ਤਰੀਕ ਭੁਗਤਣ ਆਏ ਕੈਦੀਆਂ 'ਚ ਹੋਈ ਝੜਪ, ਤਿੰਨ ਕੈਦੀਆਂ ਨੇ ਰਲ ਕੇ ਇੱਕ ਕੈਦੀ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ - clash between the prisoners - CLASH BETWEEN THE PRISONERS
Published : May 11, 2024, 4:51 PM IST
ਫਰੀਦਕੋਟ: ਫਰੀਦਕੋਟ ਦੀ ਸੇਂਟਰਲ ਜੇਲ੍ਹ ਚ ਬੰਦ ਕੈਦੀਆਂ ਦੀ ਫਰੀਦਕੋਟ ਦੀ ਅਦਾਲਤ 'ਚ ਪੇਸ਼ੀ ਦੌਰਾਨ ਆਪਸ 'ਚ ਝੜਪ ਹੋ ਗਈ। ਜਿਸ ਦੌਰਾਨ ਜ਼ਿਲਾ ਕਚਹਿਰੀਆਂ 'ਚ ਬਣੇ ਬਖਸ਼ੀ ਖਾਨੇ 'ਚ ਤਿੰਨ ਕੈਦੀਆਂ ਵੱਲੋ ਮਿਲ ਕੇ ਇਕ ਕੈਦੀ ਦੀ ਬੁਰੀ ਤਰਾਂ ਕੁੱਟਮਾਰ ਕੀਤੀ। ਜਿਸ ਕੁੱਟਮਾਰ ਦੌਰਾਨ ਮਨਪ੍ਰੀਤ ਨਾਮਕ ਕੈਦੀ ਬੁਰੀ ਤਰਾਂ ਜਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਿਜਾਇਆ ਗਿਆ।ਜਾਣਕਾਰੀ ਦਿੰਦੇ ਹੋਏ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਅੱਜ ਫਰੀਦਕੋਟ ਦੀ ਜੇਲ੍ਹ ਵਿੱਚੋਂ ਕੈਦੀਆਂ ਨੂੰ ਪੇਸ਼ੀ ਲਈ ਫਰੀਦਕੋਟ ਦੀ ਅਦਾਲਤ 'ਚ ਲਿਆਂਦਾ ਗਿਆ ਸੀ। ਜਿਨ੍ਹਾਂ ਦੀ ਬਖਸ਼ੀ ਖਾਨੇ 'ਚ ਬਹਿਸ ਤੋਂ ਬਾਅਦ ਝੜਪ ਹੋ ਗਈ। ਜਿਸ ਦੌਰਾਨ ਬਲਜੀਤ ਸਿੰਘ,ਬਲਜਿੰਦਰ ਬਿਲਾ ਅਤੇ ਪ੍ਰਦੀਪ ਦੀਪਾ ਨਾਮਕ ਕੇਦੀਆਂ ਵੱਲੋਂ ਮਿਲ ਕੇ ਮਨਪ੍ਰੀਤ ਨਾਮਕ ਕੈਦੀ ਦੀ ਕੁੱਟਮਾਰ ਕੀਤੀ ਗਈ ਜੋ ਜਖਮੀ ਹੋ ਗਿਆ। ਜਿਸ ਨੂੰ ਮੈਡੀਕਲ ਹਸਪਤਾਲ ਲਿਜਾਈਆ ਗਿਆ। ਉਨ੍ਹਾਂ ਦੱਸਿਆ ਕਿ ਇਹ ਵੱਖ ਵੱਖ ਮਾਮਲਿਆਂ ਜਿਨ੍ਹਾਂ 'ਚ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਮਾਮਲੇ ਦਾ ਅਰੋਪੀ ਵੀ ਸ਼ਾਮਿਲ ਹੈ, ਜੋ ਵੱਖ-ਵੱਖ ਗੈਂਗਸਟਰ ਗੈਂਗ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਕੋਈ ਗੈਂਗਵਾਰ ਨਹੀਂ ਬਲਕਿ ਮਮੂਲੀ ਰੰਜਿਸ਼ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜਖਮੀ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।