ਪੰਜਾਬ

punjab

ਵਿਸਾਖੀ ਮੌਕੇ ਓ.ਪੀ ਸੋਨੀ ਨੇ ਦਿੱਤੀ ਵਧਾਈ

By

Published : Apr 14, 2021, 6:48 AM IST

ਵਿਸਾਖੀ ਦੇ ਪਵਿਤਰ ਦਿਹਾੜੇ 'ਤੇ ਜਿੱਥੇ ਲੋਕ ਇਸ ਤਿੳਹਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਰਹੇ ਹਨ, ਉੱਥੇ ਹੀ ਪੰਜਾਬ ਸਰਕਾਰ ਦੇ ਵਜੀਰ ਵੱਲੋਂ ਵੀ ਉਨ੍ਹਾਂ ਨਾਲ ਖੁਸ਼ੀ ਸਾਂਝੇ ਕਰਦਿਆਂ ਵਿਸਾਖੀ ਦੀ ਵਧਾਈ ਦੇ ਨਾਲ ਨਾਲ ਖਾਸ ਸੰਦੇਸ਼ ਦਿੱਤਾ ਹੈ।

ਵਿਸਾਖੀ ਮੌਕੇ ਓ.ਪੀ ਸੋਨੀ ਨੇ ਦਿੱਤੀ ਵਧਾਈ
ਵਿਸਾਖੀ ਮੌਕੇ ਓ.ਪੀ ਸੋਨੀ ਨੇ ਦਿੱਤੀ ਵਧਾਈ

ਅੰਮ੍ਰਿਤਸਰ: ਵਿਸਾਖੀ ਦੇ ਪਵਿਤਰ ਦਿਹਾੜੇ 'ਤੇ ਜਿੱਥੇ ਲੋਕ ਇਸ ਤਿੳਹਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਰਹੇ ਹਨ, ਉੱਥੇ ਹੀ ਪੰਜਾਬ ਸਰਕਾਰ ਦੇ ਵਜੀਰ ਵੱਲੋਂ ਵੀ ਉਨ੍ਹਾਂ ਨਾਲ ਖੁਸ਼ੀ ਸਾਂਝੇ ਕਰਦਿਆਂ ਵਿਸਾਖੀ ਦੀ ਵਧਾਈ ਦੇ ਨਾਲ ਨਾਲ ਖਾਸ ਸੰਦੇਸ਼ ਦਿੱਤਾ ਹੈ।

ਵਿਸਾਖੀ ਮੌਕੇ ਓ.ਪੀ ਸੋਨੀ ਨੇ ਦਿੱਤੀ ਵਧਾਈ

ਇਸ ਮੌਕੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਅੱਜ ਦੇ ਪਵਿੱਤਰ ਵਿਸਾਖੀ ਦੇ ਦਿਹਾੜੈ 'ਤੇ ਸਮੂਹ ਵਰਗਾਂ ਨੂੰ ਮੁਬਾਰਕਬਾਦ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਰੀਆਂ ਸੰਗਤਾਂ ਵੱਲੋਂ ਖੁਸ਼ੀ ਨਾਲ ਮਨਾਇਆ ਜਾਂਦਾ ਹੈ।

ਇਸ ਦੇ ਨਾਲ-ਨਾਲ ਬੜਾ ਇਤਿਹਾਸਕ ਦਿਨ ਵੀ ਹੈ। ਉਨ੍ਹਾਂ ਕਿਹਾ ਕਿ 13 ਅਪ੍ਰੈਲ 1919 ਨੂੰ ਜਲਿਆ ਵਾਲਾ ਬਾਗ ਦੀ ਇਤਿਹਾਸਕ ਧਰਤੀ 'ਤੇ ਜਨਰਲ ਡਾਇਰ ਦੇ ਹੁਕਮ ਨਾਲ ਸਾਡੇ ਲੋਕਾਂ ਨੂੰ ਗੋਲੀ ਦਾ ਸ਼ਿਕਾਰ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ 500 ਤੋਂ ਵਧੇਰੇ ਲੋਕ ਇਸ ਪਵਿਤਰ ਧਰਤੀ 'ਤੇ ਸ਼ਹੀਦ ਹੋਏ ਸਨ ਅਤੇ 2000 ਤੋਂ ਜਿਆਦਾ ਜਖਮੀ ਹੋਏ ਸਨ। ਉਨ੍ਹਾਂ ਕਿਹਾ ਕਿ ਉਸ ਦਿਨ ਤੋਂ ਹੀ ਆਜਾਦੀ ਦੀ ਸ਼ੁਰੂਆਤ ਹੋਈ ਸੀ।

ਉਨ੍ਹਾਂ ਸ਼ਹੀਦਾਂ ਅਤੇ ਜਲਿਆ ਵਾਲਾ ਬਾਗ ਦੀ ਇਸ ਧਰਤੀ 'ਤੇ ਸਾਡਾ ਫਰਜ ਬਣਦਾ ਹੈ ਕਿ ਅਸੀ ਆਪਣੀ ਦੇਸ਼ ਦੀ ਆਜਾਦੀ ਨੂੰ ਸੰਭਾਲ ਕੇ ਰੱਖੀਏ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਹਮੇਸ਼ਾਂ ਇੱਕ ਰਹੀਏ। ਉਨ੍ਹਾਂ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਕੋਰੋਨਾ ਇੱਕ ਭਿਆਨਕ ਮਹਾਂਮਾਰੀ ਹੈ, ਜੋ ਸਾਨੂੰ ਇਸ ਤੋਂ ਬਚਣ ਲਈ ਅਸੀ ਸਭ ਹਦਾਇਤਾ ਦੀ ਪਾਲਣਾ ਕਰੀਏ ਤਾਂ ਜੋ ਇਸ ਭਿਆਨਕ ਮਹਾਂਮਾਰੀ ਤੋਂ ਬਚ ਸਕੀਏ।

ABOUT THE AUTHOR

...view details