਕੇ ਤੋਂ 5-6 ਰੌਂਦ ਵੀ ਬਰਾਮਦ ਹੋਏ ਹਨ। ਸੁਨੀਲ ਜੈਨ ਦੀ ਕਰੌਕਰੀ ਦੀ ਦੁਕਾਨ ਸੀ ਅਤੇ ਉਸ ਦੀ ਉਮਰ 52 ਸਾਲ ਸੀ। ਪਰਿਵਾਰ ਕਿਸੇ ਵੀ ਤਰ੍ਹਾਂ ਦੀ ਧਮਕੀ ਤੋਂ ਇਨਕਾਰ ਕਰ ਰਿਹਾ ਹੈ।
ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ
ਅਰਵਿੰਦ ਕੇਜਰੀਵਾਲ ਨੇ ਆਪਣੇ ਐਕਸ ਹੈਂਡਲ 'ਤੇ ਲਿਖਿਆ ਕਿ ਅਮਿਤ ਸ਼ਾਹ ਨੇ ਦਿੱਲੀ ਨੂੰ ਬਰਬਾਦ ਕਰ ਦਿੱਤਾ ਹੈ। ਦਿੱਲੀ ਨੂੰ ਜੰਗਲ ਰਾਜ ਬਣਾ ਦਿੱਤਾ ਗਿਆ। ਚਾਰੇ ਪਾਸੇ ਲੋਕ ਦਹਿਸ਼ਤ ਦੀ ਜ਼ਿੰਦਗੀ ਜੀਅ ਰਹੇ ਹਨ। ਹੁਣ ਭਾਜਪਾ ਵੱਲੋਂ ਦਿੱਲੀ ਦੀ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਨਹੀਂ ਰੱਖੀ ਜਾ ਰਹੀ ਤਾਂ ਦਿੱਲੀ ਵਾਸੀਆਂ ਨੂੰ ਇਕਜੁੱਟ ਹੋ ਕੇ ਆਪਣੀ ਅਵਾਜ਼ ਬੁਲੰਦ ਕਰਨੀ ਪਵੇਗੀ।
ਗੋਲੀਆਂ ਸੰਜੇ ਜੈਨ ਨੂੰ ਲੱਗੀਆਂ
ਇਸ ਘਟਨਾ ਤੋਂ ਬਾਅਦ ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ ਨੇ ਐਕਸ 'ਤੇ ਲਿਖਿਆ- 'ਕ੍ਰਾਈਮ ਕੈਪੀਟਲ - ਸ਼ਾਹਦਰਾ 'ਚ ਸਵੇਰੇ ਉਸ ਸਮੇਂ ਗੋਲੀਆਂ ਚੱਲਣ ਦੀ ਆਵਾਜ਼ ਗੂੰਜ ਗਈ ਜਦੋਂ ਬਰਤਨ ਵਪਾਰੀ ਸੰਜੇ ਜੈਨ ਸਵੇਰ ਦੀ ਸੈਰ ਕਰਨ ਤੋਂ ਬਾਅਦ ਆਪਣੇ ਸਕੂਟਰ 'ਤੇ ਘਰ ਪਰਤ ਰਹੇ ਸਨ ਤਾਂ ਬਦਮਾਸ਼ਾਂ ਨੇ ਉਸ ਨੂੰ ਰੋਕ ਕੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ 6 ਤੋਂ 7 ਰਾਉਂਡ ਫਾਇਰ ਕੀਤੇ ਗਏ ਅਤੇ ਸਾਰੀਆਂ ਗੋਲੀਆਂ ਸੰਜੇ ਜੈਨ ਨੂੰ ਲੱਗੀਆਂ।
#WATCH | Delhi | A person, Sunil Jain was found with gunshot injuries in the Farsh Bazar PS area. He was reported to have been shot by two persons who came on a motorcycle. The Crime Team has been called to the spot. Further investigation is in progress: DCP Shahdara
— ANI (@ANI) December 7, 2024
(Visuals… pic.twitter.com/t2DEV2lkNy
ਇਸ ਤੋਂ ਪਹਿਲਾਂ ਦਿੱਲੀ ਦੇ ਨਰੈਣਾ ਵਿੱਚ ਇੱਕ ਵਿਅਕਤੀ ਦਾ ਕਤਲ ਹੋਇਆ ਸੀ, ਛੇ ਮਹੀਨੇ ਪਹਿਲਾਂ ਉਸ ਦੇ ਭਰਾ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਅਰਵਿੰਦ ਕੇਜਰੀਵਾਲ ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ ਸਨ। ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਵਿਗੜਦੀ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਕੇਂਦਰ ਸਰਕਾਰ 'ਤੇ ਹਮਲੇ ਕਰ ਰਹੇ ਹਨ। ਸ਼ਾਹਦਰਾ ਕਾਂਡ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਅਮਿਤ ਸ਼ਾਹ 'ਤੇ ਨਿਸ਼ਾਨਾ ਸਾਧਿਆ ਹੈ।