ਵਿਸਾਖੀ ਦਾ ਮੇਲਾ ਅੱਜ ਅਮਿੱਟ ਛਾਪ ਛੱਡਦਾ ਹੋਇਆਂ ਅਮਨ ਅਮਾਨ ਨਾਲ ਸਮਾਪਤ - Baisakhi fair ends peacefully - BAISAKHI FAIR ENDS PEACEFULLY
Published : Apr 14, 2024, 6:23 PM IST
ਬਠਿੰਡਾ: ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਦਾ ਮੇਲਾ ਅੱਜ ਅਮਿੱਟ ਛਾਪ ਛੱਡਦਾ ਹੋਈਆਂ ਨਾਲ ਸਮਾਪਤ ਹੋ ਗਿਆ ਹੈ, ਮੇਲੇ ਦੀ ਸਮਾਪਤੀ ਮੁਹੱਲਾਂ ਕੱਢ ਕੇ ਕੀਤੀ ਜਾਦੀ ਹੈ, ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਵੀ ਮੁਹੱਲਾ ਸਜਾਇਆ ਗਿਆ। ਮੁਹੱਲੇ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਇਲਾਵਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ, ਪੰਜ ਨਿਸ਼ਾਨਚੀ ਸਾਹਿਬਾਨਾਂ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਮੁਹੱਲੇ ਦੀ ਸ਼ੁਰੂਆਤ ਕੀਤੀ ਗਈ, ਜਿਸ ਦੀ ਸਮਾਪਤੀ ਗੁਰਦੁਆਰਾ ਮਹੱਲਸਰ ਸਾਹਿਬ ਵਿਖੇ ਕੀਤੀ ਗਈ, ਜਿੱਥੇ ਮੁਹੱਲੇ ਦੇ ਅੱਗੇ ਨੌਜਵਾਨਾਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਜਾ ਰਹੇ ਸਨ, ਉਥੇ ਹੀ ਤਖ਼ਤ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵੱਲੋਂ ਰਸਮਈ ਕੀਰਤਨ ਵੀ ਕੀਤਾ ਜਾ ਰਿਹਾ ਸੀ।