ਅੰਮ੍ਰਿਤਸਾਰ: ਘਰੋਂ ਕੰਪਿਊਟਰ ਕੋਰਸ ਕਰਨ ਗਈ ਇੱਕ ਲੜਕੀ ਦੇ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਪਰਿਵਾਰਿਕ ਮੈਂਬਰਾਂ ਵੱਲੋਂ ਕੁਝ ਕਥਿਤ ਮੁਲਜ਼ਮਾਂ 'ਤੇ ਲੜਕੀ ਨੂੰ ਭਜਾ ਕੇ ਲਿਜਾਣ ਦੇ ਇਲਜਾਮ ਲਗਾਏ ਹਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਉਕਤ ਮਾਮਲੇ ਦੇ ਵਿੱਚ ਕਥਿਤ ਮੁਲਜਮਾਂ ਨੂੰ ਨਾਮਜ਼ਦ ਕਰਦਿਆਂ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮਨਦੀਪ ਕੌਰ ਪਤਨੀ ਬਲਵਿੰਦਰ ਸਿੰਘ ਅਤੇ ਉਸ ਦੇ ਪਤੀ ਬਲਵਿੰਦਰ ਸਿੰਘ ਵਾਸੀ ਗਹਿਰੀ ਮੰਡੀ ਨੇ ਦੱਸਿਆ ਕਿ ਉਨ੍ਹਾਂ ਦੀ ਇੱਕਲੌਤੀ ਬੇਟੀ ਮੋਨਿਕਾ ਜਿਸ ਦੀ ਉਮਰ ਕਰੀਬ 17 ਸਾਲ 10 ਮਹੀਨੇ ਹੈ ਅਤੇ ਬਾਹਰਵੀਂ ਜਮਾਤ ਤੱਕ ਪੜੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਉਹ ਹੁਣ ਕੰਪਿਊਟਰ ਦਾ ਕੋਰਸ ਕਰਨ ਦੇ ਲਈ ਜੰਡਿਆਲਾ ਗੁਰੂ ਵਿਖੇ ਜਾਂਦੀ ਸੀ । ਉਹਨਾਂ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਮਿਤੀ 26-06-2024 ਨੂੰ ਕੰਪਿਊਟਰ ਕੋਰਸ ਲਈ ਜੰਡਿਆਲਾ ਗੁਰੂ ਵਿਖੇ ਗਈ ਹੋਈ ਸੀ ਅਤੇ ਉਹ ਜਦੋਂ ਸ਼ਾਮ ਤੱਕ ਘਰ ਵਾਪਸ ਨਹੀਂ ਆਈ ਤਾਂ ਅਸੀਂ ਆਪਣੇ ਆਸ ਪਾਸ ਅਤੇ ਰਿਸ਼ਤੇਦਾਰਾਂ ਕੋਲ ਭਾਲ ਕੀਤੀ ਪਰ ਉਸਦਾ ਕੋਈ ਥੋਹ ਪਤਾ ਨਹੀਂ ਲੱਗ ਸਕਿਆ ਹੈ।
ਉਨ੍ਹਾਂ ਦੱਸਿਆ ਕਿ ਫਿਰ ਸਾਨੂੰ ਪਤਾ ਲੱਗਾ ਕਿ ਕਥਿਤ ਤੌਰ 'ਤੇ ਸਾਡੇ ਮੁਹੱਲੇ ਦਾ ਲੜਕਾ ਸਾਡੀ ਬੇਟੀ ਨੂੰ ਵਰਗਲਾ ਕੇ ਆਪਣੇ ਨਾਲ ਕਿਧਰੇ ਲੈ ਗਿਆ ਹੈ। ਉਹਨਾਂ ਕਿਹਾ ਕਿ ਇਹ ਸਾਰਾ ਕੁਝ ਲੜਕੇ ਦੇ ਪਿਤਾ ਅਤੇ ਗਹਿਰੀ ਮੰਡੀ ਵਾਸੀ ਲੜਕੇ ਨੇ ਕਰਵਾਇਆ ਹੈ। ਲੜਕੀ ਦੇ ਪਰਿਵਾਰ ਵੱਲੋਂ ਥਾਣਾ ਜੰਡਿਆਲਾ ਗੁਰੂ ਵਿਖੇ ਰਿਪੋਰਟ ਦਰਜ ਕਰਵਾਈ ਗਈ ਅਤੇ ਕਿਹਾ ਗਿਆ ਹੈ ਕਿ ਸਾਡੀ ਬੇਟੀ ਵਾਪਸ ਕਰਵਾਈ ਜਾਵੇ ਅਤੇ ਉਕਤ ਵਿਅਕਤੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
- ਨਹੀਂ ਰੁਕ ਰਿਹਾ ਕੈਨੇਡਾ 'ਚ ਮੌਤਾਂ ਦਾ ਸਿਲਸਿਲਾ, ਇੱਕ ਹੋਰ ਪੰਜਾਬੀ ਕੁੜੀ ਦੀ ਹੋਈ ਮੌਤ, ਇਸ ਜ਼ਿਲ੍ਹੇ ਦੀ ਸੀ ਇਹ ਮੁਟਿਆਰ... - Girl dies heart attack in Canada
- ਮਾਨਸੂਨ ਦੀ ਦਸਤਕ ਨੇ ਕਿਸਾਨਾਂ 'ਤੇ ਪਾਈ ਮਾਰ, ਖੇਤਾਂ ਵਿੱਚ ਲਗਾਈ ਹੋਈ 70 ਫ਼ੀਸਦੀ ਸਬਜ਼ੀ ਹੋਈ ਖਰਾਬ - Sangrur News
- ਡੀਐਮਸੀ ਪਹੁੰਚੇ ਨਿਸ਼ਾਂਤ ਸ਼ਰਮਾ ਨੇ ਚੁੱਕੇ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ, ਕਿਹਾ- ਸਾਡੀ ਸੁਰੱਖਿਆ ਵਿੱਚ ਤੈਨਾਤ ਨੇ ਬੁੱਢੇ ਮੁਲਾਜ਼ਮ - Attack on Sandeep Thappar Update
ਕਿ ਕਹਿਣਾ ਹੈ ਥਾਣਾ ਜੰਡਿਆਲਾ ਗੁਰੂ ਐਸ ਐਚ ਓ ਦਾ : ਇਸ ਸਬੰਧੀ ਐਸ ਐਚ ਓ ਜੰਡਿਆਲਾ ਗੁਰੂ ਇੰਸਪੈਕਟਰ ਮੁਖਤਿਆਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਮੁਢਲੀ ਤਫਤੀਸ਼ ਕਰਨ ਉਪਰੰਤ ਉਕਤ ਵਿਅਕਤੀਆਂ ਦੇ ਖਿਲਾਫ ਧਾਰਾ 365,364,506,120 ਬੀ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਵਿਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਲਦੀ ਇਹਨਾਂ ਦੀ ਲੜਕੀ ਨੂੰ ਬ੍ਰਾਮਦ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ।