ਇੱਕ ਹੱਥ ਕੱਟੇ ਜਾਣ ਦੇ ਬਾਵਜੂਦ ਨੌਜਵਾਨ ਲਗਾਉਂਦਾ ਹੈ ਜਿੰਮ, ਹੋਰਾਂ ਲਈ ਬਣਿਆ ਮਿਸਾਲ - young man became an example - YOUNG MAN BECAME AN EXAMPLE
Published : Jul 20, 2024, 10:29 AM IST
ਅਮਨਦੀਪ ਨਾਮ ਦਾ ਨੌਜਵਾਨ ਹੁਸ਼ਿਆਰਪੁਰ ਦੀ ਜਿੰਮ ਵਿੱਚ ਹਰ ਰੋਜ਼ ਵਰਜਿਸ਼ ਕਰਕੇ ਆਪਣਾ ਸਰੀਰ ਫਿੱਚ ਕਰਨ ਲਈ ਪਹੁੰਚਦਾ ਹੈ। ਕੁੱਝ ਸਾਲ ਪਹਿਲਾਂ ਹਾਦਸੇ ਦੌਰਾਨ ਨੌਜਵਾਨ ਦਾ ਹੱਥ ਕੱਟਿਆ ਗਿਆ ਪਰ ਇਸ ਨੌਜਵਾਨ ਨੇ ਕਿਸਮਤ ਤੋਂ ਹਤਾਸ਼ ਹੋਕੇ ਘਰ ਬੈਠਣ ਦੀ ਥਾਂ ਉੱਤੇ ਕਿਸਮਤ ਨਾਲ ਲੜਨ ਦਾ ਫੈਸਲਾ ਕੀਤਾ। ਅੱਜ ਇਹ ਨੌਜਵਾਨ ਜਿੱਥੇ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਦਾ ਹੈ ਉੱਥੇ ਹੀ ਇੱਕ ਹੱਥ ਦੇ ਨਾਲ ਜਿੰਮ ਵਿੱਚ ਲੋਹੇ ਨਾਲ ਮੱਥਾ ਮਾਰ ਕੇ ਪਸੀਨਾ ਬਹਾ ਰਿਹਾ ਹੈ। ਜਿੰਮ ਦੇ ਮਾਲਿਕ ਦਾ ਕਹਿਣਾ ਹੈ ਕਿ ਅਮਨਦੀਪ ਦਾ ਭਾਵੇਂ ਇੱਕ ਹੱਥ ਨਹੀਂ ਹੈ ਪਰ ਉਸ ਦਾ ਹੌਂਸਲਾ ਜਿੰਮ ਆਉਣ ਵਾਲੇ ਹੋਰ ਨੌਜਵਾਨਾਂ ਵਿੱਚ ਵੀ ਉਤਸ਼ਾਹ ਭਰਦਾ ਹੈ।