ਪੰਜਾਬ

punjab

By

Published : Mar 14, 2020, 4:51 AM IST

ETV Bharat / lifestyle

ਗੂਗਲ ਦੇ ਇੱਕ ਮੁਲਾਜ਼ਮ 'ਚ ਪਾਇਆ ਗਿਆ ਕੋਰੋਨਾ ਵਾਇਰਸ

ਕੋਰੋਨਾ ਵਾਇਰਸ ਗੂਗਲ ਦੇ ਬੈਂਗਲੁਰੂ ਦਫ਼ਤਰ ਵਿੱਚ ਇੱਕ ਮੁਲਾਜ਼ਮ 'ਚ ਕੋਰੋਨਾ ਵਇਰਸ ਦੀ ਪੁਸ਼ਟੀ ਹੋਈ ਹੈ। ਇਹ ਕੇਸ ਵਿੱਚ ਸਾਹਮਣੇ ਆਉਣ ਤੋਂ ਬਾਅਦ ਗੂਗਲ ਨੇ ਆਪਣੇ ਬੈਂਗਲੁਰੂ ਦਫ਼ਤਰ ਵਿੱਚ ਸਾਰੇ ਮੁਲਾਜ਼ਮਾਂ ਨੂੰ ਘਰ ਤੋਂ ਕੰਮ ਕਰਨ ਲਈ ਕਹਿ ਦਿੱਤਾ ਹੈ।

google employee in bengaluru corona tests positive
ਫ਼ੋਟੋ

ਮੁੰਬਈ: ਕੋਰੋਨਾ ਵਾਇਰਸ ਗੂਗਲ ਦੇ ਬੈਂਗਲੁਰੂ ਦਫ਼ਤਰ ਵਿੱਚ ਇੱਕ ਮੁਲਾਜ਼ਮ 'ਚ ਕੋਰੋਨਾ ਵਇਰਸ ਦੀ ਪੁਸ਼ਟੀ ਹੋਈ ਹੈ। ਇਹ ਕੇਸ ਵਿੱਚ ਸਾਹਮਣੇ ਆਉਣ ਤੋਂ ਬਾਅਦ ਗੂਗਲ ਨੇ ਆਪਣੇ ਬੈਂਗਲੁਰੂ ਦਫ਼ਤਰ ਵਿੱਚ ਸਾਰੇ ਮੁਲਾਜ਼ਮਾਂ ਨੂੰ ਘਰ ਤੋਂ ਕੰਮ ਕਰਨ ਲਈ ਕਹਿ ਦਿੱਤਾ ਹੈ।

ਡੇਲ ਇੰਡੀਆ ਤੇ ਮਾਈਂਡਟ੍ਰੀ ਤੋਂ ਬਾਅਦ ਇਹ ਤੀਸਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਟੈਕਨੀਕਲ ਇੰਡਸਟਰੀ ਦਾ ਮੁਲਾਜ਼ਮ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਇਆ ਹੈ। ਇਸ ਸਬੰਧ ਵਿਚ ਗੂਗਲ ਕੰਪਨੀ ਦੇ ਇੱਕ ਬੁਲਾਰੇ ਨੇ ਪੁਸ਼ਟੀ ਕਰਦਿਆ ਇੱਕ ਬਿਆਨ ਜਾਰੀ ਕੀਤਾ ਹੈ ਕਿ ਸਾਰੇ ਬੈਂਗਲੁਰੂ ਦਫ਼ਤਰ ਦੇ ਇੱਕ ਮੁਲਾਜ਼ਮ ਵਿੱਚ ਕੋਰੋਨਾ ਵਾਇਰਸ ਦਾ ਪਤਾ ਲੱਗਾ ਹੈ। ਉਸ ਤੋਂ ਬਾਅਦ ਉਸ ਨੂੰ ਵੱਖਰਾ ਰੱਖਿਆ ਗਿਆ ਹੈ।

ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਕੁਝ ਘੰਟੇ ਪਹਿਲਾਂ ਸਾਡੇ ਨਾਲ ਸੀ। ਇਸ ਦੌਰਾਨ ਗੂਗਲ ਨੇ ਉਸ ਮੁਲਾਜ਼ਮ ਦੇ ਆਲੇ-ਦੁਆਲੇ ਮੌਜੂਦ ਰਹੇ ਕਰਮਚਾਰੀਆਂ ਦੀ ਵੀ ਜਾਂਚ ਕਰਨ ਨਾਲ ਤੇ ਉਸ ਦੀ ਨਿਗਰਾਨੀ ਦੀ ਗੱਲ ਕਹੀ ਹੈ। ਗੂਗਲ ਦਾ ਕਹਿਣਾ ਹੈ ਕਿ ਉਸ ਨੇ ਚੌਕਸੀ ਵਰਤਦੇ ਹੋਏ ਹੁਣ ਤੋਂ ਹੀ ਮੁਲਾਜ਼ਮਾਂ ਨੂੰ ਘਰ ਤੋਂ ਕੰਮ ਕਰਨ ਦੀ ਛੂਟ ਦਿੱਤੀ ਹੈ।

ਇਸ ਤੋਂ ਪਹਿਲਾਂ ਸਾਫਟਵੇਅਰ ਮੁਖੀ ਮਾਈਂਡਟ੍ਰੀ ਤੇ ਡੈਲ ਇੰਡੀਆ ਦੇ ਇੱਕ-ਇੱਕ ਮੁਲਾਜ਼ਮ ਦੇ ਅਮਰੀਕਾ ਤੋਂ ਪਰਤਣ ਤੋਂ ਬਾਅਦ ਟੈਸਟ ਕੀਤਾ ਗਿਆ। ਦੋਵਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਹੁਣ ਤਕ 76 ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।

ABOUT THE AUTHOR

...view details