ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਭੋਈਆਂ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ - Youth died of drug overdose - YOUTH DIED OF DRUG OVERDOSE
Published : Apr 1, 2024, 7:54 AM IST
ਤਰਨ ਤਾਰਨ : ਸੂਬਾ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਦੇ ਭਾਵੇਂ ਹੀ ਲੱਖਾਂ ਦਾਅਵੇ ਕੀਤੇ ਜਾਂਦੇ ਹੋਣ, ਪਰ ਇਹਨਾਂ ਦਾਅਵਿਆਂ ਦੀ ਪੋਲ ਖੋਲ੍ਹਦੀਆਂ ਖਬਰਾਂ ਨਿੱਤ ਦਿਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇੱਕ ਮੰਦਭਾਗੀ ਖਬਰ ਤਰਨ ਤਾਰਨ ਦੇ ਪਿੰਡ ਭੋਈਆਂ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਇਸ ਘਟਨਾਂ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਕਰੀਬਨ 39 ਸਾਲ ਦਾ ਤਰਸੇਮ ਸਿੰਘ ਪੁੱਤਰ ਧਰਮ ਸਿੰਘ ਰੋਜ਼ਾਨਾ ਦੀ ਤਰ੍ਹਾਂ ਘਰੋਂ ਕੰਮ 'ਤੇ ਗਿਆ ਤਾਂ ਨਜ਼ਦੀਕ ਪਿੰਡ ਤੋਂ ਕੁਝ ਹੀ ਦੂਰੀ 'ਤੇ ਇੱਕ ਪਿੰਡ ਦੇ ਰੋਡ 'ਤੇ ਨਸ਼ੇ ਦੀ ਹਾਲਤ ਡਿੱਗਿਆ ਮਿਲਿਆ। ਜਿਸ ਦੇ ਕੋਲੋਂ ਨਸ਼ੇ ਵਾਲੀ ਸਰਿੰਜ ਵੀ ਬਰਾਮਦ ਹੋਈ। ਪਰਿਵਾਰ ਦਾ ਜੀਅ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਸ਼ਿਆਂ ਦੇ ਉੱਤੇ ਜਲਦ ਤੋਂ ਜਲਦ ਠੱਲ ਪਾਈ ਜਾਵੇ ਤਾਂ ਜੋ ਕਿ ਕਿਸੇ ਹੋਰ ਪਰਿਵਾਰ ਵਿੱਚ ਉਜਾੜਾ ਨਾਂ ਹੋਵੇ।