ਮੌਸਮ ਬਣਿਆ ਨੌਜਵਾਨ ਲਈ ਕਾਲ, ਅਸਮਾਨੀ ਬਿਜਲੀ ਡਿੱਗਣ ਨਾਲ ਗਈ ਗੱਭਰੂ ਦੀ ਜਾਨ - youth died with lightning strike
Published : Mar 3, 2024, 8:10 AM IST
ਕਪੂਰਥਲਾ: ਮੌਸਮ ਕਿਸੇ ਲਈ ਰਾਹਤ ਹੈ ਤਾਂ ਕਿਸੇ ਲਈ ਆਫ਼ਤ ਬਣਿਆ ਹੈ। ਸ਼ੁੱਕਰਵਾਰ ਸ਼ਾਮ ਨੂੰ ਮੌਸਮ ਖ਼ਰਾਬ ਹੋਣ ਦੇ ਕਾਰਨ ਪੈ ਰਹੀ ਕਿਣਮਿਣ ਅਤੇ ਗਰਜ਼ ਰਹੇ ਬੱਦਲਾਂ ਦੇ ਚੱਲਦੇ ਪਿੰਡ ਸਿੱਧਵਾਂ ਦਾ ਰਹਿਣ ਵਾਲਾ 21 ਸਾਲਾਂ ਨੌਜਵਾਨ ਜਸਪ੍ਰੀਤ ਸਿੰਘ ਆਪਣੇ ਖੇਤਾਂ ਵਿਚ ਲੱਗੀਆਂ ਆਲੂਆਂ ਦੀਆਂ ਢੇਰੀਆਂ ਨੂੰ ਤਰਪਾਲ ਦੇ ਨਾਲ ਢੱਕ ਰਿਹਾ ਸੀ ਤਾਂ ਅਚਾਨਕ ਉਸ ਦੇ ਉੱਪਰ ਅਸਮਾਨੀ ਬਿਜਲੀ ਡਿੱਗ ਪਈ, ਜਿਸ ਕਾਰਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਖੇਤਾਂ ਵਿਚ ਕੰਮ ਕਰਦੇ ਮਜ਼ਦੂਰਾਂ ਨੇ ਦੱਸਿਆ ਕਿ ਜਿਸ ਸਮੇਂ ਨੌਜਵਾਨ ’ਤੇ ਬਿਜਲੀ ਡਿੱਗੀ ਅਤੇ ਉਸ ਸਮੇਂ ਅੱਗ ਦੀਆਂ ਲਾਟਾਂ ਦੇਖਣ ਨੂੰ ਮਿਲੀਆਂ ਅਤੇ ਖੇਤਾਂ ਵਿਚ ਕੰਮ ਕਰਦੇ ਮਜ਼ਦੂਰਾਂ ਨੇ ਅੱਗ ’ਤੇ ਪਾਣੀ ਪਾਇਆ ਪਰ ਉਸ ਸਮੇਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਨੌਜਵਾਨ ਦੇ ਸਰੀਰ ਉੱਪਰ ਕੰਨ ਅਤੇ ਪੈਰ 'ਤੇ ਨਿਸ਼ਾਨ ਪਏ ਸਨ। ਜਿੰਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਬਿਜਲੀ ਸਿਰ ਵਾਲੇ ਹਿੱਸੇ ਤੋਂ ਪੈ ਕੇ ਪੈਰਾਂ ਵਾਲੇ ਪਾਸੇ ਦੀ ਨਿਕਲ ਗਈ। ਇਸ ਦੇ ਨਾਲ ਹੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਕਿ ਉਨ੍ਹਾਂ ਦੇ ਕੋਲ ਇਕ ਮਾਮਲਾ ਆਇਆ ਸੀ, ਜਿਸ 'ਚ ਇੱਕ ਨੌਜਵਾਨ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।