ਹੈਦਰਾਬਾਦ: ਨੈੱਟਫਲਿਕਸ ਆਪਣੇ ਸਭ ਤੋਂ ਸਸਤੇ ਐਡ ਫ੍ਰੀ ਪਲੈਨ ਨੂੰ ਖਤਮ ਕਰਨ ਜਾ ਰਿਹਾ ਹੈ। ਇਸਨੂੰ ਲੈ ਕੇ ਕੰਪਨੀ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਨੈੱਟਫਲਿਕਸ ਆਪਣੇ ਕੁਝ ਯੂਜ਼ਰਸ ਨੂੰ ਨੈੱਟਫਲਿਕਸ ਦੀ ਮੈਂਬਰਸ਼ਿੱਪ ਜਾਰੀ ਰੱਖਣ ਲਈ ਇੱਕ ਨਵਾਂ ਪਲੈਨ ਚੁਣਨ ਲਈ ਕਹਿ ਰਿਹਾ ਹੈ। ਇਸ ਲਈ ਯੂਜ਼ਰਸ ਲਗਾਤਾਰ ਰੇਡਿਟ 'ਤੇ ਪੋਸਟਾਂ ਸ਼ੇਅਰ ਕਰ ਰਹੇ ਹਨ।
ਯੂਜ਼ਰਸ ਕਰ ਰਹੇ ਨੇ ਪੋਸਟਾਂ: ਰੇਡਿਟ 'ਤੇ ਇੱਕ ਯੂਜ਼ਰ ਨੇ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਨੈੱਟਫਲਿਕਸ ਵੱਲੋਂ ਉਸਨੂੰ ਇੱਕ ਨੋਟੀਫਿਕੇਸ਼ਨ ਮਿਲਿਆ ਹੈ, ਜਿਸ 'ਚ ਲਿਖਿਆ ਸੀ," ਤੁਸੀਂ ਨੈੱਟਫਲਿਕਸ ਸਿਰਫ਼ 13 ਜੁਲਾਈ ਤੱਕ ਦੇਖ ਸਕਦੇ ਹੋ। ਜੇਕਰ ਤੁਸੀਂ ਇਸ ਪਲੈਨ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਜ਼ਿਆਦਾ ਡਾਲਰ ਦਾ ਭੁਗਤਾਨ ਕਰਨਾ ਹੋਵੇਗਾ। ਇਸ ਲਈ ਗ੍ਰਾਹਕਾਂ ਨੂੰ 6.99 ਡਾਲਰ ਐਡ ਸਪੋਰਟਡ ਜਾਂ 22.99 ਐਡ ਫ੍ਰੀ 4K ਪ੍ਰੀਮੀਅਮ ਪਲੈਨ ਚੁਣਨਾ ਹੋਵੇਗਾ।"
- ਵਟਸਐਪ ਲੈ ਕੇ ਆਇਆ 'Camera Video Note' ਫੀਚਰ, ਹੁਣ ਚੈਟ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ - WhatsApp Camera Video Note Feature
- ਅੱਜ ਤੋਂ ਮਹਿੰਗੇ ਹੋਏ Jio ਅਤੇ Airtel ਦੇ ਰੀਚਾਰਜ ਪਲੈਨ, ਹੁਣ ਮੋਬਾਈਲ ਰੀਚਾਰਜ ਕਰਵਾਉਣ ਲਈ ਇਨ੍ਹਾਂ ਨਵੀਆਂ ਕੀਮਤਾਂ ਦਾ ਕਰਨਾ ਪਵੇਗਾ ਭੁਗਤਾਨ - Tariff Hike
- Samsung Galaxy M35 5G ਸਮਾਰਟਫੋਨ ਭਾਰਤ 'ਚ ਲਾਂਚ ਲਈ ਤਿਆਰ, ਐਮਾਜ਼ਾਨ ਦੀ ਇਸ ਸੇਲ ਦੌਰਾਨ ਹੋਵੇਗਾ ਪੇਸ਼ - Samsung Galaxy M35 5G Launch Date
ਨੈੱਟਫਲਿਕਸ ਪਹਿਲਾ ਹੀ ਕਰ ਚੁੱਕਾ ਐਲਾਨ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਨੈੱਟਫਲਿਕਸ ਜਨਵਰੀ 'ਚ ਹੀ ਆਪਣੇ ਸਸਤੇ ਪਲੈਨ ਨੂੰ ਖਤਮ ਕਰਨ ਦਾ ਐਲਾਨ ਕਰ ਚੁੱਕਾ ਹੈ। ਨੈੱਟਫਲਿਕਸ ਨੇ ਦੱਸਿਆ ਸੀ ਕਿ ਸਾਲ ਦੀ ਦੂਜੀ ਤਿਮਾਹੀ 'ਚ ਮੌਜ਼ੂਦਾ ਯੂਜ਼ਰਸ ਲਈ ਪਲੈਨ ਨੂੰ ਹਟਾਇਆ ਜਾ ਰਿਹਾ ਹੈ, ਜਿਸਦੀ ਸ਼ੁਰੂਆਤ ਕਨੈਡਾ ਅਤੇ ਯੂਕੇ ਤੋਂ ਹੋਵੇਗੀ। ਕਨੈਡਾ ਅਤੇ ਯੂਕੇ 'ਚ ਨੈੱਟਫਲਿਕਸ ਦੇ ਪ੍ਰਾਈਸ ਪੇਜ 'ਤੇ ਲਿਖਿਆ ਗਿਆ ਹੈ ਕਿ ਬੇਸਿਕ ਪਲੈਨ ਬੰਦ ਕਰ ਦਿੱਤਾ ਗਿਆ ਹੈ ਅਤੇ ਤੁਸੀਂ ਕਿਸੇ ਵੀ ਸਮੇਂ ਆਪਣਾ ਪਲੈਨ ਬਦਲ ਸਕਦੇ ਹੋ।