ਅੰਮ੍ਰਿਤਸਰ: ਇੱਕ ਪਾਸੇ, ਜਿੱਥੇ ਦੇਸ਼ ਭਰ ਵਿੱਚ ਨੇਕੀ 'ਤੇ ਬਦੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ ਹੈ। ਉੱਥੇ ਹੀ ਹੁਣ ਕਿਸਾਨਾਂ ਵਲੋਂ ਰਾਵਣ ਦਹਿਣ ਦੇ ਨਾਲ ਪਰਾਲੀ ਸਣੇ ਹੋਰਨਾਂ ਮੁੱਦਿਆਂ 'ਤੇ ਭਾਰਤ ਅਤੇ ਪੰਜਾਬ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਗਏ ਹਨ। ਉੱਥੇ ਹੀ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਜੰਡਿਆਲਾ ਗੁਰੂ ਵਿੱਚ ਸਥਿਤ ਦੁਸਹਿਰਾ ਗਰਾਊਡ ਵਿੱਚ ਦੁਸ਼ਹਿਰੇ ਦੇ ਤਿਉਹਾਰ ਮੌਕੇ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਦਹਿਣ ਹੋਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਥੇਬੰਦੀ ਕਿਸਾਨ ਆਗੂ ਦਲਜੀਤ ਸਿੰਘ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਤਿੱਖੇ ਸਵਾਲ ਕੀਤੇ ਹਨ।
ਪਰਾਲੀ ਨਾਲ ਹੀ ਅਗਨ ਭੇਂਟ ਕੀਤੇ ਰਾਵਣ
ਇਸ ਮੌਕੇ ਕਿਸਾਨ ਆਗੂ ਦਲਜੀਤ ਸਿੰਘ ਖਾਲਸਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਸ਼ਾਸ਼ਨ ਨੂੰ ਸਵਾਲ ਕੀਤਾ ਕਿ ਅੱਜ ਜੰਡਿਆਲਾ ਗੁਰੂ ਦੁਸਹਿਰਾ ਗਰਾਉਂਡ ਵਿਖੇ ਧਾਰਮਿਕ ਪਰੰਪਰਾ ਦੇ ਅਨੁਸਾਰ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਨੂੰ ਅਗਨੀ ਭੇਂਟ ਕਰਨ ਦੀ ਰਸਮ ਅਦਾ ਕੀਤੀ ਗਈ ਹੈ, ਜੋ ਕਿ ਕਿਸਾਨਾਂ ਦੀ ਪਰਾਲੀ ਦੇ ਨਾਲ ਹੀ ਅਗਨ ਭੇਂਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸੇ ਹੀ ਤਰ੍ਹਾਂ ਅੱਜ ਸਾਰੇ ਦੇਸ਼ ਵਿਚ ਕਿੰਨੇ ਦੁਸ਼ਹਿਰੇ ਅਗਨ ਭੇਂਟ ਕੀਤੇ ਗਏ ਹਨ ਕਿ ਇਸ ਦੇ ਨਾਲ ਧੂਆਂ ਹੁੰਦਾ ਹੈ, ਜਾਂ ਫਿਰ ਪਰਾਲੀ ਸਾੜਨ 'ਤੇ ਕਾਰਵਾਈ ਕਰਨ ਵਾਲੀ ਸਰਕਾਰ ਨੂੰ ਇਸ ਨਾਲ ਪ੍ਰਦੂਸ਼ਣ ਨਜਰ ਕਿਉਂ ਨਹੀਂ ਆਉਂਦਾ ਹੈ।
ਪਰਾਲੀ ਦਾ ਧੂੰਆਂ ਅਸਮਾਨੀ ਚੜਿਆ
ਕਿਸਾਨ ਆਗੂ ਦਲਜੀਤ ਸਿੰਘ ਖਾਲਸਾ ਨੇ ਇੱਕ ਵੱਡਾ ਸਵਾਲ ਪ੍ਰਸ਼ਾਸਨ, ਪੁਲਿਸ ਅਧਿਕਾਰੀਆਂ 'ਤੇ ਭਾਰਤ ਸਰਕਾਰ ਨੂੰ ਹੈ। ਜੋ ਰਾਵਣ ਦੇ ਪੁਤਲੇ ਨੂੰ ਅਗਨੀ ਭੇਂਟ ਕੀਤੀ ਹੈ, ਉਸ ਵਿੱਚ ਇੱਥੇ ਵੀ ਪਰਾਲੀ ਕਿਸਾਨਾਂ ਦੀ ਹੀ ਸਾੜੀ ਗਈ ਹੈ। ਇਸ ਪਰਾਲੀ ਦਾ ਧੂੰਆਂ ਅਸਮਾਨੀ ਚੜਿਆ ਹੈ, ਪਰ ਇਹ ਧੂਆਂ ਸੈਟੇਲਾਈਟ ਨੂੰ ਕਿਉਂ ਨਜ਼ਰ ਨਹੀਂ ਆਇਆ? ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਹੈ, ਤਾਂ ਸਰਕਾਰਾਂ ਕਿਸਾਨਾਂ ਉੱਤੇ ਮਾਮਲੇ ਦਰਜ ਕਰਦੀਆਂ ਹਨ, ਪਰ ਹੁਣ ਸਰਕਾਰ ਇਸ ਸਵਾਲ ਦਾ ਜਵਾਬ ਦੇਵੇ, ਕੀ ਇਸ ਨਾਲ ਪ੍ਰਦੂਸ਼ਣ ਨਹੀਂ ਹੋਇਆ ਹੈ? ਉਨ੍ਹਾਂ ਸਵਾਲ ਕੀਤਾ ਕਿ ਕੀ ਨੇਕੀ 'ਤੇ ਬਦੀ ਦੀ ਜਿੱਤ ਦੇ ਪ੍ਰਤੀਕ ਇਸ ਧਾਰਮਿਕ ਪ੍ਰੋਗਰਾਮ ਤੋਂ ਬਾਅਦ ਸਮਾਜ ਵਿਚ ਧੀਆਂ ਦੇ ਬਲਾਤਕਾਰ, ਸਮਾਜ ਵਿਚ ਲੁੱਟ ਖੋਹ, ਕਤਲੋ ਗਾਰਤ ਬੰਦ ਹੋ ਜਾਵੇਗੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਪੰਜਾਬ ਵਾਸੀਆਂ ਨੂੰ ਦੁਸ਼ਹਿਰੇ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ।